ਨਵੀਂ ਦਿੱਲੀ- ਭਾਰਤ ਦੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦਾ ਮੰਨਣਾ ਹੈ ਕਿ ਰਿਸ਼ਭ ਪੰਤ ਨੂੰ ਭਾਰਤੀ ਟੈਸਟ ਟੀਮ ਦਾ ਉਪ ਕਪਤਾਨ ਬਣਾਇਆ ਜਾਣਾ ਚਾਹੀਦਾ ਹੈ ਤਾਂ ਕਿ ਉਹ ਭਵਿੱਖ ’ਚ ਕਿਸੇ ਜ਼ਿੰਮੇਵਾਰੀ ਦੀ ਭੂਮਿਕਾ ਲਈ ਤਿਆਰ ਹੋ ਸਕੇ। ਉਸ ਨੇ ਕਿਹਾ ਕਿ ਪੰਤ ਇਸ ਤਰ੍ਹਾਂ ਦਾ ਖਿਡਾਰੀ ਹੈ, ਜਿਸ ਦੀ ਖੇਡ ਹਾਲ ਦੇ ਸਮੇਂ ’ਚ ਸਭ ਤੋਂ ਵਧੀਆ ਹੋਈ ਹੈ।
ਇਹ ਖ਼ਬਰ ਪੜ੍ਹੋ- ਓਸਲੋ ਈ-ਸਪੋਰਟਸ ਕੱਪ ਸ਼ਤਰੰਜ : ਪ੍ਰਗਿਆਨੰਧਾ ਦੀ ਵਾਪਸੀ, ਏਰਿਕ ਨੂੰ ਹਰਾ ਕੇ ਫਿਰ ਬੜ੍ਹਤ ’ਤੇ
ਯੁਵਰਾਜ ਨੇ ਕਿਹਾ ਕਿ ਚੋਣਕਰਤਾਵਾਂ ਨੂੰ ਪੰਤ ਨੂੰ ਭਵਿੱਖ ਦੀ ਭੂਮਿਕਾ ਲਈ ਤਿਆਰ ਕਰਨਾ ਚਾਹੀਦਾ ਹੈ। ਉਹ ਨੌਜਵਾਨ ਹੈ ਅਤੇ ਭਵਿੱਖ ’ਚ ਕਪਤਾਨ ਬਣਨ ਦੀ ਸਮਰੱਥਾ ਰੱਖਦਾ ਹੈ। ਉਹ ਵਿਕਟਕੀਪਰ ਵੀ ਹੈ, ਜਿਸ ਦੀਆਂ ਨਜ਼ਰਾਂ ਅਤੇ ਦਿਮਾਗ ਮੈਦਾਨ ’ਚ ਸਭ ਤੋਂ ਜ਼ਿਆਦਾ ਚੱਲਦਾ ਹੈ। ਇਸ ਲਈ ਉਹ ਇਸ ਭੂਮਿਕਾ ਲਈ ਸਭ ਤੋਂ ਜ਼ਿਆਦਾ ਤਿਆਰ ਹੈ। ਉਸ ਨੂੰ ਜ਼ਿੰਮੇਵਾਰੀ ਦਿਓ ਅਤੇ 1 ਸਾਲ ਤੱਕ ਕੁਝ ਚਮਕਦਾਰ ਉਮੀਦ ਨਾ ਕਰੋ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਪੰਤ ਇਸ ਭਰੋਸੇ ਦਾ ਨਤੀਜਾ ਜ਼ਰੂਰ ਦੇਵੇਗਾ।
ਇਹ ਖ਼ਬਰ ਪੜ੍ਹੋ-ਕੋਹਲੀ ਖਰਾਬ ਦੌਰ ’ਚ ਜਲਦ ਬਾਹਰ ਆਏਗਾ : ਬਾਂਗੜ
ਯੁਵਰਾਜ ਨੇ ਉਨ੍ਹਾਂ ਅਲੋਚਕਾਂ ਨੂੰ ਵੀ ਖਾਰਿਜ਼ ਕੀਤਾ ਜੋ ਪੰਤ ਦੀ ਪਰਿਪੱਕਤਾ 'ਤੇ ਸਵਾਲ ਚੁੱਕਦੇ ਹਨ। ਯੁਵਰਾਜ ਨੇ ਕਿਹਾ ਕਿ ਵਿਰਾਟ ਨੂੰ ਜਦੋ ਕਪਤਾਨੀ ਮਿਲੀ ਉਦੋ ਪਰਿਪੱਕਵ ਨਹੀਂ ਸੀ ਪਰ ਤਾਂ ਸਮੇਂ ਦੇ ਨਾਲ-ਨਾਲ ਪਰਿਪੱਕਵ ਹੁੰਦੇ ਜਾ ਰਹੇ ਹਨ। ਮੈਨੂੰ ਨਹੀਂ ਪਤਾ ਕਿ ਲੋਕ ਕਿਸ ਤਰ੍ਹਾਂ ਦਾ ਸੋਚਦੇ ਹਨ ਪਰ ਮੈਨੂੰ ਲੱਗਦਾ ਹੈ ਕਿ ਉਹ ਸਰਵਸ੍ਰੇਸ਼ਠ ਵਿਕਲਪ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਕੋਹਲੀ ਖਰਾਬ ਦੌਰ ’ਚ ਜਲਦ ਬਾਹਰ ਆਏਗਾ : ਬਾਂਗੜ
NEXT STORY