ਮੁੰਬਈ- ਆਈ. ਪੀ. ਐੱਲ. ਦੇ ਤੀਜੇ ਮੈਚ ਵਿਚ ਪੰਜਾਬ ਕਿੰਗਜ਼ ਦੀ ਟੀਮ ਨੇ 206 ਦੌੜਾਂ ਦੇ ਟੀਚੇ ਨੂੰ 19ਵੇਂ ਓਵਰ ਵਿਚ ਹੀ ਹਾਸਲ ਕਰ ਲਿਆ। ਪਹਿਲੇ ਬੱਲੇਬਾਜ਼ੀ ਦੇ ਲਈ ਬੈਂਗਲੁਰੂ ਦੀ ਟੀਮ ਨੇ ਪੰਜਾਬ ਕਿੰਗਜ਼ ਦੇ ਵਿਰੁੱਧ 205 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਨ ਆਈ ਪੰਜਾਬ ਕਿੰਗਜ਼ ਨੂੰ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਅਤੇ ਸ਼ਿਖਰ ਧਵਨ ਨੇ ਤੇਜ਼ ਸ਼ੁਰੂਆਤ ਦਿੱਤੀ। ਵਧੀਆ ਸ਼ੁਰੂਆਤ ਮਿਲਣ ਤੋਂ ਬਾਅਦ ਪੰਜਾਬ ਦੇ ਬੱਲੇਬਾਜ਼ਾਂ ਨੇ ਲੈਅ ਨਹੀਂ ਗੁਆਈ ਅਤੇ ਟੀਮ ਨੂੰ ਜਿੱਤ ਦਿਵਾਈ। ਇਸ ਜਿੱਤ ਦੇ ਨਾਲ ਹੀ ਪੰਜਾਬ ਨੇ ਆਪਣੇ ਨਾਂ ਰਿਕਾਰਡ ਬਣਾ ਲਿਆ ਹੈ।
ਇਹ ਖ਼ਬਰ ਪੜ੍ਹੋ-ਮਿਤਾਲੀ ਵਿਸ਼ਵ ਕੱਪ ਵਿਚ ਦੂਜੀ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਬਣੀ ਖਿਡਾਰਨ
ਪੰਜਾਬ ਕਿੰਗਜ਼ ਦੀ ਟੀਮ ਆਈ. ਪੀ. ਐੱਲ. ਵਿਚ ਸਭ ਤੋਂ ਜ਼ਿਆਦਾ ਵਾਰ ਆਈ. ਪੀ. ਐੱਲ. ਵਿਚ 200 ਜਾਂ ਉਸ ਤੋਂ ਜ਼ਿਆਦਾ ਵਾਰ ਦੌੜਾਂ ਦਾ ਸਫਲਤਾਪੂਰਵਕ ਪਿੱਛਾ ਕਰਨ ਵਾਲੀ ਟੀਮ ਬਣ ਗਈ ਹੈ। ਪੰਜਾਬ ਦੀ ਟੀਮ ਨੇ ਆਈ. ਪੀ. ਐੱਲ. ਵਿਚ ਅਜਿਹਾ ਚੌਥੀ ਵਾਰ ਕੀਤਾ ਹੈ, ਜੋਕਿ ਇਕ ਟੀਮ ਵਲੋਂ ਸਭ ਤੋਂ ਜ਼ਿਆਦਾ ਹੈ। ਇਸ ਦੌਰਾਨ ਬੈਂਗਲੁਰੂ ਦੀ ਟੀਮ ਸਭ ਤੋਂ ਜ਼ਿਆਦਾ ਵਾਰ 200 ਦੌੜਾਂ ਬਣਾ ਕੇ ਹਾਰਨ ਵਾਲੀ ਟੀਮ ਹੈ। ਬੈਂਗਲੁਰੂ ਦੀ ਟੀਮ 4 ਵਾਰ 200 ਦੌੜਾਂ ਬਣਾਉਣ ਦੇ ਹਾਰ ਚੁੱਕੀ ਹੈ। ਦੇਖੋ ਅੰਕੜੇ-
ਇਹ ਖ਼ਬਰ ਪੜ੍ਹੋ- DC v MI : ਈਸ਼ਾਨ ਕਿਸ਼ਨ ਨੇ ਖੇਡੀ ਧਮਾਕੇਦਾਰ ਪਾਰੀ, ਤੋੜਿਆ ਸਚਿਨ ਦਾ ਇਹ ਰਿਕਾਰਡ
ਆਈ. ਪੀ. ਐੱਲ. ਵਿਚ ਪੰਜਾਬ ਵਲੋਂ ਸਫਲਤਾਪੂਰਕ ਪਿੱਛਾ ਕੀਤਾ ਗਿਆ ਟਾਪ ਟੀਚਾ
206 ਬਨਾਮ ਚੇਨਈ ਸੁਪਰ ਕਿੰਗਜ਼, ਆਬੂ ਧਾਬੀ, 2014
206 ਬਨਾਮ ਸਨਰਾਈਜ਼ਰਜ਼ ਹੈਦਰਾਬਾਦ, ਹੈਦਰਾਬਾਦ, 2014
206 ਬਨਾਮ ਰਾਇਲ ਚੈਲੰਜਰਜ਼ ਬੈਂਗਲੁਰੂ, ਮੁੰਬਈ 2022
ਸਭ ਤੋਂ ਜ਼ਿਆਦਾ ਵਾਰ 200 ਦੌੜਾਂ ਦਾ ਸਫਲਤਾਪੂਰਵਕ ਟੀਚਾ ਹਾਸਲ ਕਰਨਾ
4- ਪੰਜਾਬ ਕਿੰਗਜ਼
3- ਚੇਨਈ ਸੁਪਰ ਕਿੰਗਜ਼
2- ਕੋਲਕਾਤਾ ਨਾਈਟ ਰਾਈਡਰਜ਼
2- ਰਾਜਸਥਾਨ ਰਾਇਲਜ਼
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਪਲੇਸਿਸ ਦੇ ਕਪਤਾਨ ਬਣਦੇ ਹੀ RCB ਨੇ ਬਣਾ ਦਿੱਤਾ ਇਹ ਵੱਡਾ ਰਿਕਾਰਡ
NEXT STORY