ਕਰਾਚੀ- ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਸੀਨੀਅਰ ਅਧਿਕਾਰੀ ਇਸ ਹਫਤੇ ਦੇ ਆਖਿਰ ’ਚ ਇੱਥੇ ਹੋਣ ਵਾਲੀ ਮੀਟਿੰਗ ’ਚ ਟੈਸਟ ਕਪਤਾਨ ਸ਼ਾਨ ਮਸੂਦ ਤੇ ਮੁੱਖ ਕੋਚ ਸਰਫਰਾਜ਼ ਖਾਨ ਦੇ ਭਵਿੱਖ ’ਤੇ ਮਹੱਤਵਪੂਰਨ ਫੈਸਲਾ ਲੈਣਗੇ। ਮੀਟਿੰਗ ’ਚ ਪੀ. ਸੀ. ਬੀ. ਪ੍ਰਧਾਨ ਮੋਹਸਿਨ ਨਕਵੀ ਵੀ ਸ਼ਾਮਲ ਹੋਵੇਗਾ। ਇਸ ’ਚ ਇਹ ਤੈਅ ਕੀਤਾ ਜਾਵੇਗਾ ਕਿ ਬੰਗਲਾਦੇਸ਼ ਦੌਰੇ ’ਤੇ ਟੀਮ ਦੀ 0-2 ਨਾਲ ਸ਼ਰਮਨਾਕ ਹਾਰ ਤੋਂ ਬਾਅਦ ਸ਼ਾਨ ਮਸੂਦ ਤੇ ਸਰਫਰਾਜ ਖਾਨ ਨੂੰ ਆਗਾਮੀ ਇੰਗਲੈਂਡ ਤੇ ਵੈਸਟਇੰਡੀਜ਼ ਦੌਰਿਆਂ ਲਈ ਆਪਣੀਆਂ ਜ਼ਿੰਮੇਵਾਰੀਆਂ ਦੇ ਨਾਲ ਬਰਕਰਾਰ ਰੱਖਿਆ ਜਾਵੇ ਜਾਂ ਨਹੀਂ।
ਪੀ. ਸੀ. ਬੀ. ਸੂਤਰ ਨੇ ਕਿਹਾ, ‘‘ਸਭ ਤੋਂ ਅਹਿਮ ਫੈਸਲਾ ਸ਼ਾਨ ਮਸੂਦ ਦੇ ਵੈਸਟਇੰਡੀਜ਼ ਤੇ ਇੰਗਲੈਂਡ ਦੌਰਿਆਂ ’ਤੇ ਟੈਸਟ ਟੀਮ ਦੇ ਕਪਤਾਨ ਬਣੇ ਰਹਿਣ ’ਤੇ ਹੋਵੇਗਾ।’’
3 ਟੀ20 ਮੈਚਾਂ ਦੀ ਸੀਰੀਜ਼ ਨਾਲ ਸ਼ੁਰੂ ਹੋ ਸਕਦੈ IND ਦਾ SL ਦੌਰਾ, 15 ਅਗਸਤ ਨੂੰ ਹੋਵੇਗਾ ਪਹਿਲਾ ਟੈਸਟ ਮੈਚ
NEXT STORY