ਕੋਲਕਾਤਾ- ਭਾਰਤ ਤੇ ਨਿਊਜ਼ੀਲੈਂਡ ਦੇ ਵਿਚਾਲੇ ਐਤਵਾਰ ਨੂੰ ਇੱਥੇ ਤੀਜੇ ਟੀ-20 ਕ੍ਰਿਕਟ ਮੈਚ ਤੋਂ ਪਹਿਲਾਂ ਕਥਿਤ ਤੌਰ 'ਤੇ ਗੈਰ ਕਾਨੂੰਨੀ ਰੂਪ ਨਾਲ ਟਿਕਟਾਂ ਵੇਚਣ ਦੇ ਲਈ ਈਡਨ ਗਾਰਡਨਸ ਸਟੇਡੀਅਮ ਦੇ ਨੇੜੇ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਸ ਨੇ ਇਸਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ 60 ਮੈਚ ਟਿਕਟਾਂ ਨੂੰ ਵੱਡੀ ਕੀਮਤ 'ਤੇ ਵੇਚਿਆ ਗਿਆ ਸੀ, ਜਿਨ੍ਹਾਂ ਗ੍ਰਿਫਤਾਰ ਲੋਕਾਂ ਤੋਂ ਪ੍ਰਾਪਤ ਹੋਈਆਂ ਹਨ। ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਸਟੇਡੀਅਮ ਤੇ ਆਲੇ-ਦੁਆਲੇ ਦੇ ਇਲਾਕੇ ਵਿਚ ਸੁਰੱਖਿਆ ਵਧਾ ਦਿੱਤੀ ਗਈ ਹੈ।
ਇਹ ਖ਼ਬਰ ਪੜ੍ਹੋ- SL v WI : ਡੈਬਿਊ ਮੈਚ 'ਚ ਵਿੰਡੀਜ਼ ਖਿਡਾਰੀ ਦੇ ਸਿਰ 'ਚ ਲੱਗੀ ਸੱਟ, ਹਸਪਤਾਲ 'ਚ ਦਾਖਲ
ਜ਼ਿਕਰਯੋਗ ਹੈ ਕਿ ਭਾਰਤ ਤੇ ਨਿਊਜ਼ੀਲੈਂਢ ਦੇ ਵਿਚਾਲੇ ਟੀ-20 ਸੀਰੀਜ਼ ਦਾ ਤੀਜਾ ਮੈਚ ਖੇਡਿਆ ਜਾ ਰਿਹਾ ਹੈ। ਭਾਰਤ ਨੇ 3 ਮੈਚਾਂ ਦੀ ਟੀ-20 ਸੀਰੀਜ਼ ਵਿਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਕੋਲਕਾਤਾ ਵਿਚ ਸੀਰੀਜ਼ ਦੇ ਆਖਰੀ ਮੈਚ ਨੂੰ ਲੈ ਕੇ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਦੀਆਂ ਨਜ਼ਰਾਂ ਜਿੱਤ 'ਤੇ ਹੋਣਗੀਆਂ ਤਾਂਕਿ ਉਹ ਆਪਣੀ ਮੌਜੂਦਾ ਕਪਤਾਨੀ ਦੀ ਸੀਰੀਜ਼ ਦੀ ਸ਼ੁਰੂਆਤ ਨਿਊਜ਼ੀਲੈਂਡ 'ਤੇ ਕਲੀਨ ਸਵੀਪ ਕਰਕੇ ਸ਼ੁਰੂ ਕਰੇ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
SL v WI : ਡੈਬਿਊ ਮੈਚ 'ਚ ਵਿੰਡੀਜ਼ ਖਿਡਾਰੀ ਦੇ ਸਿਰ 'ਚ ਲੱਗੀ ਸੱਟ, ਹਸਪਤਾਲ 'ਚ ਦਾਖਲ
NEXT STORY