ਪਟਨਾ— ਪ੍ਰੋ ਕਬੱਡੀ ਲੀਗ ਦੇ ਸਤਵੇਂ ਸੀਜ਼ਨ 'ਚ ਲਗਾਤਾਰ ਤਿੰਨ ਮੈਚ ਜਿੱਤਣ ਵਾਲੀ ਦਬੰਗ ਦਿੱਲੀ ਟੀਮ ਨੂੰ ਚੌਥੇ ਮੈਚ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਦਿੱਲੀ ਸੋਮਵਾਰ ਨੂੰ ਇੱਥੇ ਪਾਟਲੀਪੁੱਤਰ ਸਪੋਰਟਸ ਕੰਪਲੈਕਸ ਸਟੇਡੀਅਮ 'ਚ ਜੈਪੁਰ ਪਿੰਕ ਪੈਂਥਰਸ ਖਿਲਾਫ ਹੋਣ ਵਾਲੇ ਮੈਚ ਤੋਂ ਜਿੱਤ ਦੀ ਪਟੜੀ 'ਤੇ ਪਰਤਨਾ ਚਾਹੇਗੀ। ਕਪਤਾਨ ਜੋਗਿੰਦਰ ਸਿੰਘ ਨਰਵਾਲ ਦੀ ਦੇਖਰੇਖ 'ਚ ਖੇਡ ਰਹੀ ਇਹ ਟੀਮ ਜਿੱਤ ਦੀ ਹੈਟ੍ਰਿਕ ਲਾਉਣ ਦੇ ਬਾਅਦ ਆਪਣੇ ਪਿਛਲੇ ਮੈਚ 'ਚ ਗੁਜਰਾਤ ਫਾਰਚਿਊਨਜਾਇੰਟਸ ਤੋਂ ਹਾਰ ਗਈ ਸੀ।

ਸੋਮਵਾਰ ਨੂੰ ਉਨ੍ਹਾਂ ਦਾ ਸਾਹਮਣਾ ਹੁਣ ਇਕ ਅਜਿਹੀ ਟੀਮ ਨਾਲ ਹੋਣਾ ਹੈ ਜੋ ਇਸ ਸੀਜ਼ਨ 'ਚ ਲਗਾਤਾਰ ਚਾਰ ਮੈਚ ਜਿੱਤ ਕੇ ਚੋਟੀ 'ਤੇ ਕਾਇਮ ਹੈ। ਦਬੰਗ ਦਿੱਲੀ ਦੇ ਕਪਤਾਨ ਜੋਗਿੰਦਰ ਨੇ ਇਸ ਮੈਚ ਨੂੰ ਲੈ ਕੇ ਕਿਹਾ, ''ਅਸੀਂ ਵੀ ਲਗਾਤਾਰ ਜਿੱਤਦੇ ਆ ਰਹੇ ਹਾਂ ਪਰ ਸਾਨੂੰ ਵੀ ਕਿਸੇ ਟੀਮ ਨੇ ਹਰਾ ਦਿੱਤਾ ਸੀ। ਠੀਕ ਉਸੇ ਤਰ੍ਹਾਂ ਜੈਪੁਰ ਟੀਮ ਵੀ ਜਿੱਤਦੀ ਆ ਰਹੀ ਹੈ ਅਤੇ ਉਸ ਨੂੰ ਵੀ ਕੋਈ ਨਾ ਕੋਈ ਜ਼ਰੂਰ ਹਟਾਵੇਗਾ। ਸਾਡੇ ਕੋਲ ਬਹੁਤ ਚੰਗੀ ਟੀਮ ਹੈ ਅਤੇ ਅਸੀਂ ਜਿੱਤ ਦੀ ਪਟੜੀ 'ਤੇ ਪਰਤਨ ਲਈ ਪੂਰੀ ਤਾਕਤ ਲਗਾ ਦੇਵਾਂਗੇ।''
ਸੈਣੀ ਵਰਗੇ ਨੌਜਵਾਨਾਂ ਦੇ ਮਾਰਗਦਰਸ਼ਨ ਲਈ ਹਮੇਸ਼ਾ ਤਿਆਰ ਹਾਂ : ਭੁਵਨੇਸ਼ਵਰ
NEXT STORY