ਸਪੋਰਟਸ ਡੈਸਕ— ਭਾਰਤੀ ਜਿਮਨਾਸਟ ਪ੍ਰਣਤੀ ਨਾਇਕ ਨੇ ਟੋਕੀਓ ਓਲੰਪਿਕ 2020 ਲਈ ਏਸ਼ੀਆਈ ਕੋਟਾ ਹਾਸਲ ਕੀਤਾ। ਪੱਛਮੀ ਬੰਗਾਲ ਦੇ ਝਾਰਗ੍ਰਾਮ ’ਚ ਜੰਮੀ ਪ੍ਰਣਤੀ ਇਸ ਗੇਮ ’ਚ ਭਾਰਤ ਵੱਲੋਂ ਓਲੰਪਿਕ ’ਚ ਖੇਡਣ ਵਾਲੀ ਸਿਰਫ਼ ਦੂਜੀ ਮਹਿਲਾ ਹੈ। 26 ਸਾਲਾ ਪ੍ਰਣਤੀ ਪੱਛਮੀ ਬੰਗਾਲ ਦੇ ਉਸ ਇਲਾਕੇ ਤੋਂ ਆਈ ਹੈ ਜਿੱਥੇ ਜਿਮਨਾਸਟ ਸੈਂਟਰ ਦੀ ਸਹੂਲਤ ਨਾ ਦੇ ਬਰਾਬਰ ਹੈ। ਉਨ੍ਹਾਂ ਦੇ ਸੰਘਰਸ਼ ਦੀ ਕਹਾਣੀ ਦਰਦਨਾਕ ਹੈ।
ਜਿਮਨਾਸਟਿਕ
ਪ੍ਰਣਤੀ ਨਾਇਕ
ਜਨਮ 6 ਅਪ੍ਰੈਲ 1995
ਪਿੰਗਲਾ, ਪੱਛਮੀ ਬੰਗਾਲ
ਜੇਤੂ
ਏਸ਼ੀਆਈ ਚੈਂਪੀਅਨਸ਼ਿਪ 2019 ’ਚ ਬ੍ਰਾਂਜ (ਕਾਂਸੀ)
---
ਟੋਕੀਓ ਓਲੰਪਿਕ ’ਚ ਜਿਮਨਾਸਟ ਦੇ ਇਵੈਂਟ
18 ਇਵੈਂਟ ’ਚ 324 ਪ੍ਰਤੀਭਾਗੀ ਹਿੱਸਾ ਲੈਣਗੇ (114 ਪੁਰਸ਼, 210 ਮਹਿਲਾਵਾਂ)
62 ਦੇਸ਼ਾਂ ਤੋਂ ਆਏ ਅਥਲੀਟ ਪਰਖਣਗੇ ਕਿਸਮਤ
ਜਿਮਨਾਸਟ ਵਰਗ : ਕਲਾਤਮਕ ਜਿਮਨਾਸਟ, ਲੈਅਬੱਧ ਜਿਮਨਾਸਟ ਤੇ ਟ੍ਰੈਮਪੋਲਿਨਿੰਗ
ਭਾਰਤ ਦਾ ਜਿਮਨਾਸਟ ’ਚ ਇਤਿਹਾਸ
ਓਲੰਪਿਕ ’ਚ ਭਾਰਤੀ ਜਿਮਨਾਸਟ ਦੀ ਪਹਿਲੀ ਐਂਟ੍ਰੀ 2016 ’ਚ ਰੀਓ ਓਲੰਪਿਕ ’ਚ ਹੋਈ ਸੀ। ਦੀਪਾ ਕਰਮਾਕਰ ਪਹਿਲੀ ਮਹਿਲਾ ਜਿਮਨਾਸਟ ਸੀ ਜਿਨ੍ਹਾਂ ਨੇ ਇਸ ਵੱਕਾਰੀ ਈਵੈਂਟ ’ਚ ਪ੍ਰਵੇਸ਼ ਕੀਤਾ ਸੀ। ਦੀਪਾ ਨੇ ਆਪਣੀ ਖੇਡ ਨਾਲ ਤਾਂ ਪ੍ਰਭਾਵਿਤ ਕੀਤਾ ਪਰ ਉਹ ਤਮਗ਼ਾ ਜਿੱਤਣ ਤੋਂ ਖੁੰਝ ਗਈ। ਇਸ ਸਾਲ ਉਹ ਸੱਟ ਕਾਰਨ ਓਲੰਪਿਕ ’ਚ ਹਿੱਸਾ ਨਹੀਂ ਲਵੇਗੀ।
ਮੇਰੇ ਪਿਤਾ ਨੇ ਕਈ ਸਾਲਾਂ ਤਕ ਬੱਸ ਚਲਾਈ ਹੈ ਤੇ ਹੁਣ ਮੈਂ ਚਾਹੁੰਦੀ ਹਾਂ ਕਿ ਜ਼ਿੰਦਗੀ ਉਨ੍ਹਾਂ ਲਈ ਥੋੜ੍ਹੀ ਸੌਖੀ ਹੋਵੇ। ਮੇਰਾ ਮਾਤਾ-ਪਿਤਾ ਦਾ ਕੋਈ ਪੁੱਤਰ ਨਹੀਂ ਹੈ, ਪਰ ਮੈਂ ਉਨ੍ਹਾਂ ਨੂੰ ਕਿਹਾ ਹੈ ਕਿ ਉਨ੍ਹਾਂ ਦੀ ਦੇਖਭਾਲ ਲਈ ਮੈਂ ਇਕੱਲੀ ਹੀ ਕਾਫ਼ੀ ਹਾਂ।
-ਪ੍ਰਣਤੀ ਨਾਇਕ
ਕੋਚ ਮਿਨਾਰਾ ਨੇ ਨਿਖਾਰਿਆ ਹੁਨਰ
ਪ੍ਰਣਤੀ 8 ਸਾਲ ਦੀ ਸੀ ਜਦੋਂ ਤੋਂ ਉਨ੍ਹਾਂ ਨੂੰ ਸਪੋਰਟਸ ਅਥਾਰਿਟੀ ਆਫ਼ ਇੰਡੀਆ ਦੀ ਕੋਚ ਮਿਨਾਰਾ ਬੇਗਮ ਟ੍ਰੇਨਿੰਗ ਦੇ ਰਹੀ ਹੈ। ਪ੍ਰਣਤੀ ਨੇ ਕਿਹਾ ਕਿ ਮੇਰਾ ਮਾਤਾ-ਪਿਤਾ ਕੋਲ ਮੇਰੇ ਖੇਡ ਕਰੀਅਰ ਦਾ ਆਰਥਿਕ ਬੋਝ ਚੁੱਕਣ ਦੀ ਸਮਰਥਾ ਨਹੀਂ ਸੀ। ਮਿਨਾਰਾ ਮੈਮ ਨੇ ਮੇਰੇ ਠਹਿਰਨ, ਭੋਜਨ, ਹੋਰ ਖ਼ਰਚਿਆਂ ਦੇ ਇਲਾਵਾ ਮੇਰੇ ਜੇਬ ਖ਼ਰਚ ਦਾ ਵੀ ਧਿਆਨ ਰੱਖਿਆ। ਹਾਲਾਂਕਿ ਮਿਨਾਰਾ ਟੋਕੀਓ ’ਚ ਪਣਤੀ ਦੇ ਨਾਲ ਨਹੀਂ ਜਾ ਸਕੇਗੀ। ਕਿਉਂਕਿ 2019 ’ਚ ਉਹ ਬਤੌਰ ਕੋਚ ਰਿਟਾਇਰ ਹੋ ਗਈ ਸੀ। ਪ੍ਰਣਤੀ ਦੇ ਪਿਤਾ 2017 ਤਕ ਸੂਬਾ ਟਰਾਂਸਪੋਰਟ ’ਚ ਬੱਸ ਡ੍ਰਾਈਵਰ ਰਹੇ। ਇਸ ਤੋਂ ਪਹਿਲਾਂ 2004 ’ਚ ਪ੍ਰਣਤੀ ਨੇ ਕੋਲਕਾਤਾ ’ਚ ਜਿਮਨਾਸਟਿਕ ਜੁਆਇਨ ਕੀਤੀ ਸੀ। ਸਕੂਲ ਵੱਲੋਂ ਮਿਨਾਰਾ ਬੇਗਮ ਨੂੰ ਉਨ੍ਹਾਂ ਦਾ ਕੋਚ ਬਣਨ ਦੀ ਸਿਫ਼ਾਰਸ਼ ਕੀਤੀ ਗਈ ਸੀ। ਇਸ ਤੋਂ ਬਾਅਦ ਉਹ ਕੋਲਕਾਤਾ ’ਚ ਸ਼ਿਫ਼ਟ ਹੋ ਗਈ ਸੀ ਤੇ ਬੇਗਮ ਨੇ ਨਾ ਸਿਰਫ ਉਸ ਦੇ ਖੇਡ ਦੀ ਬੁਨਿਆਦੀ ਗੱਲਾਂ ਨੂੰ ਨਿਖਾਰਨ ’ਚ ਮਦਦ ਕੀਤੀ ਸਗੋਂ ਉਸ ਦੇ ਖ਼ਰਚ ਵੀ ਪੂਰੇ ਦਿੱਤੇ।
ਪ੍ਰਮੁੱਖ ਵਾਲਟ ਈਵੈਂਟ ’ਚ ਤਮਗਾ ਜਿੱਤਣ ਵਾਲੀ ਤੀਜੀ ਭਾਰਤੀ : ਪ੍ਰਣਤੀ ਦੀ ਸਭ ਤੋਂ ਵੱਡੀ ਉਪਲਬਧੀ ਮੰਗੋਲੀਆ ਉਲਾਨਬਾਟਾਰ ’ਚ 2019 ਏਸ਼ੀਆਈ ਜਿਮਨਾਸਟਿਕ ਚੈਂਪੀਅਨਸ਼ਿਪ ’ਚ ਕਾਂਸੀ ਤਮਗਾ ਜਿੱਤਣਾ ਹੈ। ਉਨ੍ਹਾਂ ਤੋਂ ਪਹਿਲਾਂ ਦੀਪਾ ਕਰਮਾਕਰ (2014 ਰਾਸ਼ਟਰਮੰਡਲ ਖੇਡਾਂ) ਤੇ ਅਰੁਣਾ ਰੈੱਡੀ (2018 ਵਿਸ਼ਵ ਕੱਪ ਜਿਮਨਾਸਟ) ਤਮਗ਼ੇ ਜਿੱਤ ਚੁੱਕੀਆਂ ਹਨ।
ਮੁਸ਼ਕਲਾਂ ਅਜੇ ਵੀ ਖੜ੍ਹੀਆਂ ਹਨ, ਇਕ ਸਾਲ ਤੋਂ ਨਹੀਂ ਕੀਤੀ ਟ੍ਰੇਨਿੰਗ
ਟੋਕੀਓ 2020 ਕੋਟਾ ਹਾਸਲ ਕਰਨ ਦੀ ਖ਼ਬਰ ਪ੍ਰਣਤੀ ਨੂੰ ਮਿਲ ਚੁੱਕੀ ਹੈ ਪਰ ਉਹ ਕੋਵਿਡ-19 ਪਾਬੰਦੀਆਂ ਦੇ ਕਾਰਨ ਕਰੀਬ ਇਕ ਸਾਲ ਤਕ ਟ੍ਰੇਨਿੰਗ ਨਹੀਂ ਲੈ ਸਕੀ ਹੈ। ਜਿਮਨਾਸਟ ਨੇ ਦੱਸਿਆ ਕਿ ਕੋਲਕਾਤਾ ’ਚ ਜਿਸ ਸੈਂਟਰ ’ਚ ਮੈਂ ਟ੍ਰੇਨਿੰਗ ਲੈ ਰਹੀ ਸੀ, ਕੋਵਿਡ-19 ਕਾਰਨ ਇਕ ਸਾਲ ਤੋਂ ਉਹ ਸੈਂਟਰ ਬੰਦ ਹੈ। ਲਾਕਡਾਊਨ ਵੱਡਾ ਕਾਰਨ ਰਿਹਾ ਪਰ ਹੁਣ ਕੋਟਾ ਮਿਲਣ ਨਾਲ ਮੇਰੀ ਰਾਹ ਸੌਖੀ ਹੋ ਗਈ ਹੈ।
ਓਲੰਪਿਕ ਲਈ ਚੁਣੀ ਗਈ ਮਹਿਲਾ ਤੈਰਾਕ ਮਾਨਾ ਪਟੇਲ ਨੇ ਲਈ ਕੋਰੋਨਾ ਟੀਕੇ ਦੀ ਦੂਜੀ ਡੋਜ਼
NEXT STORY