ਨਵੀਂ ਦਿੱਲੀ— ਨਿਊ ਕਬੱਡੀ ਫੈਡਰੇਸ਼ਨ ਵੱਲੋਂ ਸ਼ੁਰੂ ਕੀਤੇ ਜਾਣ ਵਾਲੇ ਇੰਡੋ ਇੰਟਰਨੈਸ਼ਨਲ ਪ੍ਰੀਮੀਅਰ ਕਬੱਡੀ ਲੀਗ (ਆਈ.ਪੀ.ਕੇ.ਐੱਲ.) ਦੇ ਪਹਿਲੇ ਸੀਜ਼ਨ ਦਾ 'ਬੁਕਮਾਈਸ਼ੋਅ' ਨੂੰ ਅਧਿਕਾਰਤ ਟਿਕਟ ਪਾਰਟਨਰ ਬਣਾਇਆ ਗਿਆ ਹੈ। ਆਈ.ਪੀ.ਕੇ.ਐੱਲ. ਦੇ ਪਹਿਲੇ ਸੀਜ਼ਨ 'ਚ 8 ਟੀਮਾਂ ਹਿੱਸਾ ਲੈਣਗੀਆਂ।
ਲੀਗ 13 ਮਈ ਤੋਂ ਸ਼ੁਰੂ ਹੋਵੇਗੀ ਅਤੇ 4 ਜੂਨ ਤਕ ਚਲੇਗੀ। ਮੁਕਾਬਲੇ ਪੁਣੇ, ਮੈਸੂਰ ਅਤੇ ਬੈਂਗਲੁਰੂ 'ਚ ਖੇਡੇ ਜਾਣਗੇ। ਮੁਕਾਬਲਿਆਂ ਦੀ ਟਿਕਟ ਬੁਕਮਾਈਸ਼ੋਅ ਐਪ ਅਤੇ ਵੈੱਬਸਾਈਟ 'ਤੇ ਮਿਲੇਗੀ। ਸੀਜ਼ਨ 1 ਦੀ ਜੇਤੂ ਟੀਮ ਨੂੰ ਜਿੱਥੇ 1 ਕਰੋੜ 25 ਲੱਖ ਰੁਪਏ ਦਾ ਇਨਾਮ ਮਿਲੇਗਾ ਉੱਥੇ ਹੀ ਉਪ ਜੇਤੂ ਟੀਮ ਨੁੰ 75 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਲੀਗ 'ਚ ਤੀਜੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 50 ਲੱਖ ਰੁਪਏ ਅਤੇ ਚੌਥੇ ਨੰਬਰ 'ਤੇ ਰਹਿਣ ਵਾਲੀ ਟੀਮ ਨੂੰ 25 ਲੱਖ ਰੁਪਏ ਦਾ ਇਨਾਮ ਮਿਲੇਗਾ।
ਗੇਰਿਨ ਨੇ ਡਿਫੈਂਡਿੰਗ ਚੈਂਪੀਅਨ ਜਵੇਰੇਵ ਨੂੰ ਹਰਾਇਆ
NEXT STORY