ਨਵੀਂ ਦਿੱਲੀ (ਭਾਸ਼ਾ)– ਓਰਲੀਨਜ਼ ਮਾਸਟਰਸ ਸੁਪਰ 300 ਟੂਰਨਾਮੈਂਟ ਦਾ ਚੈਂਪੀਅਨ ਬਣਨ ਵਾਲਾ ਭਾਰਤ ਦਾ ਪ੍ਰਿਆਂਸ਼ੂ ਰਾਜਾਵਤ ਬੀ. ਡਬਲਯੂ. ਐੱਫ.(ਵਿਸ਼ਵ ਬੈਡਮਿੰਟਨ ਸੰਘ) ਦੀ ਤਾਜਾ ਰੈਂਕਿੰਗ ’ਚ 20 ਸਥਾਨਾਂ ਦੀ ਛਲਾਂਗ ਲਾਉਂਦੇ ਹੋਏ ਕਰੀਅਰ ਦੇ ਸਰਵਸ੍ਰੇਸ਼ਠ 38ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਮੱਧ ਪ੍ਰਦੇਸ਼ ਦੇ 21 ਸਾਲਾ ਖਿਡਾਰੀ ਨੇ ਫਾਈਨਲ ’ਚ ਡੈਨਮਾਰਕ ਦੇ ਮੈਗਨਸ ਯੋਹਾਨਸਨ ਨੂੰ ਹਰਾ ਕੇ ਆਪਣਾ ਪਹਿਲਾ ਸੁਪਰ 300 ਖਿਤਾਬ ਜਿੱਤਿਆ ਹੈ। ਉਹ ਹੁਣ 30,786 ਅੰਕਾਂ ਨਾਲ ਬੀ. ਡਬਲਯੂ. ਐੱਫ. ਰੈਂਕਿੰਗ ’ਚ ਚੌਥਾ ਸਰਵਸ੍ਰੇਸ਼ਠ ਭਾਰਤੀ ਪੁਰਸ਼ ਸਿੰਗਲਜ਼ ਖਿਡਾਰੀ ਹੈ।
ਰਾਸ਼ਟਰਮੰਡਲ ਖੇਡਾਂ ਦਾ ਚੈਂਪੀਅਨ ਲਕਸ਼ੈ ਸੇਨ ਇਕ ਸਥਾਨ ਦੇ ਫਾਇਦੇ ਨਾਲ 24ਵੇਂ ਸਥਾਨ ’ਤੇ ਪਹੁੰਚ ਗਿਆ ਹੈ ਜਦਕਿ ਕਿਦਾਂਬੀ ਸ਼੍ਰੀਕਾਂਤ 2 ਸਥਾਨਾਂ ਦੇ ਨੁਕਸਾਨ ਨਾਲ ਵਿਸ਼ਵ ’ਚ 23ਵੇਂ ਸਥਾਨ ’ਤੇ ਖਿਸਕ ਗਿਆ ਹੈ। ਐੱਚ. ਐੱਸ. ਪ੍ਰਣਯ 8ਵੇਂ ਸਥਾਨ ਨਾਲ ਸਰਵਸ੍ਰੇਸ਼ਠ ਰੈਂਕਿੰਗ ਵਾਲਾ ਪੁਰਸ਼ ਖਿਡਾਰੀ ਬਣਿਆ ਹੋਇਆਂ ਹੈ। ਮਹਿਲਾ ਸਿੰਗਲਜ਼ ’ਚ ਸਪੇਨ ਮਾਸਟਰਸ ਦੀ ਉਪ ਜੇਤੂ ਪੀ. ਵੀ. ਸਿੰਧੂ ਇਕ ਵਾਰ ਫਿਰ ਦੋ ਸਥਾਨ ਹੇਠਾਂ 11ਵੇਂ ਸਥਾਨ ’ਤੇ ਪਹੁੰਚ ਗਈ, ਜਦਕਿ ਸਾਇਨਾ ਨੇਹਵਾਲ ਵਿਸ਼ਵ ਰੈਂਕਿੰਗ ’ਚ 31ਵੇਂ ਸਥਾਨ ’ਤੇ ਹੈ। ਸਾਤਵਿਕਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਪੁਰਸ਼ ਡਬਲਜ਼ ਜੋੜੀ ਛੇਵੇਂ ਸਥਾਨ ’ਤੇ ਬਣੀ ਹੋਈ ਹੈ।
ਵਾਲਸ਼ ਨੂੰ ਵੈਸਟਇੰਡੀਜ਼ ਮਹਿਲਾ ਕ੍ਰਿਕਟ ਟੀਮ ਦੇ ਮੁੱਖ ਕੋਚ ਦੇ ਅਹੁਦੇ ਤੋਂ ਹਟਾਇਆ ਗਿਆ
NEXT STORY