ਸਿਡਨੀ (ਬਿਊਰੋ)— ਆਸਟਰੇਲੀਆਈ ਕ੍ਰਿਕਟਰ ਸੰਘ ਨੂੰ ਲੱਗਦਾ ਹੈ ਕਿ ਗੇਂਦ ਨਾਲ ਛੇੜਖਾਨੀ ਮਾਮਲੇ ਵਿਚ ਸਟੀਵ ਸਮਿਥ, ਡੇਵਿਡ ਵਾਰਨਰ ਅਤੇ ਕੈਮਰਾਨ ਬੇਨਕਰਾਫਟ ਨੂੰ ਜੋ ਸਜ਼ਾ ਮਿਲੀ ਹੈ ਉਹ ਜ਼ਿਆਦਾ ਹੀ ਸਖਤ ਹੈ। ਇਸ ਲਈ ਉਨ੍ਹਾਂ ਨੇ ਇਸ ਵਿਚ ਕਟੌਤੀ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਸਮਿਥ ਅਤੇ ਵਾਰਨਰ ਉੱਤੇ ਇਕ ਸਾਲ ਅਤੇ ਬੇਨਕਰਾਫਟ ਉੱਤੇ 9 ਮਹੀਨੇ ਦਾ ਬੈਨ ਲਗਾਇਆ ਗਿਆ ਹੈ।
ਸਮਿਥ ਨਾਲ ਰੋਇਆ ਪੂਰਾ ਆਸਟੇਰਲੀਆ
ਆਸਟਰੇਲੀਆਈ ਕ੍ਰਿਕਟਰ ਸੰਘ ਦੇ ਪ੍ਰਧਾਨ ਗਰੇਗ ਡਾਇਰ ਨੇ ਕਿਹਾ, ''ਕਈ ਵਾਰ ਇਨਸਾਫ ਵਿਚ ਕਮੀਆਂ ਵੀ ਹੁੰਦੀਆਂ ਹਨ। ਇਹ ਬੈਨ ਬਹੁਤ ਸਖਤ ਹੈ ਅਤੇ ਜ਼ਿਆਦਾ ਵੀ। ਇਨ੍ਹਾਂ ਕ੍ਰਿਕਟਰਾਂ ਦੇ ਦੁਖੀ ਚੇਹਰਿਆਂ ਨੇ ਪੂਰੀ ਦੁਨੀਆ ਨੂੰ ਸੁਨੇਹਾ ਦਿੱਤਾ ਹੈ। ਇਹ ਦੁੱਖ ਕਿਸੇ ਸਜ਼ਾ ਤੋਂ ਘੱਟ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਪੂਰਾ ਆਸਟਰੇਲੀਆ ਸਟੀਵ ਸਮਿਥ ਨਾਲ ਰੋਇਆ ਹੈ। ਮੈਂ ਤਾਂ ਰੋਇਆ ਹਾਂ।''
ਗਰੇਗ ਨੇ ਅੱਗੇ ਕਿਹਾ, ''ਇਨ੍ਹਾਂ ਖਿਡਾਰੀਆਂ ਨੂੰ ਘਰੇਲੂ ਕ੍ਰਿਕਟ ਵਿਚ ਛੇਤੀ ਵਾਪਸੀ ਕਰਨੀ ਚਾਹੀਦੀ ਹੈ ਕਿਉਂਕਿ ਵਿਸ਼ਵ ਕੱਪ 2019 ਅਤੇ ਏਸ਼ੇਜ 2019 ਜ਼ਿਆਦਾ ਦੂਰ ਨਹੀਂ ਹੈ। ਬੈਨ ਲੱਗਣ ਦੇ ਬਾਅਦ ਤਿੰਨਾਂ ਖਿਡਾਰੀਆਂ ਨੇ ਵੱਖ-ਵੱਖ ਮੌਕੇ ਉੱਤੇ ਬਹੁਤ ਦੁਖੀ ਮਨ ਨਾਲ ਮੁਆਫੀ ਮੰਗ ਲਈ ਹੈ ਤਿੰਨੋਂ ਮੁਆਫੀ ਮੰਗਦੇ ਹੋਏ ਭਾਵੁਕ ਵੀ ਹੋਏ। ਸਮਿਥ ਅਤੇ ਵਾਰਨਰ ਨੇ ਬਾਲ ਟੈਂਪਰਿੰਗ ਦੇ ਪੂਰੇ ਮਾਮਲੇ ਦੀ ਜ਼ਿੰਮੇਦਾਰੀ ਖੁਦ ਦੀ ਦੱਸੀ ਸੀ।''
CWG 2018: ਕੀ ਹੈ 'ਨੌ ਨੀਡਲ ਪਾਲਿਸੀ' ਜਿਸ 'ਚ ਫੱਸੇ ਹਨ ਭਾਰਤੀ ਖਿਡਾਰੀ
NEXT STORY