ਸਪੋਰਟਸ ਡੈਸਕ- ਭਾਰਤੀ ਸ਼ਤਰੰਜ ਦੇ ਨੌਜਵਾਨ ਗ੍ਰੈਂਡਮਾਸਟਰ ਆਰ. ਪ੍ਰਗਿਆਨੰਦਾ ਨੇ 20 ਸਾਲ ਦੀ ਉਮਰ 'ਚ ਹੀ ਇਤਿਹਾਸ ਰਚ ਦਿੱਤਾ ਹੈ। ਉਹ ਦੁਨੀਆ ਦੇ ਵੱਕਾਰੀ 'ਨਾਰਵੇ ਚੈੱਸ' ਟੂਰਨਾਮੈਂਟ ਦਾ ਖ਼ਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣ ਗਏ ਹਨ। ਉਨ੍ਹਾਂ ਨੇ ਫਾਈਨਲ ਮੁਕਾਬਲੇ 'ਚ ਜਰਮਨੀ ਦੇ ਵਿਸੈਂਟ ਕੀਮਰ ਨੂੰ ਹਰਾ ਕੇ ਖ਼ਿਤਾਬ 'ਤੇ ਕਬਜ਼ਾ ਕੀਤਾ ਹੈ।
ਪ੍ਰਗਿਆਨੰਦਾ ਨੇ ਇਸ ਵੱਡੇ ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਖ਼ਿਤਾਬ 'ਤੇ ਕਬਜ਼ਾ ਕੀਤਾ। ਇਸ ਇਤਿਹਾਸਕ ਜਿੱਤ ਦੇ ਸਫ਼ਰ ਦੌਰਾਨ ਉਨ੍ਹਾਂ ਨੇ ਦੁਨੀਆ ਦੇ ਨੰਬਰ ਇੱਕ ਖਿਡਾਰੀ ਮੈਗਨਸ ਕਾਰਲਸਨ ਅਤੇ ਭਾਰਤ ਦੇ ਹੀ ਦਿੱਗਜ ਖਿਡਾਰੀ ਡੀ. ਗੁਕੇਸ਼ ਵਰਗੇ ਚੋਟੀ ਦੇ ਖਿਡਾਰੀਆਂ ਨੂੰ ਮਾਤ ਦਿੱਤੀ। ਇਹੀ ਨਹੀਂ, ਉਹ ਇਕੋ ਟੂਰਨਾਮੈਂਟ 'ਚ ਦੁਨੀਆ ਦੇ ਨੰਬਰ 1 ਖਿਡਾਰੀ ਮੈਗਨਸ ਕਾਰਲਸਨ ਨੂੰ ਕਲਾਸਿਕਲ ਮੁਕਾਬਲਿਆਂ 'ਚ 2 ਵਾਰ ਹਰਾਉਣ ਵਾਲਾ ਵੀ ਦੁਨੀਆ ਦਾ ਪਹਿਲਾ ਖਿਡਾਰੀ ਬਣ ਗਿਆ ਹੈ।
Congratulations to @rpraggnachess on winning #NorwayChess for the 1st time after an absolutely incredible 4 classical win in a row! pic.twitter.com/52bKdr5d8J
— chess24 (@chess24com) June 5, 2026
ਜ਼ਿਕਰਯੋਗ ਹੈ ਕਿ 'ਨਾਰਵੇ ਚੈੱਸ' ਨੂੰ ਦੁਨੀਆ ਦੇ ਸਭ ਤੋਂ ਮੁਸ਼ਕਲ ਅਤੇ ਵੱਕਾਰੀ ਸ਼ਤਰੰਜ ਟੂਰਨਾਮੈਂਟਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਤੋਂ ਪਹਿਲਾਂ ਕੋਈ ਵੀ ਭਾਰਤੀ ਖਿਡਾਰੀ ਇਹ ਖ਼ਿਤਾਬ ਨਹੀਂ ਜਿੱਤ ਸਕਿਆ ਸੀ, ਜਿਸ ਕਾਰਨ ਪ੍ਰਗਿਆਨੰਦਾ ਦੀ ਇਹ ਪ੍ਰਾਪਤੀ ਭਾਰਤੀ ਖੇਡ ਜਗਤ ਲਈ ਬਹੁਤ ਵੱਡੀ ਹੈ। ਇਸ ਜਿੱਤ ਦੇ ਨਾਲ ਹੀ 20 ਸਾਲਾ ਪ੍ਰਗਿਆਨੰਦਾ ਨੇ ਕੌਮਾਂਤਰੀ ਪੱਧਰ 'ਤੇ ਆਪਣੀ ਰੈਂਕਿੰਗ ਵਿੱਚ ਵੀ ਵੱਡਾ ਉਛਾਲ ਦਰਜ ਕੀਤਾ ਹੈ, ਜੋ ਭਵਿੱਖ ਵਿੱਚ ਉਨ੍ਹਾਂ ਨੂੰ ਵਿਸ਼ਵ ਚੈਂਪੀਅਨਸ਼ਿਪ ਦੇ ਹੋਰ ਨੇੜੇ ਲੈ ਜਾਵੇਗਾ।
ਇਹ ਵੀ ਪੜ੍ਹੋ- ਪ੍ਰਵਾਸੀਆਂ ਨੂੰ ਖੁੱਲ੍ਹ ਕੇ ਵੀਜ਼ੇ ਦੇਵੇਗਾ ਕੈਨੇਡਾ ! 'ਮੰਦੀ' ਨਾਲ ਜੂਝ ਰਿਹਾ ਦੇਸ਼, PM ਨੇ ਦਿੱਤਾ ਵੱਡਾ ਬਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
India vs Afghanistan test match: ਭਾਰਤ ਨੇ ਜਿੱਤੀ ਟਾਸ, ਕੀਤਾ ਬੱਲੇਬਾਜ਼ੀ ਦਾ ਫੈਸਲਾ
NEXT STORY