ਨਵੀਂ ਦਿੱਲੀ : ਸਰਵਉੱਚ ਅਦਾਲਤ ਨੇ ਸੀਨੀਅਰ ਵਕੀਲ ਪੀ. ਐੱਸ. ਨਰਸਿੰਮ੍ਹਾ ਨੂੰ ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ (ਬੀ. ਸੀ. ਸੀ. ਆਈ.) ਵੱਲੋਂ ਚੁੱਕੇ ਜਾ ਰਹੇ ਮੁੱਦਿਆਂ ਨੂੰ ਸੁਲਝਾਉਣ ਲਈ ਵਿਚੋਲਾ ਨਿਯੁਕਤ ਕੀਤਾ ਹੈ। ਨਰਸਿੰਮ੍ਹਾ ਬੀ. ਸੀ. ਸੀ. ਆਈ. ਮੁੱਦਿਆਂ ਅਤੇ ਸਮੱਸਿਆਵਾਂ ਨੂੰ ਸੁਣਨਗੇ ਅਤੇ ਬੋਰਡ ਦਾ ਸੰਚਾਲਨ ਕਰ ਰਹੀ ਪ੍ਰਬੰਧਕਾਂ ਦੀ ਕਮੇਟੀ (ਸੀ. ਓ. ਏ.) ਨੂੰ ਆਪਣੀਆਂ ਸਿਫਾਰਸ਼ਾਂ ਭੇਜਣਗੇ। ਸਰਵਉੱਚ ਅਦਾਲਤ ਨੇ ਵੀਰਵਾਰ ਨੂੰ ਕਿਹਾ ਕਿ ਬੀ. ਸੀ. ਸੀ. ਆਈ. ਮੌਜੂਦਾ ਸਮੇਂ ਵਿਚ ਕਈ ਮੁੱਦਿਆਂ ਦੇ ਹੱਲ ਨੂੰ ਲੈ ਕੇ ਅਸੰਤੁਸ਼ਟ ਹੈ ਅਤੇ ਇਸ ਦੇ ਲਈ ਉਸਨੂੰ ਅਦਾਲਤ ਜਾਣਾ ਪੈਂਦਾ ਹੈ। ਨਰਸਿੰਮ੍ਹਾ ਹੁਣ ਬੀ. ਸੀ. ਸੀ. ਆਈ. ਅਤੇ ਉਸ ਨਾਲ ਜੁੜੇ ਸਾਰੇ ਸੂਬਾ ਕ੍ਰਿਕਟ ਸੰਘਾਂ ਦੀਆਂ ਸਮੱਸਿਆਵਾਂ ਅਤੇ ਫੰਡ ਜਾਰੀ ਕੀਤੇ ਜਾਣ ਸਬੰਧਤ ਮੁੱਦਿਆਂ ਨੂੰ ਸੁਣਨਗੇ ਅਤੇ ਸੀ. ਓ. ਏ. ਨੂੰ ਇਸਦੇ ਲਈ ਆਪਣੀਆਂ ਸਿਫਾਰਸ਼ਾਂ ਭੇਜਣਗੇ।
ਸੁਪਰੀਮ ਕੋਰਟ ਨੇ ਇਸ ਦੌਰਾਨ ਸੀ. ਓ. ਨਾਲ ਵੀ ਉਸ ਦੀ ਕਾਰਜ ਸ਼ੈਲੀ ਦੇ ਬਾਰੇ ਵਿਚ ਜਾਣਕਾਰੀ ਲਈ। ਸਰਵਉੱਚ ਅਦਾਲਤ ਨੇ ਫਰਵਰੀ ਮਹੀਨੇ ਵਿਚ ਆਪਣੇ ਸਾਬਕਾ ਜੱਜ, ਜਸਟਿਸ ਡੀ. ਕੇ. ਜੈਨ ਨੂੰ ਬੀ. ਸੀ. ਸੀ. ਆਈ. ਵਿਚ ਲੋਕਪਾਲ ਨਿਯੁਕਤ ਕੀਤਾ ਸੀ। ਜਸਟਿਸ ਐੱਸ. ਏ. ਬੋਬਡੇ ਅਤੇ ਏ. ਐੱਮ. ਸਾਪਰੇ ਦੀ ਬੈਂਚ ਨੇ ਨਾਲ ਹੀ ਕਿਹਾ, ''ਅਸੀਂ ਇਸ ਗੱਲ ਤੋਂ ਖੁਸ਼ ਹਾਂ ਕਿ ਸਾਰੇ ਪੱਖਾਂ ਨੇ ਆਪਣੇ ਸੁਝਾਅ ੱਤੇ ਸਹਿਮਤੀ ਨਾਲ ਰਿਟਾਇਰਡ ਜਸਟਿਸ ਡੀ. ਕੇ. ਜੈਨ ਨੂੰ ਬੀ. ਸੀ. ਸੀ. ਆਈ. ਵਿਚ ਲੋਕਪਾਲ ਨਿਯੁਕਤ ਕਰਨ 'ਤੇ ਸਹਿਮਤੀ ਜਤਾਈ। ਅਦਾਲਤ ਨੇ ਸਰਵਉੱਚ ਅਦਾਲਤ ਦੇ 6 ਸਾਬਕਾ ਜੱਜਾਂ ਵਿਚੋਂ ਜਸਟਿਸ ਡੀ. ਕੇ. ਜੈਨ ਨੂੰ ਨਿਯੁਕਤ ਕੀਤਾ ਸੀ।''
ਜੋਸ਼ਨਾ ਚਿਨੱਪਾ ਕੁਆਰਟਰ ਫਾਈਨਲ 'ਚ ਹਾਰ ਕੇ ਬਲੈਕ ਬਾਲ ਓਪਨ ਤੋਂ ਬਾਹਰ
NEXT STORY