ਸਪੋਰਟਸ ਡੈਸਕ– ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰੀ ਪੀ. ਵੀ. ਸਿੰਧੂ ਨੇ ਐਤਵਾਰ ਨੂੰ ਚੀਨ ਦੀ ਬਿੰਗ ਜਿਆਓ ਨੂੰ ਹਰਾ ਕੇ ਕਾਂਸੀ ਤਮਗਾ ਆਪਣੇ ਨਾਂ ਕਰ ਲਿਆ ਹੈ। ਸਿੰਧੂ ਨੇ ਬਿੰਗ ਜਿਆਓ ਨੂੰ ਹਰਾ ਕੇ ਕਾਂਸੀ ਤਮਗ਼ਾ ਆਪਣੇ ਨਾਂ ਕਰ ਲਿਆ ਹੈ। ਸਿੰਧੂ ਨੇ ਬਿੰਗ ਜਿਆਓ ਨੂੰ ਸਿੱਧੇ ਸੈਟਾਂ ’ਚ 21-13, 21-15 ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀਤ।
ਇਸ ਦੇ ਨਾਲ ਹੀ ਸਿੰਧੂ ਨੇ ਟੋਕੀਓ ਓਲੰਪਿਕ ’ਚ ਭਾਰਤ ਨੂੰ ਦੂਜਾ ਤਮਗ਼ਾ ਦਿਵਾ ਦਿੱਤਾ ਹੈ। ਮੀਰਾਬਾਈ ਚਾਨੂ ਨੇ ਵੇਟਲਿਫਟਿੰਗ ’ਚ ਭਾਰਤ ਨੂੰ ਪਹਿਲਾ ਸਿਲਵਰ ਮੈਡਲ ਜਿਤਾਇਆ ਸੀ। ਇਸ ਤੋਂ ਪਹਿਲਾਂ ਸਿੰਧੂ ਦਾ ਸ਼ਨੀਵਾਰ ਨੂੰ ਟੋਕੀਓ ਓਲੰਪਿਕ ਖੇਡਾਂ ਦਾ ਸੋਨ ਤਮਗ਼ਾ ਜਿੱਤਣ ਦਾ ਸੁਪਨਾ ਟੁੱਟ ਗਿਆ ਸੀ ਜਦੋਂ ਚੀਨੀ ਤਾਈਪੇ ਦੀ ਵਿਸ਼ਵ ’ਚ ਨੰਬਰ ਇਕ ਤਾਈ ਜੁ ਯਿੰਗ ਦੇ ਹੱਥੋਂ ਸਿੱਧੇ ਗੇਮ ’ਚ ਹਾਰ ਗਈ ਸੀ। ਸਿੰਧੂ ਨੇ ਤਾਈ ਜੁ ਨੂੰ ਪਹਿਲੇ ਗੇਮ ’ਚ ਸਖ਼ਤ ਚੁਣੌਤੀ ਦਿੱਤੀ ਸੀ ਪਰ ਅਖ਼ੀਰ ’ਚ ਉਨ੍ਹਾਂ ਨੂੰ 40 ਮਿੰਟ ਤਕ ਚਲੇ ਮੈਚ ’ਚ 18-21, 12-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਜ਼ਿਕਰਯੋਗ ਹੈ ਕਿ ਸਿੰਧੂ ਨੇ ਟੋਕੀਓ ਓਲੰਪਿਕ ਤੋਂ ਪਹਿਲਾਂ ਰੀਓ ਓਲੰਪਿਕ ’ਚ ਕਾਂਸੀ ਤਮਗ਼ਾ ਜਿੱਤਿਆ ਸੀ।
ਡੋਲਗੋਪਯਾਤ ਨੇ ਕਲਾਤਮਕ ਜਿਮਨਾਸਟ ’ਚ ਰੱਚਿਆ ਇਤਿਹਾਸ, ਇਜ਼ਰਾਇਲ ਲਈ ਓਲੰਪਿਕ ’ਚ ਜਿੱਤਿਆ ਪਹਿਲਾ ਤਮਗ਼ਾ
NEXT STORY