ਬਾਲੀ- ਦੋ ਵਾਰ ਦੀ ਓਲੰਪਿਕ ਤਮਗ਼ਾ ਜੇਤੂ ਪੀ. ਵੀ. ਸਿੰਧੂ ਨੇ ਤੁਰਕੀ ਦੀ ਨੇਸਹਿਲਾਨ ਯੀਜਿਟ ਨੂੰ ਸਿੱਧੇ ਗੇਮ 'ਚ ਹਰਾ ਕੇ ਇੰਡੋਨੇਸ਼ੀਆ ਮਾਸਟਰਸ ਸੁਪਰ 750 ਬੈਡਮਿੰਟਨ ਟੂਰਨਾਮੈਂਟ ਦੇ ਸਿੰਗਲ ਸੈਮੀਫ਼ਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਮੌਜੂਦਾ ਵਿਸ਼ਵ ਚੈਂਪੀਅਨ ਤੇ ਤੀਜਾ ਦਰਜਾ ਪ੍ਰਾਪਤ ਸਿੰਧੂ ਨੇ ਗ਼ੈਰ ਦਰਜਾ ਪ੍ਰਾਪਤ ਮੁਕਾਬਲੇਬਾਜ਼ 'ਤੇ 21-13, 21-10 ਨਾਲ ਜਿੱਤ ਦਰਜ ਕੀਤੀ। ਹੁਣ ਉਨ੍ਹਾਂ ਦਾ ਯਿਜਿਟ ਦੇ ਖ਼ਿਲਾਫ਼ ਰਿਕਾਰਡ 4-0 ਦਾ ਹੋ ਗਿਆ ਹੈ।
ਪਿਛਲੇ ਮਹੀਨੇ ਡੈਨਮਾਰਕ ਓਪਨ 'ਚ ਵੀ ਸਿੰਧੂ ਨੇ ਤੁਰਕੀ ਦੀ ਇਸ ਖਿਡਾਰੀ ਨੂੰ ਹਰਾਇਆ ਸੀ। ਅਜੇ ਤਕ ਸਿੰਧੂ ਨੂੰ ਆਸਾਨ ਮੁਕਾਬਲੇਬਾਜ਼ ਮਿਲੇ ਹਨ ਪਰ ਹੁਣ ਸਖ਼ਤ ਮੁਕਾਬਲੇ ਸ਼ੁਰੂ ਹੋਣਗੇ। ਉਨ੍ਹਾਂ ਦਾ ਸਾਹਮਣਾ ਹੁਣ ਚੋਟੀ ਦਾ ਦਰਜਾ ਪ੍ਰਾਪਤ ਜਾਪਾਨ ਦੀ ਅਕਾਨੇ ਯਾਮਾਗੁਚੀ ਤੇ ਪੰਜਵਾਂ ਦਰਜਾ ਪ੍ਰਪਤ ਥਾਈਲੈਂਡ ਦੀ ਪੋਰਨਪਾਵੀ ਚੋਚੁਵੋਂਗ ਦਰਮਿਆਨ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ। ਭਾਰਤ ਦੇ ਕਿਦਾਂਬੀ ਸ਼੍ਰੀਕਾਂਤ ਤੇ ਐੱਚ. ਐੱਸ. ਪ੍ਰਣਯ ਪੁਰਸ਼ ਸਿੰਗਲ ਕੁਆਰਟਰ ਫਾਈਨਲ 'ਚ ਆਹਮੋ-ਸਾਹਮਣੇ ਹੋਣਗੇ।
MCA ਪ੍ਰਮੁੱਖ ਨੇ ਰਹਾਣੇ ਨੂੰ ਕੀਤਾ ਸਨਮਾਨਤ, ਮੁੰਬਈ ਸੀਨੀਅਰ ਟੀਮ ਨਾਲ ਵੀ ਕੀਤੀ ਮੁਲਾਕਾਤ
NEXT STORY