ਕਰਾਚੀ- ਪਾਕਿਸਤਾਨ ਕ੍ਰਿਕਟ ਬੋਰਡ ਨੇ ਆਸਟਰੇਲੀਆ ਵਿਰੁੱਧ ਚੌਥੇ ਵਨ ਡੇ ਮੈਚ ਤੋਂ ਬਾਅਦ ਦੁਬਈ 'ਚ ਦੇਰ ਰਾਤ ਤਕ ਪਾਰਟੀ 'ਚ ਰਹਿਣ ਲਈ ਉਮਰ ਅਕਮਲ ਨੂੰ ਫਿਟਕਾਰ ਲਾਉਣ ਦੇ ਨਾਲ ਮੈਚ ਫੀਸ ਦਾ 20 ਫੀਸਦੀ ਜੁਰਮਾਨਾ ਵੀ ਲਾਇਆ। ਪਾਕਿਸਤਾਨ ਕ੍ਰਿਕਟ ਬੋਰਡ ਨੇ ਸੋਮਵਾਰ ਨੂੰ ਕਿਹਾ ਕਿ ਟੀਮ ਮੈਨੇਜਰ ਤਲਤ ਅਲੀ ਨੇ ਮਾਮਲੇ ਦੀ ਸੁਣਵਾਈ ਕੀਤੀ, ਜਿਸ ਵਿਚ ਉਮਰ ਨੇ ਆਪਣਾ ਜੁਰਮ ਕਬੂਲ ਕਰ ਲਿਆ ਤੇ ਆਪਣੀ ਇਸ ਹਰਕਤ ਲਈ ਮੁਆਫੀ ਮੰਗੀ।
ਉਮਰ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਜਿਸ 'ਚ ਨਾਈਟ ਕਲੱਬ 'ਚ ਦਿਖ ਰਹੇ ਹਨ। ਪੀ. ਸੀ. ਬੀ. ਦੇ ਕਾਰਜਕਾਰੀ ਨਿਰਦੇਸ਼ਕ ਵਸੀਮ ਖਾਨ ਨੇ ਕਿਹਾ ਹੈ ਕਿ ਮੈਨੂੰ ਖੁਸ਼ੀ ਹੈ ਕਿ ਉਮਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੈ। ਉਸ ਨੇ ਸਵੀਕਾਰ ਕੀਤਾ ਹੈ ਤੇ ਮੁਆਫੀ ਮੰਗੀ ਹੈ। ਪਾਕਿਸਤਾਨ ਸੁਪਰ ਲੀਗ 'ਚ ਵਧੀਆ ਪ੍ਰਦਰਸ਼ਨ ਤੋਂ ਬਾਅਦ ਉਮਰ ਦੀ ਲਗਭਗ ਢਾਈ ਸਾਲ ਤੋਂ ਬਾਅਦ ਟੀਮ 'ਚ ਵਾਪਸੀ ਹੋਈ ਹੈ।
ਨਿਊਜ਼ੀਲੈਂਡ ਅੰਡਰ-19 ਟੀਮ ਦਾ ਬੰਗਲਾਦੇਸ਼ ਦੌਰਾ ਰੱਦ
NEXT STORY