ਨਵੀਂ ਦਿੱਲੀ— ਭਾਰਤ ਨੇ ਸ਼੍ਰੀਲੰਕਾ ਨੂੰ ਦੂਸਰੇ ਵਨਡੇ ਮੈਚ 'ਚ ਵੀਰਵਾਰ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਸੀ। ਸ਼੍ਰੀਲੰਕਾ ਦੇ ਖਿਲਾਫ ਵਨਡੇ ਸੀਰੀਜ਼ 'ਚ ਨਹੀਂ ਚੁਣੇ ਗਏ ਸੁਰੇਸ਼ ਰੈਨਾ ਦੇ ਲਈ ਇਕ ਬਾਰ ਫਿਰ ਬੁਰੀ ਖਬਰ ਆਈ ਹੈ। ਸੁਰੇਸ਼ ਰੈਨਾ ਮੋਈਨ-ਓਦ-ਦੋਲਾ ਗੋਲਡ ਕੱਪ 2017 'ਚ ਆਪਣੀ ਬੱਲੇਬਾਜ਼ੀ ਤੋਂ ਫੇਲ ਹੋ ਗਏ। ਰੈਨਾ ਮੋਈਨ-ਓਦ-ਦੋਲਾ ਗੋਲਡ 'ਚ ਸੁਰੇਸ਼ ਰੈਨਾ ਏਅਰ ਇੰਡੀਆ ਟੀਮ ਵਲੋਂ ਖੇਡ ਰਹੇ ਹਨ। ਟੂਰਨਾਮੈਂਟ ਦੇ ਤੀਸਰੇ ਮੈਚ 'ਚ ਸੁਰੇਸ਼ ਰੈਨਾ ਹੈਦਰਾਬਾਦ ਪ੍ਰੋਸਿਡੇਂਟ ਈਲੇਵਨ ਦੇ ਖਿਲਾਫ ਮੈਚ 'ਚ ਫੇਲ ਹੋ ਗਏ। ਇਸ ਮੈਚ 'ਚ ਸੁਰੇਸ਼ ਰੈਨਾ ਕੇਵਲ 32 ਦੋੜਾਂ ਹੀ ਬਣਾ ਸਕੇ ਪਰ ਦੂਸਰੇ ਪਾਸੇ ਏਅਰ ਇੰਡੀਆ ਟੀਮ ਦੇ ਖਿਡਾਰੀ ਨਮਨ ਓਝਾ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ 165 ਦੌੜਾਂ ਬਣਾਈਆਂ। ਜ਼ਿਕਰਯੋਗ ਹੈ ਕਿ ਸੁਰੇਸ਼ ਰੈਨਾ ਏਅਰ ਇੰਡੀਆ ਟੀਮ ਦੇ ਕਪਤਾਨ ਹਨ।
ਚੰਡੀਗੜ੍ਹ ਤੇ ਮਣੀਪੁਰ ਦੀ ਟੀਮਾਂ ਕੁਆਟਰਫਾਈਨਲ 'ਚ
NEXT STORY