ਮੁੰਬਈ- ਪੰਜਾਬ ਕਿੰਗਜ਼ ਦੇ ਵਿਰੁੱਧ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਦਿਖਾਇਆ। ਬੈਂਗਲੁਰੂ ਦੇ ਕਪਤਾਨ ਫਾਫ ਡੂਪਲੇਸਿਸ ਅਤੇ ਵਿਰਾਟ ਕੋਹਲੀ ਦੇ ਵਿਚਾਲੇ ਸੈਂਕੜੇ ਵਾਲੀ ਸਾਂਝੇਦਾਰੀ ਹੋਈ। ਦੋਵੇਂ ਹੀ ਬੱਲੇਬਾਜ਼ਾਂ ਨੇ ਬੈਂਗਲੁਰੂ ਦੇ ਸਕੋਰ ਨੂੰ 200 ਦੇ ਪਾਰ ਪਹੁੰਚਾਇਆ। 200 ਸਕੋਰ ਬਣਾਉਣ ਦੇ ਨਾਲ ਹੀ ਬੈਂਗਲੁਰੂ ਦੀ ਟੀਮ ਨੇ ਆਪਣੇ ਨਾਂ ਵੱਡਾ ਰਿਕਾਰਡ ਦਰਜ ਕਰ ਲਿਆ ਹੈ। ਬੈਂਗਲੁਰੂ ਦੀ ਟੀਮ ਆਈ. ਪੀ. ਐੱਲ. ਵਿਚ ਸਭ ਤੋਂ ਜ਼ਿਆਦਾ ਵਾਰ 200 ਜਾਂ ਉਸ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਟੀਮ ਬਣ ਗਈ।
ਇਹ ਖ਼ਬਰ ਪੜ੍ਹੋ- DC v MI : ਈਸ਼ਾਨ ਕਿਸ਼ਨ ਨੇ ਖੇਡੀ ਧਮਾਕੇਦਾਰ ਪਾਰੀ, ਤੋੜਿਆ ਸਚਿਨ ਦਾ ਇਹ ਰਿਕਾਰਡ
ਬੈਂਗਲੁਰੂ ਦੀ ਟੀਮ ਨੇ 21ਵੀਂ ਵਾਰ ਆਈ. ਪੀ. ਐੱਲ. ਵਿਚ 200 ਦੌੜਾਂ ਦਾ ਅੰਕੜਾ ਹਾਸਲ ਕੀਤਾ। ਜੋ ਕਿਸੇ ਵੀ ਟੀਮ ਵਲੋਂ ਸਭ ਤੋਂ ਜ਼ਿਆਦਾ ਹੈ। ਇਸ ਲਿਸਟ ਵਿਚ ਦੂਜਾ ਨਾਂ ਚੇਨਈ ਸੁਪਰ ਕਿੰਗਜ਼ ਦਾ ਆਉਂਦਾ ਹੈ। ਚੇਨਈ ਸੁਪਰ ਕਿੰਗਜ਼ ਦੀ ਟੀਮ ਨੇ ਆਈ. ਪੀ. ਐੱਲ. ਵਿਚ 19ਵੀਂ ਵਾਰ 200 ਜਾਂ ਉਸ ਤੋਂ ਜ਼ਿਆਦਾ ਦੌੜਾਂ ਬਣਾਈਆਂ। ਇਸ ਦੌਰਾਨ ਤੀਜੇ ਸਥਾਨ 'ਤੇ ਮੁੰਬਈ ਇੰਡੀਅਨਜ਼ ਦਾ ਨਾਂ ਆਉਂਦਾ ਹੈ। ਮੁੰਬਈ ਨੇ 16ਵੀਂ ਵਾਰ 200 ਜਾਂ ਉਸ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ।
ਇਹ ਖ਼ਬਰ ਪੜ੍ਹੋ-ਮਿਤਾਲੀ ਵਿਸ਼ਵ ਕੱਪ ਵਿਚ ਦੂਜੀ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਬਣੀ ਖਿਡਾਰਨ
ਆਈ. ਪੀ. ਐੱਲ. ਵਿਚ ਸਭ ਤੋਂ ਜ਼ਿਆਦਾ ਵਾਰ 200 ਦੌੜਾਂ ਬਣਾਉਣ ਵਾਲੀਆਂ ਟਾਪ 5 ਟੀਮਾਂ
21: ਰਾਇਲ ਚੈਲੰਜਰਜ਼ ਬੈਂਗਲੁਰੂ
19: ਚੇਨਈ ਸੁਪਰ ਕਿੰਗਜ਼
16: ਮੁੰਬਈ ਇੰਡੀਅਨਜ਼
15: ਪੰਜਾਬ ਕਿੰਗਜ਼
13: ਕੋਲਕਾਤਾ ਨਾਈਟ ਰਾਈਡਰਜ਼
ਇਹ ਖਿਡਾਰੀ ਰਹੇ ਹਨ ਸਭ ਤੋਂ ਜ਼ਿਆਦਾ ਵਾਰ ਟੀਮ ਦਾ ਹਿੱਸਾ ਜਦੋ 200 ਦੌੜਾਂ ਬਣੀਆਂ ਹੋਣ
21: ਵਿਰਾਟ ਕੋਹਲੀ
18: ਸੁਰੇਸ਼ ਰੈਨਾ
18: ਐੱਮ. ਐੱਸ. ਧੋਨੀ
16: ਏ ਬੀ ਡਿਵੀਲੀਅਰਸ
15: ਕ੍ਰਿਸ ਗੇਲ
15: ਰਵਿੰਦਰ ਜਡੇਜਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਰਾਹੁਲ ਗਾਂਧੀ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕੀਤੀ ਸ਼ਲਾਘਾ, ਟਵੀਟ ਕਰ ਕਹੀ ਇਹ ਗੱਲ
NEXT STORY