ਸਪੋਰਟਸ ਡੈਸਕ— ਪ੍ਰਿਥਵੀ ਸ਼ਾਅ ਦਾ ਸਮਾਂ ਕੁਝ ਠੀਕ ਨਹੀਂ ਚਲ ਰਿਹਾ ਹੈ। ਕੁਝ ਦਿਨਾਂ ਪਹਿਲਾਂ ਹੀ ਉਹ 8 ਮਹੀਨਿਆਂ ਲਈ ਕ੍ਰਿਕਟ ਤੋਂ ਬੈਨ ਕੀਤੇ ਗਏ ਸਨ। ਉਹ ਬੈਨ ਲੱਗਣ ਤੋਂ ਪਹਿਲਾਂ ਹੀ ਸੱਟ ਦਾ ਸ਼ਿਕਾਰ ਹੋ ਗਏ ਸਨ ਅਤੇ ਭਾਰਤੀ ਟੈਸਟ ਟੀਮ ਦਾ ਹਿੱਸਾ ਨਹੀਂ ਬਣ ਸਕੇ ਸਨ। ਹਾਲਾਂਕਿ ਬੈਨ ਤੋਂ ਵਾਪਸੀ ਕਰਨ ਦੇ ਬਾਅਦ ਉਨ੍ਹਾਂ ਨੇ ਬੜੌਦਾ ਦੇ ਖਿਲਾਫ ਦੋਹਰਾ ਸੈਂਕੜਾ ਲਾਇਆ ਸੀ। ਹਾਲਾਂਕਿ ਉਸ ਤੋਂ ਬਾਅਦ ਹੋਏ ਮੁਕਾਬਲੇ 'ਚ ਉਹ ਦੌੜਾਂ ਬਣਾਉਣ 'ਚ ਕਾਮਯਾਬ ਨਹੀਂ ਹੋ ਸਕੇ ਸਨ ਅਤੇ ਕਰਨਾਟਕ ਖਿਲਾਫ ਪਹਿਲੀ ਪਾਰੀ 'ਚ ਵੀ ਉਹ ਇਕ ਵਾਰ ਫਿਰ ਤੋਂ ਵੱਡੀ ਪਾਰੀ ਖੇਡਣ ਤੋਂ ਖੁੰਝੇ ਗਏ।
ਕਰਨਾਟਕ ਖਿਲਾਫ ਮੈਚ ਦੇ ਪਹਿਲੇ ਹੀ ਦਿਨ ਪਹਿਲੀ ਪਾਰੀ ਦੇ ਦੌਰਾਨ ਫੀਡਡਿੰਗ ਦੌਰਾਨ ਪ੍ਰਿਥਵੀ ਸ਼ਾਅ ਦੇ ਖੱਬੇ ਮੋਢੇ 'ਤੇ ਗੰਭੀਰ ਸੱਟ ਲੱਗ ਗਈ। ਪ੍ਰਿਥਵੀ ਨਾਲ ਇਹ ਹਾਦਸਾ ਮੈਚ ਦੇ ਪਹਿਲੇ ਦਿਨ ਦੇ ਤੀਜੇ ਸੈਸ਼ਨ 'ਚ ਹੋਇਆ। ਬਾਂਦਰਾ-ਕੁਰਲਾ ਮੈਦਾਨ 'ਤੇ ਇਕ ਥ੍ਰੋਅ ਨੂੰ ਰੋਕਣ ਦੇ ਚੱਕਰ 'ਚ ਪ੍ਰਿਥਵੀ ਸ਼ਾਅ ਨੇ ਹਵਾ 'ਚ ਛਾਲ ਮਾਰੀ ਅਤੇ ਸੱਟ ਦਾ ਸ਼ਿਕਾਰ ਹੋ ਗਏ। ਇਸ ਦੇ ਤੁਰੰਤ ਬਾਅਦ ਉਨ੍ਹਾਂ ਨੂੰ ਮੈਦਾਨ ਛੱਡਣਾ ਪਿਆ।
ਪ੍ਰਿਥਵੀ ਸ਼ਾਅ ਇੰਡੀਆ ਏ ਟੀਮ ਦਾ ਹਿੱਸਾ ਹਨ ਜੋ ਨਿਊਜ਼ੀਲੈਂਡ ਦੌਰੇ 'ਤੇ 10 ਜਨਵਰੀ ਨੂੰ ਜਾਣ ਵਾਲੀ ਹੈ। ਇੰਡੀਆ ਏ ਨੂੰ ਉੱਥੇ ਸੀਮਿਤ ਓਵਰਾਂ ਦੇ ਮੁਕਾਬਲੇ ਦੇ ਨਾਲ ਚਾਰ ਰੋਜ਼ਾ ਮੁਕਾਬਲੇ ਵੀ ਖੇਡਣੇ ਹਨ। ਹਾਲਾਂਕਿ ਪਹਿਲੇ ਦਿਨ ਦਾ ਖੇਡ ਖਤਮ ਹੋਣ ਦੇ ਬਾਅਦ ਮੁੰਬਈ ਦੇ ਕਪਤਾਨ ਸੂਰਯ ਕੁਮਾਰ ਯਾਦਵ ਨੇ ਕਿਹਾ ਕਿ ਉਹ ਪਹਿਲਾਂ ਤੋਂ ਬਿਹਤਰ ਨਜ਼ਰ ਆ ਰਹੇ ਹਨ। ਜਦੋਂ ਉਸ ਨੂੰ ਸੱਟ ਲੱਗੀ ਤਾਂ ਉਹ ਠੀਕ ਨਹੀਂ ਲੱਗ ਰਹੇ ਸਨ। ਪਰ ਹੁਣ ਉਨ੍ਹਾਂ ਦੀ ਸਥਿਤੀ ਬਿਹਤਰ ਲਗ ਰਹੀ ਹੈ। ਸੂਰਯ ਕੁਮਾਰ ਨੇ ਅੱਗੇ ਕਿਹਾ ਕਿ ਹਾਲਾਂਕਿ ਮੈਂ ਫਿਜ਼ੀਓ ਨੂੰ ਮਿਲਾਂਗਾ ਅਤੇ ਉਦੋਂ ਹੀ ਪਤਾ ਲੱਗੇਗਾ ਕਿ ਉਨ੍ਹਾਂ ਦੀ ਸਥਿਤੀ ਕਿਹੋ ਜਿਹੀ ਹੈ।
ਸ਼ਾਪੋਵਾਲੋਵ ਦੇ ਦਮ 'ਤੇ ਕੈਨੇਡਾ ਨੇ ਗ੍ਰੀਸ ਨੂੰ ਹਰਾਇਆ
NEXT STORY