ਅਹਿਮਦਾਬਾਦ- ਰਾਸ਼ਟਰਪਤੀ ਰਾਮਨਾਥ ਕੋਵਿੰਦ ਬੁੱਧਵਾਰ ਨੂੰ ਇੱਥੇ ਦੁਨੀਆ ਦੇ ਸਭ ਤੋਂ ਵੱਡੇ ਮੋਟੇਰਾ ਕ੍ਰਿਕਟ ਸਟੇਡੀਅਮ ਦਾ ਰਸਮੀ ਉਦਘਾਟਨ ਤੇ ਸਰਦਾਰ ਵੱਲਭਭਾਈ ਪਟੇਲ ਸਪੋਰਟਸ ਐਨਕਵੇਲ ਦਾ ਭੂਮੀ ਪੂਜਨ ਕਰਨਗੇ। ਇਸ ਮੌਕੇ ’ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਕੇਂਦਰੀ ਖੇਡ ਮੰਤਰੀ ਕਿਰੇਨ ਰਿਜੀਜੂ ਵੀ ਮੌਜੂਦ ਹੋਣਗੇ। ਇਸ ਸਟੇਡੀਅਮ ’ਤੇ ਭਾਰਤ ਤੇ ਇੰਗਲੈਂਡ ਦੇ ਵਿਚ ਮੌਜੂਦਾ ਸੀਰੀਜ਼ ਦਾ ਤੀਜਾ ਟੈਸਟ ਮੈਚ ਸ਼ੁਰੂ ਹੋਵੇਗਾ ਜੋ ਡੇਅ-ਨਾਈਟ ਮੈਚ ਹੈ। ਸ਼ਹਿਰ ਦੇ ਮੋਟੇਰਾ ਸਥਿਤ ਇਹ ਸਟੇਡੀਅਮ ਜੋ ਕ੍ਰਿਕਟ ਪ੍ਰੇਮੀਆਂ ਦੇ ਵਿਚ ਮੋਟੇਰਾ ਸਟੇਡੀਅਮ ਦੇ ਨਾਂ ਤੋਂ ਪ੍ਰਸਿੱਧ ਹੈ 63 ਏਕੜ ਦੇ ਵੱਡੇ ਖੇਤਰ ’ਚ ਫੈਲਿਆ ਹੈ, ਜਿਸ ’ਚ 1.10 ਲੱਖ ਲੋਕਾਂ ਦੇ ਬੈਠਣ ਦੀ ਸਮਰੱਥਾ ਹੈ। ਹੁਣ ਤੱਕ ਮੈਲਬੋਰਨ ਦਾ ਐੱਮ. ਸੀ. ਜੀ. ਦੁਨੀਆ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਸੀ, ਜਿਸ ’ਚ 90,000 ਲੋਕ ਬੈਠ ਸਕਦੇ ਹਨ।
ਡੇਅ-ਨਾਈਟ ਟੈਸਟ ’ਚ ਹਾਲਾਤ ਦੀ ਵੀ ਮਹੱਤਵਪੂਰਣ ਭੂਮਿਕਾ ਰਹੇਗੀ। ਰਾਤ ’ਚ ਉਸ ਦਾ ਫੈਕਟਰ ਵੀ ਰਹੇਗਾ, ਜੋ ਗੇਂਦਬਾਜ਼ੀ ਕਰਨ ਵਾਲੀ ਟੀਮ ਨੂੰ ਪ੍ਰੇਸ਼ਾਨੀ ’ਚ ਪਾਉਂਦਾ ਹੈ। ਮੋਟੇਰਾ ਸਟੇਡੀਅਮ ’ਚ ਐੱਲ. ਈ. ਡੀ. ਫਲਡ ਲਾਈਟਸ ਲੱਗੀਆਂ ਹਨ, ਜੋ ਬਾਕੀ ਫਲਡ ਲਾਈਟਸ ਤੋਂ ਵੱਖ ਹੋਣਗੀਆਂ ਅਤੇ ਟੈਸਟ ’ਤੇ ਇਸ ਦਾ ਵੀ ਅਸਰ ਦੇਖਣ ਨੂੰ ਮਿਲੇਗਾ। ਮੋਟੇਰਾ ਦੀ ਫਲਡ ਲਾਈਟਸ ਆਮ ਫਲਡ ਲਾਈਟਸ ਦੀ ਤਰ੍ਹਾਂ ਨਹੀਂ ਹਨ। ਸਟੇਡੀਅਮ ਦੀ ਛੱਤ ’ਤੇ ਐੱਲ. ਈ. ਡੀ. ਲਾਈਟਸ ਦਾ ਘੇਰਾ ਬਣਾਇਆ ਗਿਆ ਹੈ, ਜੋ ਦੁਬਈ ਇੰਟਰਨੈਸ਼ਨਲ ਸਟੇਡੀਅਮ ਦੀ ਤਰ੍ਹਾਂ ਹੈ ਅਤੇ ਇਸ ਨੂੰ ਰਿੰਗ ਆਫ ਫਾਇਰ ਕਿਹਾ ਜਾ ਰਿਹਾ ਹੈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਵਿਜੇ ਹਜ਼ਾਰੇ ਟਰਾਫੀ : ਅਈਅਰ ਦੇ ਸੈਂਕੜੇ ਨਾਲ ਮੁੰਬਈ ਨੇ ਮਹਾਰਾਸ਼ਟਰ ਨੂੰ ਹਰਾਇਆ
NEXT STORY