ਮੁੰਬਈ- ਜ਼ਬਰਦਸਤ ਫਾਰਮ ਵਿਚ ਚੱਲ ਰਹੇ ਜੋਸ ਬਟਲਰ (103) ਦੇ ਆਈ. ਪੀ. ਐੱਲ. ਦੇ ਇਸ ਸੈਸ਼ਨ ਦੇ ਦੂਜੇ ਸੈਂਕੜੇ ਅਤੇ ਕਲਾਈ ਦੇ ਸਪਿਨਰ ਜਾਦੂਗਰ ਯੁਜਵੇਂਦਰ ਚਾਹਲ (40 ਦੌੜਾਂ 'ਤੇ ਪੰਜ ਵਿਕਟਾਂ) ਦੇ ਹੈਟ੍ਰਿਤ ਸਮੇਤ ਪੰਜ ਵਿਕਟਾਂ ਦੀ ਬਦੌਲਤ ਰਾਜਸਥਾਨ ਰਾਇਲਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਰੋਮਾਂਚਕ ਮੁਕਾਬਲੇ ਵਿਚ ਸੋਮਵਾਰ ਨੂੰ ਸੱਤ ਦੌੜਾਂ ਨਾਲ ਹਰਾ ਦਿੱਤਾ। ਰਾਜਸਥਾਨ ਨੇ 20 ਓਵਰਾਂ ਵਿਚ ਪੰਜ ਵਿਕਟਾਂ 'ਤੇ 217 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਜਦਕਿ ਕੋਲਕਾਤਾ ਨੇ ਸਖਤ ਸਘੰਰਸ਼ ਕਰਨ ਦੇ ਬਾਵਜੂਦ 19.4 ਓਵਰਾਂ ਵਿਚ 210 ਦੌੜਾਂ 'ਤੇ ਢੇਰ ਹੋ ਗਈ। ਰਾਜਸਥਾਨ ਨੇ 6 ਮੈਚਾਂ ਵਿਚ ਚੌਥੀ ਜਿੱਤ ਹਾਸਲ ਕੀਤੀ ਅਤੇ ਅੰਕ ਸੂਚੀ ਵਿਚ ਦੂਜੇ ਸਥਾਨ 'ਤੇ ਪਹੁੰਚ ਗਈ ਹੈ। ਕੋਲਕਾਤਾ ਨੂੰ ਸੱਤ ਮੈਚਾਂ ਵਿਚ ਚੌਥੀ ਹਾਰ ਦਾ ਸਾਹਮਣਾ ਕਰਨਾ ਪਿਆ।
ਇਹ ਖ਼ਬਰ ਪੜ੍ਹੋ- ਸਿਟਸਿਪਾਸ ਨੇ ਫੋਕਿਨਾ ਮੋਂਟੇ ਕਾਰਲੋ ਖਿਤਾਬ ਜਿੱਤਿਆ
ਕੋਲਕਾਤਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਬਟਲਰ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਇਸ ਆਈ. ਪੀ. ਐੱਲ. ਦਾ ਆਪਣਾ ਦੂਜਾ ਸੈਂਕੜਾ ਲਗਾਇਆ। ਬਟਲਰ ਨੇ 61 ਗੇਂਦਾਂ ਵਿਚ 9 ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 103 ਦੌੜਾਂ ਬਣਾਈਆਂ। ਬਟਲਰ 17ਵੇਂ ਓਵਰ ਦੀ ਚੌਥੀ ਗੇਂਦ 'ਤੇ 183 ਦੇ ਸਕੋਰ 'ਤੇ ਆਊਟ ਹੋਏ। ਦੇਵਦੱਤ ਪਡੀਕਲ ਨੇ 18 ਗੇਂਦਾਂ 'ਤੇ 24 ਦੌੜਾਂ ਬਣਾਈਆਂ ਜਦਕਿ ਕਪਤਾਨ ਸੰਜੂ ਸੈਮਸਨ ਨੇ 19 ਗੇਂਦਾਂ ਵਿਚ ਤਿੰਨ ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ 38 ਦੌੜਾਂ ਬਣਾਈਆਂ। ਬਟਲਰ ਨੇ ਪਡੀਕਲ ਦੇ ਨਾਲ ਓਪਨਿੰਗ ਸਾਂਝੇਦਾਰੀ ਵਿਚ 97 ਦੌੜਾਂ, ਸੈਮਸਨ ਦੇ ਨਾਲ ਦੂਜੇ ਵਿਕਟ ਦੇ ਲਈ 67 ਦੌੜਾਂ ਅਤੇ ਸ਼ਿਮਰੋਨ ਹਿੱਟਮਾਇਰ ਦੇ ਨਾਲ ਤੀਜੇ ਵਿਕਟ ਦੇ ਲ਼ਈ 29 ਦੌੜਾਂ ਜੋੜੀਆਂ। ਹਿੱਟਮਾਇਰ ਨੇ ਆਖਰੀ ਓਵਰ ਵਿਚ ਹਮਵਤਨ ਆਂਦ੍ਰੇ ਰਸੇਲ ਦੀ ਗੇਂਦ 'ਤੇ 2 ਛੱਕੇ ਅਤੇ ਇਕ ਚੌਕੇ ਸਮੇਤ 18 ਦੌੜਾਂ ਤੋਂ ਇਲਾਵਾ ਅਜੇਤੂ 26 ਦੌੜਾਂ ਬਣਾਈਆਂ।
ਇਹ ਖ਼ਬਰ ਪੜ੍ਹੋ- ਦੇਵਾਂਤ ਮਾਧਵਨ ਨੇ ਡੇਨਿਸ਼ ਓਪਨ ਤੈਰਾਕੀ 'ਚ ਜਿੱਤਿਆ ਸੋਨ ਤਮਗਾ
ਪਲੇਇੰਗ ਇੰਲੈਵਨ-
ਰਾਜਸਥਾਨ ਰਾਇਲਜ਼ :- ਜੋਸ ਬਟਲਰ, ਯਸ਼ਸਵੀ ਜਾਇਸਵਾਲ/ਦੇਵਦੱਤ ਪਡੀਕੱਲ, ਸੰਜੂ ਸੈਮਸਨ (ਕਪਤਾਨ ਤੇ ਵਿਕਟਕੀਪਰ), ਸ਼ਿਮਰੋਨ ਹੇਟਮਾਇਰ, ਰੀਆਨ ਪਰਾਗ, ਰਵੀਚੰਦਰਨ ਅਸ਼ਵਿਨ, ਜਿੰਮੀ ਨੀਸ਼ਮ, ਨਵਦੀਪ ਸੈਣੀ, ਟ੍ਰੇਂਟ ਬੋਲਟ, ਪ੍ਰਸਿੱਧ ਕ੍ਰਿਸ਼ਣਾ, ਯੁਜਵੇਂਦਰ ਚਾਹਲ।
ਕੋਲਕਾਤਾ ਨਾਈਟ ਰਾਈਡਰਜ਼ :- ਆਰੋਨ ਫਿੰਚ, ਵੈਂਕਟੇਸ਼ ਅਈਅਰ, ਸ਼੍ਰੇਅਸ ਅਈਅਰ (ਕਪਤਾਨ), ਨਿਤੀਸ਼ ਰਾਣਾ,ਆਂਦਰੇ ਰਸੇਲ,ਸ਼ੇਲਡਨ ਜੈਕਸਨ (ਵਿਕੇਟਕੀਪਰ), ਪੈਟ ਕਮਿੰਸ, ਉਮੇਸ਼ ਯਾਦਵ, ਸੁਨੀਲ ਨਰੇਨ, ਅਮਨ ਹਕੀਮ ਖਾਨ, ਵਰੁਣ ਚੱਕਰਵਰਤੀ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਦਿੱਲੀ ਦੀ ਟੀਮ ਨੂੰ ਮਿਲੀ ਹਾਰਤ, ਵਿਦੇਸ਼ੀ ਖਿਡਾਰੀ ਦਾ ਟੈਸਟ ਆਇਆ ਨੈਗੇਟਿਵ
NEXT STORY