ਰੋਮ— ਰਾਫ਼ੇਲ ਨਡਾਲ ਨੇ ਅਲੈਕਜ਼ੈਂਡਰ ਜ਼ਵੇਰੇਵ ਖ਼ਿਲਾਫ਼ ਹਾਰ ਦਾ ਸਿਲਸਿਲਾ ਤੋੜਦੇ ਹੋਏ ਉਸ ਨੂੰ ਇਟਾਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫ਼ਾਈਨਲ ’ਚ 6-3, 6-4 ਨਾਲ ਹਰਾਇਆ। ਨਡਾਲ ਨੇ ਜਿੱਤ ਤੋਂ ਬਾਅਦ ਕਿਹਾ, ‘‘ਮੈਂ ਮੈਡਿ੍ਰਡ ਓਪਨ ਦੇ ਮੁਕਾਬਲੇ ਬਿਹਤਰ ਖੇਡਿਆ। ਹਾਲਾਤ ਵੀ ਵੱਖ ਸਨ।’’
ਹੁਣ ਉਨ੍ਹਾਂ ਦਾ ਸਾਹਮਣਾ ਅਮਰੀਕਾ ਦੇ ਰੀਲੀ ਓਪੇਲਕਾ ਨਾਲ ਹੋਵੇਗਾ ਜਿਸ ਨੇ ਅਰਜਨਟੀਨਾ ਦੇ ਕੁਆਲੀਫ਼ਾਇਰ ਫ਼ੇਡਰਿਕੋ ਡੇਲਬੋਨਿਸ ਨੂੰ 7-5, 7-6 ਨਾਲ ਹਰਾ ਕੇ ਪਹਿਲੀ ਵਾਰ ਮਾਸਟਰਸ ਸੈਮੀਫ਼ਾਈਨਲ ’ਚ ਜਗ੍ਹਾ ਬਣਾਈ। ਨੋਵਾਕ ਜੋਕੋਵਿਚ ਤੇ ਸਟੇਫ਼ਾਨੋਸ ਸਿਟਸਿਪਾਸ ਵਿਚਾਲੇ ਕੁਆਰਟਰ ਫ਼ਾਈਨਲ ਮੀਂਹ ਕਾਰਨ ਮੁਲਤਵੀ ਕਰਨਾ ਪਿਆ। ਇਸ ਸਮੇਂ ਸਿਟਸਿਪਾਸ 6-4, 2-1 ਨਾਲ ਅੱਗੇ ਸਨ। ਇਕ ਹੋਰ ਕੁਆਰਟਰ ਫ਼ਾਈਨਲ ਆਂਦਰੇਈ ਰੂਬਲੇਵ ਤੇ ਲੋਰੇਂਜੋ ਸੋਨੇਗੋ ਵਿਚਾਲੇ ਹੋਵੇਗਾ।
ਸਾਬਕਾ ਕੋਚ ਵੀ. ਰਮਨ ਨੇ ਰਾਸ਼ਟਰੀ ਟੀਮ ’ਤੇ ਲਾਏ ਗੰਭੀਰ ਦੋਸ਼, ਜਾਣੋ ਪੂਰਾ ਮਾਮਲਾ
NEXT STORY