ਰਾਜਕੋਟ– ਭਾਰਤ ਦਾ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਸੌਰਾਸ਼ਟਰ ਦੇ 2026-27 ਰਣਜੀ ਟਰਾਫੀ ਸੈਸ਼ਨ ਦੇ ਪਹਿਲੇ ਮੁਕਾਬਲੇ ’ਚ ਛੱਤੀਸਗੜ੍ਹ ਵਿਰੁੱਧ ਖੇਡੇਗਾ ਜਦਕਿ 2 ਵਾਰ ਦੀ ਚੈਂਪੀਅਨ ਟੀਮ ਲਈ ਜੈਦੇਵ ਉਨਾਦਕਤ ਕਪਤਾਨੀ ਬਰਕਰਾਰ ਰੱਖੇਗਾ।
ਖੱਬੇ ਹੱਥ ਦੇ ਤਜ਼ਰਬੇਕਾਰ ਸਪਿੰਨ ਗੇਂਦਬਾਜ਼ੀ ਆਲਰਾਊਂਡਰ ਜਡੇਜਾ ਨੂੰ ਵੈਸਟਇੰਡੀਜ਼ ਵਿਰੁੱਧ ਭਾਰਤ ਦੀ 2-1 ਨਾਲ ਵਨ ਡੇ ਸੀਰੀਜ਼ ਜਿੱਤ ਤੋਂ ਬਾਅਦ ਸੌਰਾਸ਼ਟਰ ਦੀ 16 ਮੈਂਬਰੀ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਉਸ ਨੇ ਵੈਸਟਇੰਡੀਜ਼ ਵਿਰੁੱਧ 2 ਮੈਚ ਖੇਡਦੇ ਹੋਏ 2 ਵਿਕਟਾਂ ਲਈਆਂ। ਹਾਲਾਂਕਿ, ਉਸ ਨੂੰ ਬੱਲੇਬਾਜ਼ੀ ਕਰਨ ਦਾ ਮੌਕਾ ਨਹੀਂ ਮਿਲਿਆ।
ਅਗਲੇ ਮਹੀਨੇ ਨਿਊਜ਼ੀਲੈਂਡ ਵਿਰੁੱਧ ਭਾਰਤ ਦੇ 2 ਟੈਸਟ ਮੈਚ (ਵੈਲਿੰਗਟਨ ’ਚ 19 ਤੋਂ 23 ਨਵੰਬਰ, ਕ੍ਰਾਈਸਟਚਰਚ ’ਚ 27 ਨਵੰਬਰ ਤੋਂ 1 ਦਸੰਬਰ) ਦੇ ਦੌਰੇ ਤੋਂ ਪਹਿਲਾਂ ਜਡੇਜਾ ਲਾਲ ਗੇਂਦ ਨਾਲ ਅਭਿਆਸ ਹਾਸਲ ਕਰਨਾ ਚਾਹੇਗਾ। ਰਣਜੀ ਟਰਾਫੀ ਦਾ 92ਵਾਂ ਸੈਸ਼ਨ 11 ਅਕਤੂਬਰ ਤੋਂ ਸ਼ੁਰੂ ਹੋਵੇਗਾ।
ਸੌਰਾਸ਼ਟਰ ਪਿਛਲੇ ਸੈਸ਼ਨ ’ਚ ਸ਼ੁਰੂਆਤੀ ਪੜਾਅ ’ਚ ਹੀ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਸੀ। ਇਸ ਵਾਰ ਟੀਮ ਨੂੰ ਏਲੀਟ ਗਰੁੱਪ-ਬੀ ’ਚ ਆਂਧਰਾ, ਅਸਾਮ, ਛੱਤੀਸਗੜ੍ਹ, ਹੈਦਰਾਬਾਦ, ਕਰਨਾਟਕ, ਪੰਜਾਬ ਤੇ ਤ੍ਰਿਪੁਰਾ ਨਾਲ ਰੱਖਿਆ ਗਿਆ ਹੈ।
ਟੀਮ : ਜੈਦੇਵ ਉਨਾਦਕਤ (ਕਪਤਾਨ), ਰਵਿੰਦਰ ਜਡੇਜਾ, ਹਾਰਵਿਕ ਦੇਸਾਈ (ਵਿਕਟਕੀਪਰ), ਅਰਪਿਤ ਵਾਸਵੜਾ, ਚਿਰਾਗ ਜਾਨੀ, ਪ੍ਰੇਰਕ ਮਾਂਕੜ, ਜੈ ਗੋਹਿਲ, ਚੇਤਨ ਸਕਾਰੀਆ, ਅੰਕੁਰ ਪਨਵਾਰ, ਸੰਮਾਓ ਗੱਜਰ, ਪਾਰਥ ਭੁਟ, ਵਿਸ਼ਵਰਾਜ ਸਿੰਘ ਜਡੇਜਾ, ਹੇਤਵਿਕ ਕੋਟਕ, ਨੀਲ ਪੰਡਯਾ, ਅਰਥ ਯਾਦਵ, ਤਰੰਗ ਗੋਹੇਲ।
ਕੁਸ਼ਤੀ ਲੀਗ ਦਾ 6ਵਾਂ ਸੈਸ਼ਨ 9 ਜਨਵਰੀ ਤੋਂ ਦਿੱਲੀ ’ਚ ਹੋਵੇਗਾ ਸ਼ੁਰੂ
NEXT STORY