ਇੰਦੌਰ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਮੰਨਣਾ ਹੈ ਕਿ ਪਹਿਲੀ ਵਾਰ ਗੁਲਾਬੀ ਗੇਂਦ ਨਾਲ ਖੇਡਣਾ ਉਸ ਦੇ ਅਤੇ ਹੋਰ ਖਿਡਾਰੀਆਂ ਲਈ ਚੁਣੌਤੀਪੂਰਨ ਹੋਵੇਗਾ। ਨਿਯਮਿਤ ਲਾਲ ਗੇਂਦ ਦੀ ਬਜਾਏ ਡੇ-ਨਾਈਟ ਫਾਰਮੈੱਟ ਵਿਚ ਜ਼ਿਆਦਾ ਚੌਕਸੀ ਵਰਤਣੀ ਹੋਵੇਗੀ। ਭਾਰਤੀ ਕ੍ਰਿਕਟ ਟੀਮ ਨੇ ਇਤਿਹਾਸ ਵਿਚ ਕਦੇ ਵੀ ਡੇ-ਨਾਈਟ ਫਾਰਮੈੱਟ ਵਿਚ ਟੈਸਟ ਕ੍ਰਿਕਟ ਨਹੀਂ ਖੇਡਿਆ ਹੈ। ਭਾਰਤ ਅਤੇ ਬੰਗਲਾਦੇਸ਼ ਦੋਵੇਂ ਟੀਮਾਂ ਕੋਲਕਾਤਾ ਵਿਚ ਦੂਜੇ ਮੈਚ ਨੂੰ ਡੇ-ਨਾਈਟ ਫਾਰਮੈੱਟ ਵਿਚ ਪਹਿਲੀ ਵਾਰ ਖੇਡਣਗੀਆਂ।
ਕਪਤਾਨ ਵਿਰਾਟ ਨੇ ਹੋਲਕਰ ਸਟੇਡੀਅਮ 'ਚ ਵੀਰਵਾਰ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਤੋਂ ਇਕ ਦਿਨ ਪਹਿਲਾਂ ਸ਼ਾਮ ਨੂੰ ਕਿਹਾ ਕਿ ਗੁਲਾਬੀ ਗੇਂਦ ਨਾਲ ਖੇਡਣ ਦਾ ਅਨੁਭਵ ਚਾਹੁੰਦੇ ਸੀ ਤੇ ਨਿਸ਼ਚਿਤ ਹੀ ਇਹ ਲਾਲ ਗੇਂਦ ਨਾਲ ਬਹੁਤ ਅਲੱਗ ਹੈ। ਉਨ੍ਹਾ ਨੇ ਕਿਹਾ ਕਿ ਮੈਂ ਸਮਝਣਾ ਚਾਹੁੰਦਾ ਸੀ ਕਿ ਗੁਲਾਬੀ ਗੇਂਦ ਖੇਡਣ 'ਚ ਕਿਸ ਤਰ੍ਹਾਂ ਦੀ ਹੈ ਤੇ ਪਿੱਚ 'ਤੇ ਇਸਦਾ ਰਵੱਈਆ ਕਿਸ ਤਰ੍ਹਾਂ ਦਾ ਹੋਵੇਗਾ। ਸਾਡੇ ਲਈ ਇਹ ਨਵਾਂ ਅਨੁਭਵ ਹੈ ਕਿਉਂਕਿ ਅਸੀਂ ਪਹਿਲਾਂ ਕਦੀਂ ਗੁਲਾਬੀ ਗੇਂਦ ਨਾਲ ਨਹੀਂ ਖੇਡੇ ਹਾਂ। ਵਿਰਾਟ ਨੇ ਕਿਹਾ ਕਿ ਇਸ ਗੇਂਦ ਨੂੰ ਸਮਝਣ ਤੋਂ ਬਾਅਦ ਇਹ ਤਾਂ ਸਾਫ ਹੋ ਗਿਆ ਹੈ ਕਿ ਇਸ ਨਾਲ ਖੇਡਣ ਦੇ ਲਈ ਚੌਕਸੀ ਵਰਤਣੀ ਹੋਵੇਗੀ। ਅਸੀਂ ਹਮੇਸ਼ਾ ਲਾਲ ਗੇਂਦ ਨਾਲ ਹੀ ਟੈਸਟ ਖੇਡਿਆ ਹੈ ਪਰ ਗੁਲਾਬੀ ਗੇਂਦ ਬਹੁਤ ਅਲੱਗ ਹੈ। ਅਸੀਂ ਇਸ ਲਈ ਗੁਲਾਬੀ ਗੇਂਦ ਨਾਲ ਅਭਿਆਸ ਕਰਨਾ ਚਾਹੁੰਦੇ ਸੀ ਤੇ ਲਗਭਗ ਸਾਰਿਆਂ ਨੇ ਇਸ ਗੇਂਦ ਨਾਲ ਵਧੀਆ ਪ੍ਰਦਰਸ਼ਨ ਕੀਤਾ ਹੈ।
ਪੰਜਾਬ ਰਾਜ ਖੇਡਾਂ ਅੱਜ ਤੋਂ : 3600 ਖਿਡਾਰੀ, 400 ਕੋਚ ਲੈਣਗੇ ਹਿੱਸਾ
NEXT STORY