ਨਵੀਂ ਦਿੱਲੀ—ਭਾਰਤ ਦੀ ਤਰ੍ਹਾਂ ਪਾਕਿਸਤਾਨ 'ਚ ਵੀ ਕ੍ਰਿਕੇਟ ਅਤੇ ਦੇਸ਼ ਦੇ ਲਈ ਦੀਵਾਨੇ ਲੋਕ ਭਾਰੀ ਗਿਣਤੀ 'ਚ ਮੌਜੂਦ ਹਨ। ਇਸਦਾ ਅਸਲ ਉਦਾਹਰਨ ਹਾਲ ਹੀ 'ਚ ਪਾਕਿਸਤਾਨ 'ਚ ਹੋਏ ਇਕ ਕ੍ਰਿਕੇਟ ਮੈਚ 'ਚ ਦੇਖਣ ਨੂੰ ਮਿਲਿਆ। ਦਰਅਸਲ, ਵੈਸਟ ਇੰਡੀਜ਼ ਦੀ ਟੀਮ ਇਨ੍ਹਾਂ ਦਿਨ੍ਹਾਂ 'ਚ ਪਾਕਿਸਤਾਨ ਦੌਰੇ 'ਤੇ ਹੈ। ਪਾਕਿਸਤਾਨ 'ਚ 9 ਸਾਲ ਬਾਅਦ ਕੋਈ ਇੰਟਰਨੈਸ਼ਨਲ ਮੈਚ ਹੋਇਆ ਸੀ। ਅਜਿਹੇ 'ਚ ਤਕਰੀਬਨ 25 ਹਜ਼ਾਰ ਲੋਕ ਮੈਚ ਦੇਖਣ ਕਰਾਚੀ ਸਟੇਡੀਅਮ ਪਹੁੰਚੇ। ਪਰ ਰਾਸ਼ਟਰੀਗੀਤ ਵੱਜਣ ਦੇ ਦੌਰਾਨ ਅਜਿਹੀ ਸਥਿਤੀ ਆਈ ਕਿ ਉਸਦੇ ਲਈ ਪਾਕਿਸਤਾਨ ਨੂੰ ਸਿਰ ਝੁਕਾਉਂਣਾ ਪੈ ਸਕਦਾ ਸੀ, ਪਰ ਦਰਸ਼ਕਾਂ ਨੇ ਅਜਿਹਾ ਹੋਣ ਤੋਂ ਬਚਾ ਲਿਆ।
-ਇਹ ਸੀ ਕਾਰਨ
ਇਕ ਅਪ੍ਰੈਲ ਨੂੰ ਪਾਕਿਸਤਾਨ ਅਤੇ ਵੈਸਟਇੰਡੀਜ਼ ਦਾ ਪਹਿਲਾਂ ਟੀ 20 ਮੈਚ ਸੀ। ਮੁਕਾਬਲਾ ਸ਼ੁਰੂ ਹੋਣ ਤੋਂ ਪਹਿਲਾਂ ਦੋਨਾਂ ਦੇਸ਼ਾਂ ਦਾ ਰਾਸ਼ਟਰੀਗੀਤ ਵਜਾਇਆ ਜਾਣਾ ਸੀ। ਪਾਕਿਸਤਾਨ ਦਾ ਰਾਸ਼ਟਰੀਗੀਤ ਵੱਜਣਾ ਸ਼ੁਰੂ ਹੀ ਹੋਇਆ ਸੀ ਕਿ ਸਪੀਕਰ ਦੀ ਆਵਾਜ਼ ਬੰਦ ਹੋ ਗਈ, ਯਾਨੀ ਵਿਚ ਹੀ ਰਾਸ਼ਟਰੀਗੀਤ ਵੱਜਣਾ ਬੰਦ ਹੋ ਗਿਆ। ਅਜੀਬ ਸਥਿਤੀ ਨੂੰ ਹਜ਼ਾਰਾਂ ਦਰਸ਼ਕਾਂ ਨੇ ਬਿਨ੍ਹਾਂ ਸਮਾਂ ਲਗਾਏ ਸੰਭਾਲ ਲਿਆ। ਉਹ ਪਹਿਲਾਂ ਤੋਂ ਰਾਸ਼ਟਰੀਗੀਤ ਗਾ ਰਹੇ ਸਨ, ਉਨ੍ਹਾਂ ਨੇ ਆਪਣੀ ਆਵਾਜ਼ ਨੂੰ ਹੋਰ ਤੇਜ਼ ਕਰਕੇ ਉਸਨੂੰ ਪੂਰਾ ਕੀਤਾ।
ਬਾਅਦ 'ਚ ਪਤਾ ਲੱਗਾ ਕਿ ਸਾਊਂਡ ਸਿਸਟਮ ਦੀ ਪਾਵਰ ਸਪਲਾਈ 'ਚ ਕੁਝ ਸਮੱਸਿਆ ਆ ਗਈ ਸੀ, ਜਿਸਨੂੰ ਠੀਕ ਕਰਨਾ ਅਸੰਭਵ ਹੋ ਗਿਆ ਸੀ। ਹਾਲਾਂਕਿ ਦਰਸ਼ਕਾਂ ਦੀ ਬੁਲੰਦ ਆਵਾਜ਼ 'ਚ ਪਤਾ ਹੀ ਨਹੀਂ ਲੱਗਿਆ ਕਿ ਸਪੀਕਰ ਖਰਾਬ ਹੋ ਗਿਆ ਹੈ। ਇਸਦੇ ਲਈ ਸੋਸ਼ਲ ਮੀਡੀਆ 'ਤੇ ਪਾਕਿਸਤਾਨੀ ਦਰਸ਼ਕਾਂ ਦੀ ਬਹੁਤ ਪ੍ਰਸ਼ੰਸਾ ਹੋ ਰਹੀ ਹੈ।
ਦੱਸ ਦਈਏ ਕਿ ਤਿੰਨ ਮੈਚਾਂ ਦੀ ਟੀ20 ਸੀਰੀਜ਼ ਨੂੰ ਪਾਕਿਸਤਾਨ ਸ਼ੁਰੂਆਤੀ ਦੋ ਮੁਕਾਬਲੇ ਜਿੱਤ ਕੇ ਆਪਣੇ ਨਾਮ ਕਰ ਚੁੱਕਾ ਹੈ। ਦੂਸਰਾ ਮੁਕਾਬਲਾ ਪਾਕਿਸਤਾਨ ਨੇ 82 ਦੋੜਾਂ ਨਾਲ ਜਿੱਤਿਆ। ਪਹਿਲੇ ਮੁਕਾਬਲੇ 'ਚ ਪਾਕਿਸਤਾਨ ਨੇ ਵੈਸਟ ਇੰਡੀਜ਼ ਨੂੰ 60 ਦੋੜਾਂ 'ਤੇ ਆਲ ਆਊਟ ਕਰ ਦਿੱਤਾ ਸੀ।
'ਘੱਟ ਹੋਵੇ ਵਾਰਨਰ, ਸਮਿਥ ਤੇ ਬੇਨਕਰਾਫਟ ਦੀ ਸਜ਼ਾ'
NEXT STORY