ਸਪੋਰਟਸ ਡੈਸਕ- ਟੋਕੀਓ ਪੈਰਾਲੰਪਿਕ ਚੈਂਪੀਅਨ ਪ੍ਰਮੋਦ ਭਗਤ ਨੇ ਅੱਜ ਇੱਥੇ ਥਾਈਲੈਂਡ ਪੈਰਾ ਬੈਡਮਿੰਟਨ ਇੰਟਰਨੈਸ਼ਨਲ ਟੂਰਨਾਮੈਂਟ ਵਿੱਚ ਦੋ ਸੋਨ ਤਮਗ਼ੇ ਜਿੱਤੇ ਹਨ। ਪ੍ਰਮੋਦ ਨੇ ਪੁਰਸ਼ ਸਿੰਗਲਜ਼ ਐੱਸਐੱਲ3 ਦੇ ਫਾਈਨਲ ਵਿੱਚ ਇੰਗਲੈਂਡ ਦੇ ਡੇਨੀਅਲ ਬੈਥੈੱਲ ਨੂੰ ਹਰਾਇਆ ਜਦਕਿ ਪੁਰਸ਼ ਡਬਲਜ਼ ਐੱਸਐੱਲ3-ਐੱਸਐੱਲ4 ਵਰਗ ’ਚ ਉਸ ਨੇ ਸੁਕਾਂਤ ਕਦਮ ਨਾਲ ਜੋੜੀ ਬਣਾ ਕੇ ਸੋਨ ਤਮਗਾ ਜਿੱਤਿਆ। ਇਸ ਦੌਰਾਨ ਸੁਹਾਸ ਲਲਿਨਕੇਰੇ ਥਥੀਰਾਜ ਨੇ ਐੱਸਐੱਲ4 ਵਰਗ ਵਿੱਚ ਸੋਨ ਤਮਗ਼ਾ ਆਪਣੇ ਨਾਂ ਕੀਤਾ।
ਇਹ ਵੀ ਪੜ੍ਹੋ : ਜਿੱਤ ਦੇ ਬਾਵਜੂਦ ਰਾਣਾ ਕੋਲੋਂ ਹੋਈ ਗ਼ਲਤੀ, ਲੱਗਾ 24 ਲੱਖ ਰੁਪਏ ਜੁਰਮਾਨਾ, ਟੀਮ ਦੇ ਬਾਕੀ ਮੈਂਬਰਾਂ ਨੂੰ ਵੀ ਮਿਲੀ ਸਜ਼ਾ
ਪੁਰਸ਼ ਸਿੰਗਲਜ਼ ਵਰਗ ਦੇ ਫਾਈਨਲ ’ਚ ਭਾਰਤ ਦੇ ਸੁਹਾਸ ਨੇ ਹਮਵਤਨ ਸੁਕਾਂਤ ਨੂੰ 21-14 17-21 21-11 ਨਾਲ ਹਰਾਇਆ। ਦੂਜੇ ਪਾਸੇ ਮਹਿਲਾ ਸਿੰਗਲਜ਼ ’ਚ ਨਿਥਯਾ ਸ੍ਰੀ ਸੁਮਾਥੀ ਸਿਵਾਨ ਅਤੇ ਥੁਲਸਿਮਾਥੀ ਮੁਰੂਗੇਸਨ ਨੇ ਕ੍ਰਮਵਾਰ ਐੱਸਐੱਚ6 ਅਤੇ ਐੱਸਐੱਚ5 ਵਰਗ ਵਿੱਚ ਚਾਂਦੀ ਦੇ ਤਮਗ਼ਿਆਂ ਨਾਲ ਆਪਣਾ ਸਫਰ ਸਮਾਪਤ ਕੀਤਾ। ਇਸ ਤੋਂ ਪਹਿਲਾਂ ਪੁਰਸ਼ ਸਿੰਗਲਜ਼ ਐੱਸਐੱਲ3 ਵਰਗ ਦੇ ਫਾਈਨਲ ਵਿੱਚ ਪ੍ਰਮੋਦ ਨੇ ਪਹਿਲਾ ਸੈੱਟ 21-18 ਨਾਲ ਜਿੱਤਿਆ ਸੀ ਜਿਸ ਮਗਰੋਂ ਡੇਨੀਅਲ ਨੇ ਸੱਟ ਕਾਰਨ ਮੁਕਾਬਲੇ ਵਿੱਚੋਂ ਹਟਣ ਦਾ ਫ਼ੈਸਲਾ ਕੀਤਾ। ਡਬਲਜ਼ ਵਰਗ ਦੇ ਫਾਈਨਲ ’ਚ ਪ੍ਰਮੋਦ ਤੇ ਸੁਕਾਂਤ ਨੇ ਹਮਵਤਨ ਨਿਤੇਸ਼ ਕੁਮਾਰ ਅਤੇ ਤਰੁਨ ਨੂੰ 18-21 21-14 21-19 ਨਾਲ ਹਰਾਇਆ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਜਿੱਤ ਦੇ ਬਾਵਜੂਦ ਰਾਣਾ ਕੋਲੋਂ ਹੋਈ ਗ਼ਲਤੀ, ਲੱਗਾ 24 ਲੱਖ ਰੁਪਏ ਜੁਰਮਾਨਾ, ਟੀਮ ਦੇ ਬਾਕੀ ਮੈਂਬਰਾਂ ਨੂੰ ਵੀ ਮਿਲੀ ਸਜ਼ਾ
NEXT STORY