ਮੁੰਬਈ— ਵੈਸਟਇੰਡੀਜ਼ ਦੇ ਸਾਬਕਾ ਸਲਾਮੀ ਬੱਲੇਬਾਜ਼ ਫਿਲ ਸਿਮੰਸ ਨੇ ਸ਼ੁੱਕਰਵਾਰ ਨੂੰ ਭਾਰਤ ਟੀਮ ਦੇ ਮੁੱਖ ਕੋਚ ਬਣਨ ਦੀ ਦੌੜ ਤੋਂ ਆਪਣਾ ਨਾਂ ਵਾਪਸ ਲੈ ਲਿਆ, ਜਿਸ ਤੋਂ ਬਾਅਦ ਇਸ ਅਹੁਦੇ ਲਈ ਪੰਜ ਦਾਅਵੇਦਾਰ ਬਚ ਗਏ ਹਨ ਜਿਸ 'ਚ ਮੌਜੂਦਾ ਕੋਚ ਰਵੀ ਸ਼ਾਸਤਰੀ ਸਭ ਤੋਂ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਹਨ। ਸਮਿੰਸ ਦੇ ਹੱਟਣ ਤੋਂ ਬਾਅਦ ਕਪਿਲ ਦੇਵ ਦੀ ਅਗਵਾਈ ਵਾਲੀ ਕ੍ਰਿਕਟ ਸਲਾਹਕਾਰ ਕਮੇਟੀ ਇੱਥੇ ਸ਼ੁੱਕਰਵਾਰ ਨੂੰ ਪੰਜ ਉਮੀਦਵਾਰਾਂ ਦੀ ਇੰਟਰਵਿਊ ਕਰ ਰਹੀ ਹੈ।
ਕਪਤਾਨ ਵਿਰਾਟ ਕੋਹਲੀ ਦੇ ਜਨਤਕ ਸਮਰਥਨ ਦੇ ਬਾਅਦ ਜੇਕਰ ਸ਼ਾਸਤਰੀ ਨੂੰ 2021 'ਚ ਭਾਰਤ 'ਚ ਹੋਣ ਵਾਲੇ ਟੀ-20 ਵਰਲਡ ਕੱਪ ਤਕ ਦੁਬਾਰਾ ਜ਼ਿੰਮੇਵਾਰੀ ਮਿਲਦੀ ਹੈ ਤਾਂ ਜ਼ਿਆਦਾ ਹੈਰਾਨੀ ਨਹੀਂ ਹੋਵੇਗੀ। ਫਿਲ ਸਿਮੰਸ ਨੇ ਅਧਿਕਾਰਤ ਤੌਰ 'ਤੇ ਬੀ. ਸੀ. ਸੀ. ਆਈ. ਨੂੰ ਕਿਹਾ ਕਿ ਉਹ ਇੰਟਰਵਿਊ ਲਈ ਉਪਲਬਧ ਨਹੀਂ ਹੋਣਗੇ। ਹੁਣ ਇਸ ਅਹੁਦੇ ਦੀ ਦਾਅਵੇਦਾਰੀ ਲਈ ਪੰਜ ਉਮੀਦਵਾਰ ਬਚੇ ਹਨ। ਹੁਣ ਇਸ ਅਹੁਦੇ ਲਈ ਰਵੀ ਸ਼ਾਸਤਰੀ ਤੋਂ ਇਲਾਵਾ ਰੋਬਿਨ ਸਿੰਘ, ਲਾਲਚੰਦ ਰਾਜਪੂਤ, ਟਾਮ ਮੂਡੀ ਅਤੇ ਮਾਈਕ ਹੇਸਨ ਉਮੀਦਵਾਰ ਹਨ।
ਭਾਰਤੀ ਸਟਾਰ ਰੈਸਲਰ ਬਜਰੰਗ ਪੂਨੀਆ ਨੂੰ ਇਸ ਸਾਲ ਮਿਲੇਗਾ ਖੇਲ ਰਤਨ ਐਵਾਰਡ
NEXT STORY