ਕਰਾਚੀ— ਪਾਕਿਸਤਾਨ ਅੰਡਰ-19 ਕ੍ਰਿਕਟ ਟੀਮ ਦੇ ਮੈਨੇਜਰ ਨਦੀਮ ਖਾਨ ਨੇ ਐਤਵਾਰ ਨੂੰ ਇੱਥੇ ਕਿਹਾ ਕਿ ਵਿਸ਼ਵ ਕੱਪ ਦੇ ਸੈਮੀਫਾਈਨਲ ਮੁਕਾਬਲੇ 'ਚ ਭਾਰਤ ਦੇ ਖਿਲਾਫ ਮੈਚ 'ਚ ਟੀਮ ਦੇ ਖਿਡਾਰੀਆਂ 'ਤੇ ਜਾਦੂ ਟੂਣਾ ਕਰ ਦਿੱਤਾ ਗਿਆ ਹੈ। ਨਦੀਮ ਸਾਬਕਾ ਟੈਸਟ ਖਿਡਾਰੀ ਹੈ ਤੇ ਟੀਮ ਨੇ ਨਿਊਜ਼ੀਲੈਂਡ ਤੋਂ ਇੱਥੇ ਪੁੱਜਣ 'ਤੇ ਉਨ੍ਹਾਂ ਨੇ ਅਜੀਬੋ ਗਰੀਬ ਬਿਆਨ ਦਿੱਤਾ ਕਿ ਪਾਕਿਸਤਾਨ ਦੇ ਖਿਡਾਰੀਆਂ ਨੇ ਭਾਰਤ ਖਿਲਾਫ ਪ੍ਰਦਰਸ਼ਨ ਕੀਤਾ, ਉਸ ਤੋਂ ਲੱਗਿਆ ਕਿ ਕਿਸੇ ਨੇ ਉਨ੍ਹਾਂ 'ਤੇ ਜਾਦੂ ਟੂਣਾ ਕਰ ਦਿੱਤਾ ਹੈ।
ਨਦੀਮ ਨੇ ਕਿਹਾ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਸਾਡੇ ਬੱਲੇਬਾਜ਼ਾਂ ਨੂੰ ਇਸ ਗੱਲ ਦਾ ਪਤਾ ਨਹੀਂ ਚੱਲ ਕਿ ਮੈਦਾਨ 'ਤੇ ਕਿ ਚੱਲ ਰਿਹਾ ਹੈ। ਪਾਕਿਸਤਾਨ ਟੈਸਟ ਟੀਮ ਦੇ ਮੈਂਬਰ ਦੇ ਤੌਰ 'ਤੇ 1999 'ਚ ਭਾਰਤ ਦਾ ਦੌਰਾ ਕਰਨ ਵਾਲੇ ਨਦੀਮ ਨੇ ਕੋਚ ਰਾਹੁਲ ਦ੍ਰਾਵਿੜ ਤੇ ਉਸਦੇ ਡ੍ਰੈਸਿੰਗ ਰੂਮ 'ਚ ਆ ਕੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਤੇ ਸ਼ਲਾਘਾ ਕੀਤੀ।
ਵੀਰੂ ਨੇ ਕੀਤਾ ਮਜ਼ਾਕ, ਇੱਥੇ ਤਾਂ ਅੰਪਾਇਰ ਹੀ ਬਣ ਗਏ ਬੈਂਕ ਕਰਮਚਾਰੀ
NEXT STORY