ਨਵੀਂ ਦਿੱਲੀ– ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਦੇ ਸਾਬਕਾ ਚੋਟੀ ਦੇ ਅਧਿਕਾਰੀ ਰਾਜੀਵ ਮਹਿਤਾ ਨੂੰ ਏਸ਼ੀਆਈ ਤਲਵਾਰਬਾਜ਼ੀ ਸੰਘ (ਐੱਫ. ਸੀ. ਏ.) ਦਾ ਜਨਰਲ ਸਕੱਤਰ ਚੁਣਿਆ ਗਿਆ ਹੈ। ਉਹ ਇਸ ਅਹੁਦੇ ’ਤੇ ਕਾਬਜ਼ ਹੋਣ ਵਾਲਾ ਦੇਸ਼ ਦਾ ਪਹਿਲਾ ਅਧਿਕਾਰੀ ਹੈ।
ਮਹਿਤਾ ਨੂੰ 1 ਦਸੰਬਰ ਨੂੰ ਉਜ਼ਬੇਕਿਸਤਾਨ ਦੇ ਤਾਸ਼ਕੰਦ ਵਿਚ ਸੰਸਥਾ ਦੀ ਆਮ ਸਭਾ ਦੀ ਮੀਟਿੰਗ ਦੌਰਾਨ ਐੱਫ. ਸੀ. ਏ. ਦੇ ਜਨਰਲ ਸਕੱਤਰ ਦੇ ਰੂਪ ਵਿਚ ਚੁਣਿਆ ਗਿਆ। ਮਹਿਤਾ ਨੇ 2014 ਤੋਂ 2022 ਤੱਕ 8 ਸਾਲਾਂ ਤੱਕ ਆਈ. ਓ. ਏ. ਦੇ ਜਨਰਲ ਸਕੱਤਰ ਦੇ ਰੂਪ ਵਿਚ ਕੰਮ ਕੀਤਾ ਹੈ। ਉਹ ਮੌਜੂਦਾ ਸਮੇਂ ਵਿਚ ਭਾਰਤੀ ਤਲਵਾਰਬਾਜ਼ੀ ਸੰਘ ਦਾ ਵੀ ਜਨਰਲ ਸਕੱਤਰ ਹੈ।
ਭਾਰਤ ਦੀ ‘ਪਹਿਲੀ ਕ੍ਰਿਕਟ ਪੇਂਟਿੰਗ’ ਦੀ ਹੋਵੇਗੀ ਨਿਲਾਮੀ
NEXT STORY