ਨਵੀਂ ਦਿੱਲੀ : ਬਹਾਦਰੀ ਅਤੇ ਫਿੱਟਨੈਸ ਨੂੰ ਭਾਰਤੀ ਸੱਭਿਆਚਾਰ ਦਾ ਅਟੁੱਟ ਅੰਗ ਦੱਸਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ ਵੀਰਵਾਰ ਨੂੰ ‘ਫਿੱਟ ਇੰਡੀਆ’ ਅੰਦੋਲਨ ਦੀ ਸ਼ੁਰੂਆਤ ਕੀਤੀ ਅਤੇ ਕਿਹਾ ਕਿ ‘ਸਵੱਛ ਭਾਰਤ’ ਮੁਹਿੰਮ ਦੀ ਤਰ੍ਹਾਂ ਹੀ ਇਸ ਨੂੰ ਵੀ ਦੇਸ਼ ਦੇ ਕੋਨੇ-ਕੋਨੇ ਵਿਚ ਪਹੁੰਚ ਕੇ ਜਨ ਅੰਦੋਲਨ ਬਣਾਉਣਾ ਹੋਵੇਗਾ। ਰਾਸ਼ਟਰੀ ਖੇਡ ਦਿਵਸ ਦੇ ਮੌਕੇ ’ਤੇ ਖਚਾਖਚ ਭਰੇ ਇੰਦਰਾ ਗਾਂਧੀ ਸਟੇਡੀਅਮ ਵਿਚ ਮੋਦੀ ਨੇ ਕਿਹਾ, ‘‘ਅੱਜ ਦਾ ਦਿਨ ਨੌਜਵਾਨ ਖਿਡਾਰੀਆਂ ਨੂੰ ਵਧਾਈ ਦੇਣ ਦਾ ਹੈ ਜੋ ਦੁਨੀਆ ਦੇ ਮੰਚ ’ਤੇ ਤਿਰੰਗੇ ਦਾ ਮਾਣ ਵਧਾ ਰਹੇ ਹਨ। ਬੈਡਮਿੰਟਨ ਹੋਵੇ, ਟੈਨਿਸ, ਐਥਲੈਟਿਕਸ ਜਾਂ ਕੁਸ਼ਤੀ ਹੋਵੇ ਭਾਰਤੀ ਖਿਡਾਰੀਆਂ ਦਾ ਤਮਗਾ ਉਨ੍ਹਾਂ ਦੀ ਮਿਹਨਤ ਦਾ ਨਤੀਜਾ ਹੀ ਤਾਂ ਹੈ। ਨਾਲ ਹੀ ਇਹ ਨਵੇਂ ਭਾਰਤ ਦੇ ਨਵੇਂ ਜੋਸ਼ ਅਤੇ ਨਵੇਂ ਆਤਮਵਿਸ਼ਵਾਸ ਦਾ ਵੀ ਪੈਮਾਨਾ ਹੈ।’’
ਜ਼ਿਕਰਯੋਗ ਹੈ ਕਿ ਹਾਕੀ ਦੇ ਜਾਦੂਗਰ ਮੇਜਰ ਧਿਆਨਚੰਦ ਦਾ ਜਨਮਦਿਨ ਰਾਸ਼ਟਰੀ ਖੇਡ ਦਿਵਸ ਦੇ ਰੂਪ ’ਚ ਮਨਾਇਆ ਜਾਂਦਾ ਹੈ। ਫਿੱਟ ਇੰਡੀਆ ਅੰਦੋਲਨ ਨੂੰ ਸਿਹਤਮੰਦ ਭਾਰਤ ਦੀ ਦਿਸ਼ਾ ਵਿਚ ਇਕ ਕਦਮ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘‘ਫਿੱਟ ਇੰਡੀਆ ਦਾ ਵਿਸਥਾਰ ਖੇਡਾਂ ਨਾਲ ਅੱਗੇ ਵਧਾਉਣਾ ਹੋਵੇਗਾ। ਸਾਡਾ ਸੱਭਿਆਚਾਰ ਅਤੇ ਸ਼ਾਸਤਰਾਂ ਵਿਚ ਵੀ ਫਿੱਟਨੈਸ ’ਤੇ ਜ਼ੋਰ ਦਿੱਤਾ ਗਿਆ ਹੈ ਅਤੇ ਸਾਨੂੰ ਫਿੱਟਨੈਸ ਨੂੰ ਪਰਿਵਾਰ ਦੀ, ਸਮਾਜ ਦੀ ਅਤੇ ਦੇਸ਼ ਦੀ ਸਫਲਤਾ ਦਾ ਮਿਆਰ ਬਣਾਉਣਾ ਹੋਵੇਗਾ। ‘ਮੈਂ ਫਿੱਟ ਤਾਂ ਇੰਡੀਆ ਫਿੱਟ’ ਅਤੇ ਸਰੀਰ ਫਿੱਟ ਤਾਂ ਦਿਮਾਗ ਫਿੱਟ ਨੂੰ ਜੀਵਨ ਦਾ ਮੂਲ ਮੰਤਰ ਬਣਾਉਣਾ ਹੋਵੇਗਾ।’’
ਕਸ਼ਮੀਰ ’ਤੇ ਸ਼ਾਹਿਦ ਅਫਰੀਦੀ ਦੇ ਸਵਾਲ ’ਤੇ ਭੜਕੇ ਗੌਤਮ ਗੰਭੀਰ, ਦਿੱਤਾ ਮੂੰਹ ਤੋੜ ਜਵਾਬ
NEXT STORY