ਹੈਮਿਲਟਨ : ਨਿਊਜ਼ੀਲੈਂਡ ਖਿਲਾਫ 2 ਟੈਸਟ ਮੈਚਾਂ ਦੀ ਸੀਰੀਜ਼ ਵਿਚ ਬਤੌਰ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਹ ਦੀ ਮੰਗਲਵਾਰ ਨੂੰ ਵਾਪਸੀ ਹੋਈ ਹੈ, ਜਦਕਿ ਬੁੱਧਵਾਰ ਤੋਂ ਇੱਥੇ ਸ਼ੁਰੂ ਹੋ ਰਹੀ ਵਨ ਡੇ ਸੀਰੀਜ਼ ਲਈ ਜ਼ਖਮੀ ਰੋਹਿਤ ਸ਼ਰਮਾ ਦੀ ਜਗ੍ਹਾ ਮਯੰਕ ਅਗਰਵਾਲ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਭਾਰਤ ਲਈ ਆਖਰੀ ਵਾਰ ਅਕਤੂਬਰ 2018 ਵਿਚ ਖੇਡੇ ਸ਼ਾਹ ਦੀ ਟੈਸਟ ਟੀਮ 'ਚ ਵਾਪਸੀ ਰੋਹਿਤ ਸ਼ਰਮਾ ਦੇ ਜ਼ਖਮੀ ਹੋਣ ਕਾਰਨ ਹੋਈ ਹੈ। 2 ਟੈਸਟ ਮੈਚਾਂ ਦੀ ਸੀਰੀਜ਼ 21 ਫਰਵਰੀ ਤੋਂ ਵੈਲਿੰਗਟਨ ਵਿਚ ਸ਼ੁਰੂ ਹੋਵੇਗੀ। 3 ਮੈਚਾਂ ਦੀ ਵਨ ਡੇ ਸੀਰੀਜ਼ 'ਚੋਂ ਵੀ ਰੋਹਿਤ ਨੂੰ ਬਾਹਰ ਰੱਖਿਆ ਗਿਆ ਹੈ ਅਤੇ ਉਸ ਦੀ ਜਗ੍ਹਾ ਮਯੰਕ ਨੂੰ ਮੌਕਾ ਦਿੱਤਾ ਗਿਆ ਹੈ। ਅਗਰਵਾਲ ਪ੍ਰਿਥਵੀ ਸ਼ਾਹ ਦੇ ਨਾਲ ਪਾਰੀ ਦੀ ਸ਼ੁਰੂਆਤ ਕਰਨਗੇ ਜੇਕਰ ਕੇ. ਐੱਲ. ਰਾਹੁਲ ਮਿਡਲ ਆਰਡਰ ਵਿਚ ਬੱਲੇਬਾਜ਼ੀ ਕਰਨ ਉਤਰਨਗੇ।
ਬੀ. ਸੀ. ਸੀ. ਆਈ. ਨੇ ਇਕ ਬਿਆਨ ਵਿਚ ਕਿਹਾ, ''ਐਤਵਾਰ ਨੂੰ ਬੇਅ ਓਵਲ ਮੈਦਾਨ 'ਚ ਨਿਊਜ਼ੀਲੈਂਡ ਖਿਲਾਫ 5ਵਾਂ ਟੀ-20 ਮੈਚ ਖੇਡਣ ਦੌਰਾਨ ਉਪ-ਕਪਤਾਨ ਰੋਹਿਤ ਸ਼ਰਮਾ ਦੀ ਪਿੰਡਲੀ 'ਤੇ ਸੱਟ ਲੱਗ ਗਈ ਸੀ। ਸੋਮਵਾਰ ਨੂੰ ਹੈਮਿਲਟਨ ਵਿਚ ਉਸ ਦਾ ਐੱਮ. ਆਰ. ਆਈ. ਸਕੈਨ ਹੋਇਆ। ਇਸ ਸਲਾਮੀ ਬੱਲੇਬਾਜ਼ ਨੂੰ ਆਗਾਮੀ ਵਨ ਡੇ ਅਤੇ ਟੈਸਟ ਸੀਰੀਜ਼ 'ਚੋਂ ਬਾਹਰ ਰੱਖਿਆ ਗਿਆ ਹੈ ਅਤੇ ਉਸ ਨੂੰ ਸੱਟ ਤੋਂ ਉਭਰਨ ਲਈ ਰਾਸ਼ਟਰੀ ਕ੍ਰਿਕਟ ਅਕੈਡਮੀ ਰੈਫਰ ਕੀਤਾ ਜਾਵੇਗਾ।''
IND vs NZ : ਕੇਨ ਵਿਲੀਅਮਸਨ ਵਨ-ਡੇ ਸੀਰੀਜ਼ ਦੇ ਪਹਿਲੇ 2 ਮੈਚਾਂ ਤੋਂ ਹੋਏ ਬਾਹਰ
NEXT STORY