ਰੋਮ- ਦੋ ਵਾਰ ਦੀ ਵਿੰਬਲਡਨ ਚੈਂਪੀਅਨ ਅਤੇ ਚੈੱਕ ਗਣਰਾਜ ਦੀ ਟੈਨਿਸ ਖਿਡਾਰਨ ਪੇਤਰਾ ਕਵਿਤੋਵਾ ਨੇ ਆਪਣੇ ਪਹਿਲੇ ਬੱਚੇ ਦੇ ਜਨਮ ਤੋਂ ਬਾਅਦ ਇਟਾਲੀਅਨ ਓਪਨ ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ ਹੈ। ਰੋਮ ਵਿੱਚ ਇਟਾਲੀਅਨ ਓਪਨ ਦੇ ਪਹਿਲੇ ਦੌਰ ਵਿੱਚ ਚੈੱਕ ਗਣਰਾਜ ਦੀ ਖਿਡਾਰਨ ਕਵੀਤੋਵਾ ਨੇ ਰੋਮਾਨੀਆ ਦੀ ਇਰੀਨਾ-ਕੈਮੇਲੀਆ ਬੇਗੂ ਨੂੰ ਸਿੱਧੇ ਸੈੱਟਾਂ ਵਿੱਚ 7-5, 6-1 ਨਾਲ ਹਰਾਇਆ।
ਪੇਤਰਾ ਕਵੀਤੋਵਾ ਨੇ ਮੈਚ ਤੋਂ ਬਾਅਦ ਮਹਿਲਾ ਟੈਨਿਸ ਐਸੋਸੀਏਸ਼ਨ (WTA) ਨੂੰ ਦੱਸਿਆ, "ਮੈਨੂੰ 95 ਪ੍ਰਤੀਸ਼ਤ ਯਕੀਨ ਸੀ ਕਿ ਮੈਂ ਕਦੇ ਵੀ ਕੋਰਟ 'ਤੇ ਵਾਪਸ ਨਹੀਂ ਆਵਾਂਗੀ।" ਉਸ ਸਮੇਂ, ਮੈਂ ਟੈਨਿਸ ਤੋਂ ਬੋਰ ਹੋ ਗਈ ਸੀ। ਮੈਂ ਸੋਚ ਰਹੀ ਸੀ, 'ਮੈਂ ਹੁਣ ਹੋਰ ਨਹੀਂ ਖੇਡ ਸਕਦੀ' ਇਸ ਲਈ ਅਸੀਂ ਬੱਚੇ ਲਈ ਕੋਸ਼ਿਸ਼ ਕਰਨ ਦਾ ਫੈਸਲਾ ਕੀਤਾ। ਕਵਿਤੋਵਾ ਟੂਰਨਾਮੈਂਟ ਦੇ ਦੂਜੇ ਦੌਰ ਵਿੱਚ ਦੁਨੀਆ ਦੀ 36ਵੀਂ ਨੰਬਰ ਦੀ ਖਿਡਾਰਨ ਟਿਊਨੀਸ਼ੀਆ ਦੀ ਓਨਸ ਜਾਬਿਊਰ ਨਾਲ ਭਿੜੇਗੀ। ਦੂਜੇ ਮੈਚ ਵਿੱਚ, ਬ੍ਰਿਟੇਨ ਦੀ ਸੋਨੀਆ ਕੈਟਰਲ ਨੇ ਦੋ ਘੰਟੇ 10 ਮਿੰਟ ਤੱਕ ਚੱਲੇ ਇੱਕ ਔਖੇ ਮੁਕਾਬਲੇ ਵਿੱਚ ਆਸਟ੍ਰੇਲੀਆਈ ਖਿਡਾਰਨ ਕਿੰਬਰਲੀ ਬਿਰੇਲ ਨੂੰ 4-6, 6-3, 6-4 ਨਾਲ ਹਰਾਇਆ।
ਆਪ੍ਰੇਸ਼ਨ 'ਸਿੰਦੂਰ' ਦੌਰਾਨ ਹੋਏ ਹਮਲੇ 'ਚ PSL ਖੇਡ ਰਿਹਾ ਇੰਗਲੈਡ ਦਾ ਇਹ ਖਿਡਾਰੀ ਸਦਮੇ 'ਚ
NEXT STORY