ਨਵੀਂ ਦਿੱਲੀ (ਭਾਸ਼ਾ)– ਆਪਣੀ ਬੱਲੇਬਾਜ਼ੀ ਵਿਚ ਹਮਲਾਵਰਤਾ ਦੀ ਕਹਾਣੀ ਜੋੜਨ ਵਾਲੇ ਸਾਬਕਾ ਕਪਤਾਨ ਅਜਿੰਕਯ ਰਹਾਨੇ ਨੇ ਆਸਟਰੇਲੀਆ ਵਿਰੁੱਧ 7 ਤੋਂ 11 ਜੂਨ ਤਕ ਲੰਡਨ ਦੇ ਓਵਲ ਵਿਚ ਹੋਣ ਵਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਦੇ ਫਾਈਨਲ ਲਈ ਭਾਰਤੀ ਟੀਮ ’ਚ ਵਾਪਸੀ ਕੀਤੀ। ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ.ਆਈ.) ਨੇ ਮੰਗਲਵਾਰ ਨੂੰ ਇਸ ਮੈਚ ਲਈ 15 ਮੈਂਬਰੀ ਟੀਮ ਦਾ ਐੈਲਾਨ ਕੀਤਾ।
ਪੁਜਾਰਾ ਨੂੰ ਬਣਾਇਆ ਜਾ ਸਕਦੈ ਉਪ ਕਪਤਾਨ
ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਵਿਚ ਕਿਸੇ ਨੂੰ ਉਪ ਕਪਤਾਨ ਨਿਯੁਕਤ ਨਹੀਂ ਕੀਤਾ ਗਿਆ ਹੈ ਪਰ ਚੇਤੇਸ਼ਵਰ ਪੁਜਾਰਾ ਨੇ ਆਸਟਰੇਲੀਆ ਵਿਰੁੱਧ ਆਖਰੀ ਦੋ ਮੈਚਾਂ ’ਚ ਇਹ ਭੂਮਿਕਾ ਨਿਭਾਈ ਸੀ ਤੇ ਉਸ ਨੂੰ ਫਿਰ ਤੋਂ ਇਹ ਜ਼ਿੰਮੇਵਾਰੀ ਸੰਭਾਲਣ ਲਈ ਕਿਹਾ ਜਾ ਸਕਦਾ ਹੈ। ਪੁਜਾਰਾ ਅਜੇ ਕਾਊਂਟੀ ਕ੍ਰਿਕਟ ’ਚ ਸਸੈਕਸ ਵਲੋਂ ਖੇਡ ਰਿਹਾ ਹੈ।
ਰਹਾਨੇ ਦੀ ਇਸ ਲਈ ਹੋਈ ਵਾਪਸੀ
ਅਜਿੰਕਯ ਰਹਾਨੇ ਨੇ ਹੁਣ ਤਕ 82 ਟੈਸਟ ਮੈਚ ਖੇਡੇ ਹਨ। ਉਸ ਨੇ ਆਪਣਾ ਆਖਰੀ ਟੈਸਟ ਮੈਚ ਜਨਵਰੀ 2022 ’ਚ ਦੱਖਣੀ ਅਫਰੀਕਾ ਵਿਰੁੱਧ ਕੇਪਟਾਊਨ ਵਿਚ ਖੇਡਿਆ ਸੀ। ਇਸ 34 ਸਾਲਾ ਬੱਲੇਬਾਜ਼ ਨੇ ਘਰੇਲੂ ਸੈਸ਼ਨ ’ਚ ਮੁੰਬਈ ਦੀ ਅਗਵਾਈ ਕੀਤੀ ਤੇ ਲਗਭਗ 700 ਦੌੜਾਂ ਬਣਾਈਆ। ਉਸ ਨੇ ਆਪਣੀ ਬੱਲੇਬਾਜ਼ੀ ਵਿਚ ਹਮਲਵਾਰਤਾ ਦੀ ਕਹਾਣੀ ਜੋੜੀ, ਜਿਸ ਦਾ ਉਹ ਆਈ. ਪੀ. ਐੱਲ. ਵਿਚ ਚੇਨਈ ਸੁਪਰ ਕਿੰਗਜ਼ ਵਲੋਂ ਖੁੱਲ੍ਹ ਕੇ ਪ੍ਰਦਰਸ਼ਨ ਕਰ ਰਿਹਾ ਹੈ। ਹੁਣ ਤਕ ਆਈ. ਪੀ. ਐੱਲ. ਦੇ ਮੌਜੂਦਾ ਸੈਸ਼ਨ ’ਚ ਉਸ ਨੇ 5 ਮੈਚਾਂ ’ਚ 199.04 ਦੀ ਸਟ੍ਰਾਈਕ ਰੇਟ ਨਾਲ 209 ਦੌੜਾਂ ਬਣਾਈਆ ਹਨ।
ਭਾਰਤੀ ਟੀਮ ਇਸ ਤਰ੍ਹਾਂ ਹੈ
ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ, ਅਜਿੰਕਯ ਰਹਾਨੇ, ਕੇ. ਐੱਲ. ਰਾਹੁਲ, ਕੇ. ਐੱਸ. ਭਰਤ (ਵਿਕਟਕੀਪਰ), ਆਰ. ਅਸ਼ਵਿਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਸ਼ਾਰਦੁਲ ਠਾਕੁਰ, ਮੁਹੰਮਦ ਸ਼ੰਮੀ, ਮੁਹੰਮਦ ਸਿਰਾਜ, ਉਮੇਸ਼ ਯਾਦਵ, ਜੈਦੇਵ ਉਨਾਦਕਟ।
IPL 2023: RCB ਵਿਰੁੱਧ ਆਪਣੀ ਮੁਹਿੰਮ ਪਟੜੀ ’ਤੇ ਲਿਆਉਣ ਉਤਰੇਗੀ KKR
NEXT STORY