ਸਾਓ ਪਾਉਲ- ਮਹਾਨ ਫ਼ੁੱਟਬਾਲ ਖਿਡਾਰੀ ਪੇਲੇ ਦੇ ਢਿੱਡ ਦੇ ਸੱਜੇ ਹਿੱਸੇ 'ਚ ਬਣੀ ਗੰਢ (ਕੋਲਨ ਟਿਊਮਰ) ਆਪਰੇਸ਼ਨ ਕਰਕੇ ਕੱਢ ਦਿੱਤੀ ਗਈ ਹੈ ਤੇ ਹੁਣ ਉਹ ਬਿਹਤਰ ਮਹਿਸੂਸ ਕਰ ਰਹੇ ਹਨ। ਅਲਬਰਟ ਆਈਂਸਟੀਨ ਹਸਪਤਾਲ ਨੇ ਸੋਮਵਾਰ ਨੂੰ ਕਿਹਾ ਕਿ 80 ਸਾਲਾ ਪੇਲੇ ਆਈ. ਸੀ. ਯੂ. (ਇਨਟੈਂਸਿਵ ਕੇਅਰ ਯੂਨਿਟ) 'ਚ ਹਨ ਕੇ ਉਨ੍ਹਾਂ ਨੂੰ ਕਲ ਹੀ ਨਿਯਮਿਤ ਕਮਰੇ 'ਚ ਭੇਜ ਦਿੱਤਾ ਜਾਵੇਗਾ।
ਪੇਲੇ ਨੇ ਆਪਣੇ ਸੋਸ਼ਲ਼ ਮੀਡੀਆ ਚੈਨਲਾਂ 'ਤੇ ਕਿਹਾ ਕਿ ਇਹ ਆਪਰੇਸ਼ਨ ਵੱਡੀ ਜਿੱਤ ਰਿਹਾ। ਉਹ ਪਿਛਲੇ ਹਫ਼ਤੇ ਨਿਯਮਿਤ ਜਾਂਚ ਲਈ ਹਸਪਤਾਲ ਗਏ ਸਨ ਤੇ ਉੱਥੇ ਉਨ੍ਹਾਂ ਨੂੰ ਇਸ ਟਿਊਮਰ ਦਾ ਪਤਾ ਲੱਗਾ। ਉਨ੍ਹਾਂ ਕਿਹਾ ਕਿ ਮੈਂ ਰੱਬ ਦਾ ਸ਼ੁਕਰਗੁਜ਼ਾਰ ਹਾਂ ਕਿ ਹੁਣ ਠੀਕ ਮਹਿਸੂਸ ਕਰ ਰਿਹਾ ਹਾਂ ਤੇ ਇੱਥੋਂ ਦੇ ਡਾਕਟਰਾਂ ਨੇ ਮੇਰੀ ਸਿਹਤ ਦਾ ਪੂਰਾ ਧਿਆਨ ਰੱਖਿਆ।
ਉਨ੍ਹਾਂ ਕਿਹਾ ਕਿ ਮੈਨੂੰ ਤੁਹਾਡੇ ਨਾਲ ਸ਼ਾਨਦਾਰ ਜਿੱਤ ਦਾ ਜਸ਼ਨ ਮਨਾਉਣ ਦੀ ਆਦਤ ਹੈ। ਇਸ ਮੈਚ ਦਾ ਵੀ ਸਾਹਮਣਾ ਮੈਂ ਮੁਸਕੁਰਾਉਂਦ੍ ਹੋਏ, ਖ਼ੁਸ਼ੀ ਤੇ ਉਮੀਦਾਂ ਨਾਲ ਕਰਾਂਗਾ। ਤਿੰਨ ਵਿਸ਼ਵ ਕੱਪ ਜਿੱਤਣ ਵਾਲੇ ਇਕਮਾਤਰ ਪੁਰਸ਼ ਖਿਡਾਰੀ ਪੇਲੇ ਦੇ ਚੂਲ੍ਹੇ ਨੂੰ 2012 'ਚ ਬਦਲਿਆ ਗਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰਨ ਫਿਰਨ 'ਚ ਦਿੱਕਤ ਹੈ। ਉਹ ਵਾਕਰ ਜਾਂ ਵ੍ਹੀਲਚੇਅਰ ਦੀ ਮਦਦ ਲੈਂਦੇ ਹਨ। ਹਾਲ ਹੀ 'ਚ ਉਨ੍ਹਾਂ ਨੂੰ ਕਿਡਨੀ ਨਾਲ ਜੁੜੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪਿਆ ਸੀ।
ਓਮਾਨ ਲਈ ਇਤਿਹਾਸਕ ਪਲ ਹੋਵੇਗਾ ਟੀ20 ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨਾ: ਪੰਕਜ ਖਿਮਜੀ
NEXT STORY