ਨਵੀਂ ਦਿੱਲੀ– ਭਾਰਤ ਦੇ ਸਾਬਕਾ ਸਪਿੰਨਰ ਤੇ ਦਿੱਲੀ ਦੇ ਕੋਚ ਸਰਨਦੀਪ ਸਿੰਘ ਨੇ ਨੌਜਵਾਨ ਬੱਲੇਬਾਜ਼ ਪ੍ਰਿਆਂਸ਼ ਆਰੀਆ ਨੂੰ ‘ਇਸ ਸਮੇਂ ਦੇਸ਼ ਦੇ ਸਭ ਤੋਂ ਪ੍ਰਤਿਭਾਸ਼ਾਲੀ ਖਿਡਾਰੀਆਂ ਵਿਚੋਂ ਇਕ’ ਕਰਾਰ ਦਿੱਤਾ ਤੇ ਕਿਹਾ ਕਿ ਉਚਿਤ ਕ੍ਰਿਕਟ ਸ਼ਾਟਾਂ ਰਾਹੀ ਤੇਜ਼ੀ ਨਾਲ ਦੌੜਾਂ ਬਣਾਉਣ ਦੀ ਉਸਦੀ ਸਮਰੱਥਾ ਉਸ ਨੂੰ ਦੂਜੇ ਖਿਡਾਰੀਆਂ ਤੋਂ ਵੱਖ ਬਣਾਉਂਦੀ ਹੈ। 21 ਸਾਲਾ ਪ੍ਰਿਆਂਸ਼ ਨੇ ਮੰਗਲਵਾਰ ਨੂੰ ਚੇਨਈ ਸੁਪਰ ਕਿੰਗਜ ਵਿਰੁੱਧ ਮੈਚ ਵਿਚ ਪੰਜਾਬ ਕਿੰਗਜ਼ ਲਈ ਸ਼ਾਨਦਾਰ ਸੈਂਕੜਾ ਲਾਇਆ ਸੀ।
ਸਰਨਦੀਪ ਨੇ ਕਿਹਾ, ‘‘ਕੁਝ ਮਹੀਨੇ ਪਹਿਲਾਂ ਮੈਂ ਉਸ ਨੂੰ ਦਿੱਲੀ ਦੇ ਸਥਾਨਕ ਮੈਚਾਂ ਵਿਚ ਖੇਡਦੇ ਹੋਏ ਦੇਖਿਆ ਸੀ। ਅਸੀਂ ਉਸ ਨੂੰ ਆਪਣੀ ਸਾਊਥ ਦਿੱਲੀ ਸੁਪਰ ਸਟਾਰ ਟੀਮ ਲਈ ਡੀ. ਪੀ. ਐੱਲ. (ਦਿੱਲੀ ਪ੍ਰੀਮੀਅਰ ਲੀਗ) ਵਿਚ ਚੁਣਿਆ ਹੈ। ਉਸ ਨੇ ਸੈਂਕੜਾ ਲਾਇਆ, ਇਕ ਓਵਰ ਵਿਚ ਛੇ ਛੱਕੇ ਲਾਏ ਤੇ ਟੂਰਨਾਮੈਂਟ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਬਣਿਆ। ਸਾਨੂੰ ਪਤਾ ਸੀ ਕਿ ਉਸ ਵਿਚ ਕੁਝ ਖਾਸ ਹੈ।’’
ਬੈਂਗਲੁਰੂ ਦਾ ਸਾਹਮਣਾ ਅੱਜ ਦਿੱਲੀ ਨਾਲ, ਜਾਣੋ ਕਿਸ ਟੀਮ ਦਾ ਪਲੜਾ ਹੈ ਭਾਰੀ
NEXT STORY