ਨਵੀਂ ਦਿੱਲੀ— ਫੈਂਸ ਨੂੰ ਕ੍ਰਿਕਟ ਸਟੇਡੀਅਮ ਤਕ ਲਿਆਉਣ ਲਈ ਹੁਣ ਪ੍ਰਬੰਧਕ ਵੱਖਰੇ-ਵੱਖਰੇ ਫਾਰਮੂਲੇ ਬਣਾ ਰਹੇ ਹਨ। ਜਿਵੇਂ ਨਿਊਜ਼ੀਲੈਂਡ ਤੇ ਪਾਕਿਸਤਾਨ ਦੇ ਵਿਚਾਲੇ ਤੀਸਰੇ ਵਨ ਡੇ ਮੈਚ ਦੇ ਦੌਰਾਨ ਸਾਹਮਣੇ ਆਈ ਹੈ। ਇਸ ਮੈਚ 'ਚ ਭਾਂਵੇ ਨਿਊਜ਼ੀਲੈਂਡ ਦੀ ਟੀਮ ਨੇ ਜਿੱਤ ਦਰਜ ਕੀਤੀ ਪਰ ਮੈਚ ਦੇ ਦੌਰਾਨ ਹੋਏ ਇਕ ਪ੍ਰਤੀਯੋਗਤਾ 'ਚ ਇਕ ਦਰਸ਼ਕ ਲੱਖਪਤੀ ਬਣ ਗਿਆ। ਹੋਇਆ ਇਹ ਸੀ ਕਿ ਮੈਚ ਦੇ ਦੌਰਾਨ ਇਕ ਖਾਸ ਤਰ੍ਹਾਂ ਦੀ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ ਸੀ। ਇਸ ਤਰ੍ਹਾਂ ਜੇਕਰ ਭੀੜ ਵਿਚਾਲੇ ਕਿਸੇ ਦਰਸ਼ਕ ਨੇ ਕੈਚ ਕਰ ਲਿਆ ਤਾਂ ਉਸ ਨੂੰ ਇਨਾਮ ਦਿੱਤਾ ਜਾਵੇਗਾ। ਪ੍ਰਤੀਯੋਗਤਾ ਦੇ ਦੌਰਾਨ ਇਕ ਫੈਂਸ ਨੇ ਜਦੋਂ ਮਾਰਟਿਲ ਗੁਪਟਿਲ ਦਾ ਸਿਕਸ ਫੜ੍ਹ ਲਿਆ ਤਾਂ ਉਸ ਨੂੰ ਇਨਾਮ ਦੀ ਰਕਮ ਦੇ ਤੌਰ 'ਤੇ 50 ਹਜ਼ਾਰ ਡਾਲਰ (31 ਲੱਖ 80 ਹਜ਼ਾਰ 525 ਰੁਪਏ) ਦਿੱਤੇ ਗਏ।
ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ (17 ਦੌੜਾਂ 'ਤੇ 5 ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਦੇ ਦਮ 'ਤੇ ਨਿਊਜ਼ੀਲੈਂਡ ਨੇ ਪਾਕਿਸਤਾਨ ਨੂੰ ਇਥੇ ਸ਼ਨੀਵਾਰ ਤੀਜੇ ਵਨ ਡੇ ਮੈਚ 'ਚ 183 ਦੌੜਾਂ ਨਾਲ ਹਰਾ ਕੇ 5 ਮੈਚਾਂ ਦੀ ਵਨ ਡੇ ਸੀਰੀਜ਼ 'ਚ 3-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਮੇਜ਼ਬਾਨ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ 'ਚ 257 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਤੇ ਫਿਰ ਪਾਕਿਸਤਾਨ ਨੂੰ 27.2 ਓਵਰਾਂ 'ਚ 74 ਦੌੜਾਂ 'ਤੇ ਢੇਰ ਕਰ ਕੇ 183 ਦੌੜਾਂ ਨਾਲ ਮੈਚ ਜਿੱਤ ਲਿਆ ਤੇ 5 ਮੈਚਾਂ ਦੀ ਵਨ ਡੇ ਸੀਰੀਜ਼ 'ਚ 3-0 ਨਾਲ ਅਜੇਤੂ ਬੜ੍ਹਤ ਵੀ ਹਾਸਲ ਕਰ ਲਈ।
16ਵਾਂ ਦਿੱਲੀ ਗ੍ਰੈਂਡ ਮਾਸਟਰ ਸ਼ਤਰੰਜ 'ਚ ਅਰਕਾਦੀ-ਮੁਰਲੀ ਸਾਂਝੀ ਬੜ੍ਹਤ 'ਤੇ
NEXT STORY