ਅਹਿਮਦਾਬਾਦ- ਪੰਜਾਬ ਕਿੰਗਜ਼ ਨੇ ਆਪਣੇ ਮੌਜੂਦਾ ਕਪਤਾਨ ਲੋਕੇਸ਼ ਰਾਹੁਲ ਨੂੰ ਮੁੰਬਈ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦੇ ਢਿੱਡ (ਪੇਟ) ਦਰਦ ਦੀ ਸਰਜਰੀ ਕੀਤੀ ਗਈ। ਸਮਝਿਆ ਜਾਂਦਾ ਹੈ ਕਿ ਡਾਕਟਰਾਂ ਨੇ ਪੰਜਾਬ ਕਿੰਗਜ਼ ਨੂੰ ਦੱਸਿਆ ਕਿ ਰਾਹੁਲ ਇਕ ਹਫਤੇ ਦੇ ਆਰਾਮ ਤੋਂ ਬਾਅਦ ਆਪਣੀ ਸਾਰੀਆਂ ਗਤੀਵਿਧੀਆਂ ਸ਼ੁਰੂ ਕਰ ਸਕਣਗੇ। ਪੰਜਾਬ ਕਿੰਗਜ਼ ਹੁਣ ਆਈ. ਪੀ. ਐੱਲ. ਤੋਂ ਰਾਹੁਲ ਦੇ ਕੁਆਰੰਟੀਨ ਪੀਰੀਅਰਡ ਅਤੇ ਹੋਰ ਪ੍ਰੋਟੋਕਾਲਸ ਦੇ ਬਾਰੇ 'ਚ ਗੱਲ ਕਰਨਗੇ ਤਾਂਕਿ ਉਹ ਟੀਮ ਬੱਬਲ 'ਚ ਫਿਰ ਤੋਂ ਪ੍ਰਵੇਸ਼ ਕਰ ਸਕਣ ਅਤੇ ਖੇਡਣਾ ਸ਼ੁਰੂ ਕਰ ਸਕੇ।
ਇਹ ਖ਼ਬਰ ਪੜ੍ਹੋ- ICC Rankings : ਟੀ20 'ਚ ਭਾਰਤ ਦੂਜੇ ਸਥਾਨ ’ਤੇ, ਵਨ ਡੇ 'ਚ ਲੱਗਿਆ ਝਟਕਾ
ਕਿੰਗਜ਼ ਦੇ ਪਿਛਲੇ ਐਤਵਾਰ ਨੂੰ ਦਿੱਲੀ ਕੈਪੀਟਲਸ ਵਿਰੁੱਧ ਅਹਿਮਦਾਬਾਦ 'ਚ ਮੈਚ ਸ਼ੁਰੂ ਹੋਣ ਤੋਂ ਕੁਝ ਘੰਟੇ ਪਹਿਲਾਂ ਟੀਮ ਨੇ ਇਕ ਬਿਆਨ ਜਾਰੀ ਕਰ ਦਿੱਤਾ ਸੀ ਕਿ ਰਾਹੁਲ ਨੇ ਸ਼ਨੀਵਾਰ ਨੂੰ ਢਿੱਡ 'ਚ ਤੇਜ਼ ਦਰਦ ਦੀ ਸ਼ਿਕਾਇਤ ਕੀਤੀ ਹੈ। ਰਾਹੁਲ ਆਖਰੀ ਵਾਰ 20 ਅਪ੍ਰੈਲ ਨੂੰ ਖੇਡੇ ਸਨ, ਜਿੱਥੇ ਉਸਦੀਆਂ ਅਜੇਤੂ 91 ਦੌੜਾਂ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਵਿਰੁੱਧ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ। ਰਾਹੁਲ ਹੁਣ ਤੱਕ ਟੂਰਨਾਮੈਂਟ ਦੇ ਚੋਟੀ ਦੇ ਸਕੋਰਰਾਂ 'ਚ ਸ਼ਾਮਲ ਹਨ। ਉਨ੍ਹਾਂ ਨੇ ਸੱਤ ਪਾਰੀਆਂ 'ਚ 66.20 ਦੀ ਔਸਤ ਅਤੇ 136.21 ਦੀ ਸਟ੍ਰਾਈਕ ਰੇਟ ਨਾਲ 331 ਦੌੜਾਂ ਬਣਾਈਆਂ ਹਨ, ਜਿਸ 'ਚ ਚਾਰ ਅਰਧ ਸੈਂਕੜੇ ਸ਼ਾਮਲ ਹਨ।
ਇਹ ਖ਼ਬਰ ਪੜ੍ਹੋ- SL v BAN : ਬੰਗਲਾਦੇਸ਼ ਨੂੰ 209 ਦੌੜਾਂ ਨਾਲ ਹਰਾ ਕੇ ਸ਼੍ਰੀਲੰਕਾ ਨੇ ਟੈਸਟ ਸੀਰੀਜ਼ ਜਿੱਤੀ
ਪੰਜਾਬ ਦੀ ਟੀਮ ਰਾਹੁਲ ਨੂੰ ਜਲਦ ਮੈਦਾਨ 'ਤੇ ਦੇਖਣਾ ਚਾਹੇਗੀ ਤਾਂਕਿ ਉਹ ਗਰੁੱਪ ਮੈਚਾਂ ਦੇ ਦੂਜੇ ਹਾਫ 'ਚ ਖੁਦ ਨੂੰ ਟਾਪ ਚਾਰ 'ਚ ਪਹੁੰਚਾ ਸਕੇ। ਮੌਜੂਦਾ ਸਮੇਂ 'ਚ ਪੰਜਾਬ 8 ਮੈਚਾਂ 'ਚ ਤਿੰਨ ਜਿੱਤ ਦੇ ਨਾਲ 6ਵੇਂ ਸਥਾਨ 'ਤੇ ਹੈ। ਰਾਹੁਲ ਦੀ ਗੈਰ-ਹਾਜ਼ਰੀ 'ਚ ਪੰਜਾਬ ਨੇ ਮਯੰਕ ਅਗਰਵਾਲ ਨੂੰ ਨਵਾਂ ਕਪਤਾਨ ਬਣਾਇਆ ਹੈ ਅਤੇ ਮਯੰਕ ਨੇ ਐਤਵਾਰ ਨੂੰ ਦਿੱਲੀ ਕੈਪੀਟਲਸ ਵਿਰੁੱਧ 58 ਗੇਂਦਾਂ 'ਚ ਅਜੇਤੂ 99 ਦੌੜਾਂ ਬਣਾਈਆਂ ਸਨ ਪਰ ਪੰਜਾਬ ਇਹ ਮੈਚ 7 ਵਿਕਟਾਂ ਨਾਲ ਹਾਰ ਗਈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਕਾਂਗਰਸ ਨੇ IPL 'ਤੇ ਚੁੱਕੇ ਸਵਾਲ, ਕਿਹਾ- ਇਹ ਸਮਾਂ ਠੀਕ ਨਹੀਂ
NEXT STORY