ਨਵੀਂ ਦਿੱਲੀ- ਕਾਂਗਰਸ ਨੇ ਕਿਹਾ ਹੈ ਕਿ ਦੇਸ਼ 'ਚ ਕੋਰੋਨਾ ਮਹਾਮਾਰੀ ਨੂੰ ਲੈ ਕੇ ਜੋ ਹਾਲਾਤ ਬਣੇ ਹੋਏ ਹਨ ਉਸ ਨੂੰ ਦੇਖਦੇ ਹੋਏ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਮੈਚਾਂ ਦੇ ਆਯੋਜਨ ਦਾ ਕੋਈ ਜਾਇਜ਼ ਨਹੀਂ ਹੈ। ਕਾਂਗਰਸ ਬੁਲਾਰਾ ਪਵਨ ਖੇੜਾ ਨੇ ਸੋਮਵਾਰ ਨੂੰ ਇੱਥੇ ਵਰਚੁਅਲ ਪ੍ਰੈਸ ਕਾਨਫਰੰਸ ਦੇ ਦੌਰਾਨ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਦੇਸ਼ ਮਹਾਮਾਰੀ ਦੀ ਲਪੇਟ 'ਚ ਹੈ ਅਤੇ ਮੌਜੂਦਾ ਹਾਲਾਤ ਆਈ. ਪੀ. ਐੱਲ. ਵਰਗੇ ਵੱਡੇ ਮੈਚਾਂ ਦੇ ਆਯੋਜਨ ਦੇ ਲਈ ਠੀਕ ਨਹੀਂ ਹੈ।
ਇਹ ਖ਼ਬਰ ਪੜ੍ਹੋ- SL v BAN : ਬੰਗਲਾਦੇਸ਼ ਨੂੰ 209 ਦੌੜਾਂ ਨਾਲ ਹਰਾ ਕੇ ਸ਼੍ਰੀਲੰਕਾ ਨੇ ਟੈਸਟ ਸੀਰੀਜ਼ ਜਿੱਤੀ
ਆਈ. ਪੀ. ਐੱਲ. ਮੈਚ ਖੇਡ ਰਹੇ ਟੀਮ ਦੇ ਕੁਝ ਖਿਡਾਰੀਆਂ ਦੇ ਪਾਜ਼ੇਟਿਵ ਹੋਣ ਨਾਲ ਮੈਚ ਰੱਦ ਕਰਨ ਦੀ ਵੀ ਖ਼ਬਰ 'ਤੇ ਉਨ੍ਹਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਇਸ ਮਾਹੌਲ 'ਚ ਆਈ. ਪੀ. ਐੱਲ. ਹੋਣਾ ਹੀ ਸਵਾਲ ਖੜ੍ਹਾ ਕਰਦਾ ਹੈ। ਸਵਾਲ ਇਹ ਹੈ ਕਿ ਮੌਜੂਦਾ ਹਾਲਾਤਾਂ 'ਚ ਇਨ੍ਹਾਂ ਖੇਡਾਂ ਦੇ ਆਯੋਜਨ ਦੀ ਜ਼ਰੂਰਤ ਨਹੀਂ ਹੈ। ਬੁਲਾਰਾ ਨੇ ਕਿਹਾ ਕਿ ਇਹ ਮਾਹੌਲ ਠੀਕ ਨਹੀਂ ਹੈ। ਉਨ੍ਹਾਂ ਨੇ ਕਿਹਾ ਸੀ ਕਿ ਇਸ ਮਾਹੌਲ 'ਚ ਸਾਨੂੰ ਹੋਰ ਚੀਜ਼ਾਂ ਦੀ ਚਿੰਤਾ ਹੋਵੇ ਜਾਂ ਨਾ ਹੋਵੇ ਪਰ ਖਿਡਾਰੀਆਂ ਦੀ ਸਿਹਤ ਦੀ ਚਿੰਤਾ ਜ਼ਰੂਰ ਕਰਨੀ ਚਾਹੀਦੀ ਹੈ।
ਇਹ ਖ਼ਬਰ ਪੜ੍ਹੋ- ICC Rankings : ਟੀ20 'ਚ ਭਾਰਤ ਦੂਜੇ ਸਥਾਨ ’ਤੇ, ਵਨ ਡੇ 'ਚ ਲੱਗਿਆ ਝਟਕਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਰਾਜਸਥਾਨ ਤੋਂ ਮੁਸ਼ਕਿਲ ਤੇ ਮੁਕਾਬਲੇਬਾਜ਼ੀ ਵਾਲਾ ਟੀਚਾ ਮਿਲਿਆ ਸੀ : ਵਿਲੀਅਮਸਨ
NEXT STORY