ਟੋਕੀਓ- ਭਾਰਤੀ ਕੰਪਾਊਂਡ ਤੀਰਅੰਦਾਜ਼ ਰਾਕੇਸ਼ ਕੁਮਾਰ ਨੇ ਕਰੀਅਰ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ 720 'ਚੋਂ 699 ਅੰਕ ਬਣਾ ਕੇ ਪੈਰਾਲੰਪਿਕ ਖੇਡਾਂ 'ਚ ਪੁਰਸ਼ਾਂ ਦੇ ਓਪਨ ਵਰਗ ਦੇ ਰੈਂਕਿੰਗ ਦੌਰ 'ਚ ਤੀਜਾ ਸਥਾਨ ਹਾਸਲ ਕੀਤਾ ਹੈ। ਪੁਰਸ਼ਾਂ ਦੇ ਰਿਕਰਵ ਓਪਨ ਵਰਗ 'ਚ 2019 ਦੇ ਏਸ਼ੀਆਈ ਪੈਰਾ ਚੈਂਪੀਅਨਸ਼ਿਪ ਜੇਤੂ ਵਿਵੇਕ ਚਿਕਾਰਾ ਚੋਟੀ ਦੇ 10 'ਚ ਰਹੇ।
ਇਹ ਵੀ ਪੜ੍ਹੋ : Tokyo Paralympics : ਭਾਰਤੀ ਪੈਡਲਰ ਭਾਵਿਨਾ ਪਟੇਲ ਨੇ ਓਲੀਵੇਰਾ ਨੂੰ ਹਰਾਇਆ, ਕੁਆਰਟਰ ਫ਼ਾਈਨਲ ਚ ਪੁੱਜੀ
ਦੁਨੀਆ ਦੇ 11ਵੇਂ ਨੰਬਰ ਦੇ ਤੀਰਅੰਦਾਜ਼ ਰਾਕੇਸ਼ ਨੇ ਇਸ ਸਾਲ ਦੁਬਈ 'ਚ ਪਹਿਲੇ ਵਿਸ਼ਵ ਰੈਂਕਿੰਗ ਟੂਰਨਾਮੈਂਟ 'ਚ ਨਿੱਜੀ ਮੁਕਾਬਲੇ ਦਾ ਸੋਨ ਤਮਗ਼ਾ ਜਿੱਤਿਆ ਸੀ। ਉਹ ਦੂਜੇ ਸਥਾਨ 'ਤੇ ਰਹਿਣ ਤੋਂ ਮਾਮੂਲੀ ਫ਼ਰਕ ਨਾਲ ਖੁੰਝ ਗਏ ਕਿਉਂਕਿ ਈਰਾਨ ਦੇ ਰਮੇਜਾਨ ਬਿਆਬਾਨੀ ਦਾ ਸਕੋਰ ਵੀ 699 ਸੀ ਪਰ ਜ਼ਿਆਦਾ ਤੀਰ ਚਲਾਉਣ ਕਾਰਨ ਉਹ ਬਾਜ਼ੀ ਮਾਰ ਗਏ। ਰਾਕੇਸ਼ ਨੇ 53 ਵਾਰ ਪਰਫ਼ੈਕਟ 10 ਸਕੋਰ ਕੀਤਾ ਜਦਕਿ ਈਰਾਨੀ ਤੀਰਅੰਦਾਜ਼ ਨੇ 18 ਵਾਰ ਇਹ ਕਮਾਲ ਕੀਤਾ। ਭਾਰਤ ਦੇ ਸ਼ਿਆਮ ਸੁੰਦਰ ਸਵਾਮੀ 682 ਅੰਕ ਲੈ ਕੇ 21ਵੇਂ ਸਥਾਨ ਤੇ ਰਹੇ।
ਪੈਰਾਲੰਪਿਕ ਲਈ ਕੁਆਲੀਫ਼ਾਈ ਕਰਨ ਵਾਲੀ ਇਕਮਾਤਰ ਭਾਰਤੀ ਮਹਿਲਾ ਤੀਰਅੰਦਾਜ਼ ਜਿਓਤੀ ਬਾਲੀਆਨ ਕੰਪਾਊਂਡ ਓਪਨ ਵਰਗ 'ਚ 15ਵੇਂ ਸਥਾਨ ਤੇ ਰਹੀ। ਏਸ਼ੀਆਈ ਪੈਰਾ ਚੈਂਪੀਅਨਸ਼ਿਪ 2019 'ਚ ਟੀਮ ਚਾਂਦੀ ਤਮਗ਼ਾ ਜੇਤੂ ਜਿਓਤੀ ਨੇ 671 ਸਕੋਰ ਕੀਤਾ। ਉਨ੍ਹਾਂ ਨੂੰ ਤੇ ਰਾਕੇਸ਼ ਨੂੰ ਮਿਕਸਡ ਡਬਲਜ਼ ਓਪਨ ਵਰਗ 'ਚ ਛੇਵੀਂ ਰੈਂਕਿੰਗ ਮਿਲੀ ਹੈ। ਉਹ ਥਾਈਲੈਂਡ ਖ਼ਿਲਾਫ਼ ਆਪਣੀ ਮੁਹਿੰਮ ਦਾ ਆਗਾਜ਼ ਕਰਨਗੇ।
ਇਹ ਵੀ ਪੜ੍ਹੋ : ਇਸ ਵਾਰ ਦੇ ਪੈਰਾਲੰਪਿਕਸ 'ਚ ਹੈ ਕੁਝ ਖ਼ਾਸ, ਬ੍ਰਾਜ਼ੀਲ ਦੀ ਮਾਂ-ਧੀ ਤੇ ਗ੍ਰੀਸ ਦੇ ਪਿਤਾ-ਪੁੱਤਰ ਲੈ ਰਹੇ ਨੇ ਹਿੱਸਾ
ਪੁਰਸ਼ਾਂ ਦੇ ਰਿਕਰਵ ਓਪਨ ਵਰਗ 'ਚ ਚਿਕਾਰਾ 609 ਅੰਕ ਲੈ ਕੇ ਚੋਟੀ 'ਤੇ ਰਹੇ। ਉਨ੍ਹਾਂ ਨੇ 20 ਵਾਰ ਪਰਫੈਕਟ 10 ਸਕੋਰ ਕੀਤਾ ਜਦਕਿ 2018 ਪੈਰਾ ਏਸ਼ੀਆਈ ਖੇਡ ਚੈਂਪੀਅਨ ਹਰਵਿੰਦਰ ਸਿੰਘ ਚੋਟੀ ਦੇ 20 'ਚੋਂ ਬਾਹਰ ਰਹੇ। ਓਪਨ ਸ਼੍ਰੇਣੀ 'ਚ ਵ੍ਹੀਲਚੇਅਰ ਤੇ ਸਟੈਂਡਿੰਗ ਦੋਵੇਂ ਵਰਗ ਹੁੰਦੇ ਹਨ। ਪੈਰਾਂ 'ਚ ਖ਼ਰਾਬੀ ਵਾਲੇ ਖਿਡਾਰੀ ਵ੍ਹੀਲਚੇਅਰ 'ਤੇ ਬੈਠ ਕੇ ਨਿਸ਼ਾਨਾ ਲਗਾ ਸਕਦੇ ਹਨ। ਇਸ 'ਚ ਸਹਾਇਕ ਉਪਕਰਣਾਂ ਦਾ ਇਸਤੇਮਾਲ ਵਿਕਲਾਂਗਤਾ ਦੇ ਆਧਾਰ 'ਤੇ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਕਮਾਨ ਦੇ ਤਾਰ ਨੂੰ ਮੂੰਹ ਨਾਲ ਖਿੱਚ ਕੇ ਵੀ ਨਿਸ਼ਾਨਾ ਲਾਉਣ ਦੀ ਇਜਾਜ਼ਤ ਰਹਿੰਦੀ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕੀ ਓਪਨ ਕੁਆਲੀਫ਼ਾਇਰ 'ਚ ਭਾਰਤੀ ਚੁਣੌਤੀ ਖ਼ਤਮ
NEXT STORY