ਸਪੋਰਟਸ ਡੈਸਕ– ਆਪਣੇ ਸ਼ੁਰੂਆਤੀ ਦੋ ਮੁਕਾਬਲਿਆਂ ’ਚ ਹਾਰਨ ਤੋਂ ਬਾਅਦ ਪਾਕਿਸਤਾਨ ਪਰਥ ਦੇ ਆਪਟਸ ਸਟੇਡੀਅਮ ’ਚ ਟੀ-20 ਵਿਸ਼ਵ ਕੱਪ 2022 ਸੁਪਰ 12 ’ਚ ਜਿੱਤ ਲਈ ਨੀਦਰਲੈਂਡ ਵਿਰੁੱਧ ਖੇਡ ਰਿਹਾ ਹੈ। ਬਾਬਰ ਆਜ਼ਮ ਦੀ ਅਗਵਾਈ ਵਾਲੀ ਟੀਮ ਨੇ ਟਾਸ ਹਾਰਨ ਤੋਂ ਬਾਅਦ ਪਹਿਲਾਂ ਗੇਂਦਬਾਜ਼ੀ ਕਰਦੇ ਹੋਏ ਨੀਦਰਲੈਂਡ ਨੂੰ 91 ਦੌੜਾਂ ’ਤੇ ਰੋਕ ਦਿੱਤਾ ਪਰ ਨੀਦਰਲੈਂਡ ਦੀ ਪਾਰੀ ਦੇ 6ਵੇਂ ਓਵਰ ’ਚ ਉਸ ਸਮੇਂ ਵੱਡਾ ਹਾਦਸਾ ਹੋ ਗਿਆ ਜਦੋਂ ਤੇਜ਼ ਗੇਂਦਬਾਜ਼ ਹਾਰਿਸ ਰਾਊਫ ਦਾ ਇਕ ਖ਼ਤਰਨਾਕ ਬਾਊਂਸਰ ਨੀਦਰਲੈਂਡ ਦੇ ਬੱਲੇਬਾਜ਼ ਬਾਸ ਡੀ ਲੀਡੇ ਦੇ ਮੂੰਹ ’ਤੇ ਲੱਗਾ ਅਤੇ ਖੂਨ ਨਿਕਲ ਆਇਆ।
6ਵੇਂ ਓਵਰ ਦੀ 5ਵੀਂ ਗੇਂਦ ’ਤੇ ਪਾਕਿਸਤਾਨ ਦੇ ਗੇਂਦਬਾਜ਼ ਨੇ ਸ਼ਾਰਟ ਗੇਂਦ ਪਾਈ ਅਤੇ ਉਸਦੇ ਉਛਾਲ ਨੇ ਬੱਲੇਬਾਜ਼ ਨੂੰ ਹੈਰਾਨ ਕਰ ਦਿੱਤਾ। ਡੀ ਲੀਡੇ ਨੇ ਸ਼ਾਰਟ ਖੇਡਣ ਦੀ ਕੋਸ਼ਿਸ਼ ਕੀਤੀ ਪਰ ਗੇਂਦ ਉਸਦੇ ਹੈਲਮੇਟ ’ਚ ਜਾ ਲੱਗੀ। ਪਾਕਿਸਤਾਨੀ ਕ੍ਰਿਕਟਰ ਤੁਰੰਤ ਉਸਦੀ ਜਾਂਚ ਕਰਨ ਲਈ ਦੌੜੇ ਅਤੇ ਫਿਜੀਓ ਨੂੰ ਵੀ ਮੈਦਾਨ ’ਤੇ ਆਉਣਾ ਪਿਆ। ਗੇਂਦ ਇੰਨੀ ਤੇਜ਼ ਸੀ ਕਿ ਬੱਲੇਬਾਜ਼ ਦੇ ਚਿਹਰੇ ’ਤੇ ਕੱਟ ਲੱਗ ਗਿਆ ਅਤੇ ਖੂਨ ਨਿਕਲਣ ਲੱਗਾ। ਇਸ ਤੋਂ ਬਾਅਦ ਬੱਲੇਬਾਜ਼ ਨੂੰ ਰਿਟਾਇਰ ਹਰਟ ਹੋ ਕੇ ਡਗਆਊਟ ਜਾਣਾ ਪਿਆ।
ਭਾਰਤ ਨੇ ਆਸਟ੍ਰੇਲੀਆ ਨੂੰ 5-4 ਨਾਲ ਹਰਾ ਕੇ ਸੁਲਤਾਨ ਜੋਹੋਰ ਕੱਪ ਖ਼ਿਤਾਬ ਜਿੱਤਿਆ
NEXT STORY