ਸਪੋਰਟਸ ਡੈਸਕ : ਪੁਲਵਾਮਾ ਵਿਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਪਾਕਿਸਤਾਨ ਦੇ ਰਿਸ਼ਤਿਆਂ ਵਿਚ ਖਟਾਸ ਹੋਰ ਵੱਧ ਗਈ ਹੈ। ਵਿਸ਼ਵ ਪੱਧਰ 'ਤੇ ਪਾਕਿਸਤਾਨ ਨੂੰ ਅਲੱਗ-ਥਲੱਗ ਕਰਨ ਦੀ ਨੀਤੀ ਤੋਂ ਬਾਅਦ ਹੁਣ ਇਹ ਅਸਰ ਖੇਡ ਦੇ ਮੈਦਾਨ ਤੱਕ ਪਹੁੰਚ ਗਿਆ ਹੈ। ਅਜਿਹੇ 'ਚ ਹੁਣ ਕ੍ਰਿਕਟ ਪ੍ਰਸ਼ੰਸਕਾਂ ਨੇ ਬੀ. ਸੀ. ਸੀ. ਆਈ. ਨੂੰ ਟਵਿੱਟਰ 'ਤੇ ਅਪੀਲ ਕੀਤੀ ਹੈ ਕਿ ਜੋ ਖਿਡਾਰੀ ਪੀ. ਐੱਸ. ਐੱਲ. ਖੇਡ ਰਹੇ ਹਨ, ਉਨ੍ਹਾਂ ਨੂੰ ਬੀ. ਸੀ. ਸੀ. ਆਈ. ਆਈ. ਪੀ. ਐੱਲ. 'ਚੋਂ ਬੈਨ ਕਰ ਦੇਵੇ।
ਦਰਅਸਲ ਪ੍ਰਸ਼ੰਸਕਾਂ ਟਵਿੱਟਰ 'ਤੇ ਪਾਕਿਸਤਾਨ ਦੇ ਨਾਲ ਕਿਸੇ ਵੀ ਤਰ੍ਹਾਂ ਜੁੜਨ ਤੋਂ ਮਨ੍ਹਾ ਕਰ ਰਹੇ ਹਨ। ਪਾਕਿਸਤਾਨੀ ਖਿਡਾਰੀਆਂ ਨੂੰ ਆਈ. ਪੀ. ਐੱਲ. ਵਿਚ ਖੇਡਣ ਦੀ ਮਨਾਹੀ ਹੈ ਅਤੇ ਭਾਰਤੀ ਖਿਡਾਰੀ ਵੀ ਪੀ. ਐੱਸ. ਐੱਲ. ਦਾ ਹਿੱਸਾ ਨਹੀਂ ਹੁੰਦੇ। ਹਾਲਾਂਕਿ ਕਈ ਅਜਿਹੇ ਵਿਦੇਸ਼ੀ ਖਿਡਾਰੀ ਹਨ ਜੋ ਦੋਵੇਂ ਹੀ ਲੀਗਾਂ ਵਿਚ ਹਿੱਸਾ ਲੈਂਦੇ ਹਨ। ਭਾਰਤੀ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਅਜਿਹੇ ਖਿਡਾਰੀਆਂ ਨੂੰ ਆਈ. ਪੀ. ਐੱਲ. 'ਚ ਖੇਡਣ ਦਾ ਮੌਕਾ ਨਹੀਂ ਮਿਲਣਾ ਚਾਹੀਦਾ ਹੈ।
ਟਵਿੱਟਰ 'ਤੇ ਪ੍ਰਸ਼ੰਸਕਾਂ ਨੇ ਇਸ ਤਰ੍ਹਾਂ ਖਿਡਾਰੀਆਂ ਨੂੰ ਆਈ. ਪੀ. ਐੱਲ. 'ਚੋਂ ਬੈਨ ਕਰਨ ਲਈ ਬੇਨਤੀ ਕੀਤੀ ਜੋ ਫਿਲਹਾਲ ਪੀ. ਐੱਸ. ਐੱਲ. ਖੇਡ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਖਿਡਾਰੀਆਂ ਨੂੰ ਦੋਵਾਂ ਲੀਗਾਂ ਵਿਚੋਂ ਇਕ ਲੀਗ ਨੂੰ ਚੁਣਨਾ ਹੋਵੇਗਾ।
ਸੀਰੀਜ਼ ਤੋਂ ਪਹਿਲਾ ਘਬਰਾਇਆ ਆਸਟਰੇਲੀਆ, ਵਿਰਾਟ ਲਈ ਦਿੱਤਾ ਵੱਡਾ ਬਿਆਨ
NEXT STORY