ਪ੍ਰਿਟੋਰੀਆ— ਪੁਰਸ਼ ਕ੍ਰਿਕਟ ਟੀਮ ਦੇ ਕਪਤਾਨ ਫਾਫ ਡੂ ਪਲੇਸਿਸ ਤੇ ਮਹਿਲਾ ਟੀਮ ਦੀ ਕਪਤਾਨ ਡੇਨ ਵਾਨ ਨਿਕਰਕ ਨੂੰ ਉਨ੍ਹਾਂ ਦੇ ਵਰਗਾਂ ਵਿਚ ਦੱਖਣੀ ਅਫਰੀਕਾ ਦਾ ਸਾਲ ਦਾ ਸਰਵਸ੍ਰੇਸ਼ਠ ਕ੍ਰਿਕਟਰ ਚੁਣਿਆ ਗਿਆ ਹੈ। ਕ੍ਰਿਕਟ ਦੱਖਣੀ ਅਫਰੀਕਾ (ਸੀ. ਐੱਸ. ਏ.) ਨੇ ਇਥੇ ਆਯੋਜਿਤ ਸਮਾਰੋਹ ਵਿਚ ਦੋਵਾਂ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਡੂ ਪਲੇਸਿਸ ਇਹ ਐਵਾਰਡ ਜਿੱਤਣ ਵਾਲਾ 11ਵਾਂ ਖਿਡਾਰੀ ਬਣਿਆ ਹੈ ਤੇ ਇਲੀਟ ਸੂਚੀ ਵਿਚ ਸ਼ਾਮਲ ਹੋ ਗਿਆ ਹੈ, ਜਿਸ ਵਿਚ ਉਸ ਤੋਂ ਪਹਿਲਾਂ ਸਾਬਕਾ ਕਪਤਾਨ ਗ੍ਰੀਮ ਸਮਿਥ ਤੇ ਏ. ਬੀ. ਡਿਵਿਲੀਅਰਸ, ਆਲਰਾਊਂਡਰ ਸ਼ੇਨ ਪੋਲਕ ਤੇ ਜੈਕ ਕੈਲਿਸ ਅਤੇ ਤੇਜ਼ ਗੇਂਦਬਾਜ਼ ਮਖਾਯਾ ਨਤਿਨੀ ਅਤੇ ਡੇਲ ਸਟੇਨ ਸ਼ਾਮਲ ਹਨ।

ਪਲੇਸਿਸ ਨੂੰ ਇਸ ਤੋਂ ਇਲਾਵਾ ਵਨ ਡੇ ਕ੍ਰਿਕਟਰ ਆਫ ਦਿ ਯੀਅਰ ਤੇ ਦੱਖਣੀ ਅਫਰੀਕਾ ਪਲੇਅਰ ਆਫ ਦਿ ਯੀਅਰ ਦੇ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਹੈ। ਵਿਕਟਕੀਪਰ ਬੱਲੇਬਾਜ਼ ਕਵਿੰਟਨ ਡੀਕੌਕ ਨੂੰ ਟੈਸਟ ਪਲੇਅਰ ਆਫ ਦਿ ਯੀਅਰ ਤੇ ਮੱਧਕ੍ਰਮ ਦੇ ਬੱਲੇਬਾਜ਼ ਡੇਵਿਡ ਮਿਲਰ ਨੂੰ ਟੀ-20 ਕੌਮਾਂਤਰੀ ਕ੍ਰਿਕਟਰ ਆਫ ਦਿ ਯੀਅਰ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।
ਸਮਿਥ ਤੇ ਵੇਡ ਦੇ ਸੈਂਕੜਿਆਂ ਨਾਲ ਕੰਗਾਰੂ ਮਜ਼ਬੂਤ, ਇੰਗਲੈਂਡ ਨੂੰ ਦਿੱਤਾ 398 ਦੌੜਾਂ ਦਾ ਟੀਚਾ
NEXT STORY