ਬਿਊਨਸ ਆਇਰਸ— ਪ੍ਰਵੀਨ ਚਿਤਰਾਵਲ ਨੇ ਮੰਗਲਵਾਰ ਨੂੰ ਇੱਥੇ ਪੁਰਸ਼ ਟ੍ਰਿਪਲ ਜੰਪ 'ਚ ਕਾਂਸੀ ਤਮਗਾ ਜਿੱਤਿਆ ਜੋ ਯੁਵਾ ਓਲੰਪਿਕ ਦੀ ਅਥਲੈਟਿਕਸ ਪ੍ਰਤੀਯੋਗਿਤਾ 'ਚ ਭਾਰਤ ਦਾ ਦੂਜਾ ਤਮਗਾ ਹੈ। ਪ੍ਰਵੀਨ 15.68 ਮੀਟਰ ਦੀ ਦੂਰੀ ਪਾਰ ਕਰਕੇ ਦੂਜੇ ਪੜਾਅ ਦੇ ਮੁਕਾਬਲੇ 'ਚ ਪੰਜਵੇਂ ਸਥਾਨ 'ਤੇ ਰਹੇ ਪਰ ਪਹਿਲੇ ਪੜਾਅ 'ਚ ਉਹ 15.84 ਮੀਟਰ ਦੀ ਦੂਰੀ ਦੇ ਨਾਲ ਤੀਜੇ ਸਥਾਨ 'ਤੇ ਰਹੇ ਸਨ ਅਤੇ ਇਸ ਤਰ੍ਹਾਂ ਨਾਲ ਸੰਘਰਸ਼ਪੂਰਨ ਗਿਣਤੀ 'ਚ ਉਹ 31.52 ਮੀਟਰ ਦੇ ਨਾਲ ਕਾਂਸੀ ਤਮਗਾ ਹਾਸਲ ਕਰਨ 'ਚ ਸਫਲ ਰਹੇ।
ਨਵੇਂ ਫਾਰਮੈਟ ਮੁਤਾਬਕ ਯੁਵਾ ਓਲੰਪਿਕ 'ਚ ਟਰੈਕ ਐਂਡ ਫੀਲਡ (ਚਾਰ ਕਿਮੀ ਕ੍ਰਾਸ ਕੰਟਰੀ ਨੂੰ ਛੱਡ ਕੇ) ਫਾਈਨਲ ਨਹੀਂ ਹੋਵੇਗਾ। ਹਰੇਕ ਮੁਕਾਬਲਾ ਦੋ ਵਾਰ ਆਯੋਜਿਤ ਕੀਤਾ ਜਾਵੇਗਾ ਅਤੇ ਦੋਵੇਂ ਦੌਰ ਦੇ ਨਤੀਜੇ ਮਿਲਾ ਕੇ ਅੰਤਿਮ ਸੂਚੀ ਤਿਆਰ ਹੋਵੇਗੀ। ਕਿਊਬਾ ਦੇ ਅਲੇਸਾਂਦਰੋ ਡੀਆਜ ਨੇ ਕੁਲ 34.18 ਮੀਟਰ ਦੇ ਨਾਲ ਸੋਨ ਜਦਕਿ ਨਾਈਜੀਰੀਆ ਦੇ ਇਮੇਨੁਏਲ ਓਰਟੀਸਮੇਯਵਾ ਨੇ ਚਾਂਦੀ ਦਾ ਤਮਗਾ ਜਿੱਤਿਆ। ਭਾਰਤ ਦਾ ਯੁਵਾ ਓਲੰਪਿਕ 'ਚ ਅਥਲੈਟਿਕਸ 'ਚ ਇਹ ਦੂਜਾ ਤਮਗਾ ਹੈ। ਸੂਰਜ ਪਵਾਰ ਨੇ ਸੋਮਵਾਰ ਨੂੰ ਪੁਰਸ਼ਾਂ ਦੀ 5000 ਮੀਟਰ ਪੈਦਲ ਚਾਲ 'ਚ ਚਾਂਦੀ ਦਾ ਤਮਗਾ ਜਿੱਤਿਆ ਸੀ।
ਖੇਡ ਮੰਤਰੀ ਰਾਠੌੜ ਨੇ ਪੈਰਾ ਓਲੰਪਿਕ ਖਿਡਾਰੀਆਂ ਨੂੰ ਕੀਤਾ ਸਨਮਾਨਤ
NEXT STORY