ਲੰਡਨ- ਕੈਂਸਰ ਦਾ ਇਲਾਜ ਕਰਵਾ ਰਹੀ ਬ੍ਰਿਟੇਨ ਦੀ ਵੇਲਜ਼ ਦੀ ਰਾਜਕੁਮਾਰੀ ਕੇਟ ਮਿਡਲਟਨ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਵਿਚ ਪੁਰਸ਼ ਸਿੰਗਲਜ਼ ਫਾਈਨਲ ਦੇ ਜੇਤੂ ਨੂੰ ਟਰਾਫੀ ਸੌਂਪੇਗੀ। ਉਨ੍ਹਾਂ ਦੇ ਦਫਤਰ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਖੁਦ ਟੈਨਿਸ ਖਿਡਾਰੀ ਰਹਿ ਚੁੱਕੀ ਮਿਡਲਟਨ ਆਲ ਇੰਗਲੈਂਡ ਲਾਅਨ ਟੈਨਿਸ ਦੇ ਸਰਪ੍ਰਸਤ ਵਜੋਂ ਫਾਈਨਲ ਦੇਖਣ ਆਵੇਗੀ। ਇਸ ਤੋਂ ਬਾਅਦ ਉਹ ਕਾਰਲੋਸ ਅਲਕਾਰਜ਼ ਅਤੇ ਨੋਵਾਕ ਜੋਕੋਵਿਚ ਵਿਚਕਾਰ ਫਾਈਨਲ ਦੇ ਜੇਤੂ ਨੂੰ ਟਰਾਫੀ ਪ੍ਰਦਾਨ ਕਰੇਗੀ।
ਕੈਂਸਰ ਦੇ ਇਲਾਜ ਲਈ ਕੀਮੋਥੈਰੇਪੀ ਕਰਵਾਉਣ ਦੀ ਜਾਣਕਾਰੀ ਦੇਣ ਤੋਂ ਬਾਅਦ 42 ਸਾਲ ਦੀ ਮਿਡਲਟਨ ਦੂਜੀ ਵਾਰ ਜਨਤਕ ਤੌਰ 'ਤੇ ਦਿਖਾਈ ਦੇਵੇਗੀ। ਪਿਛਲੇ ਮਹੀਨੇ ਉਹ ਕਿੰਗ ਚਾਰਲਸ ਦੇ ਜਨਮ ਦਿਨ ਦੀ ਪਰੇਡ ਵਿੱਚ ਬਕਿੰਘਮ ਪੈਲੇਸ ਦੀ ਬਾਲਕੋਨੀ ਵਿੱਚ ਨਜ਼ਰ ਆਈ ਸੀ।
IND vs ZIM : ਜ਼ਿੰਬਾਬਵੇ ਨੇ ਭਾਰਤ ਨੂੰ ਦਿੱਤਾ 153 ਦੌੜਾਂ ਦਾ ਟੀਚਾ
NEXT STORY