ਨਵੀਂ ਦਿੱਲੀ, (ਭਾਸ਼ਾ)– ਭਾਰਤ ਦੇ ਰਾਮ ਬਾਬੂ ਨੇ ਸ਼ਨੀਵਾਰ ਨੂੰ ਸਲੋਵਾਕੀਆ ’ਚ ਡੁਡਿੰਸਕਾ 50 ਮੀਟਰ ਵਿਚ 1: 20.20 ਸੈਕੰਡ ਦਾ ਵਿਅਕਤੀਗਤ ਸਰਵਸ੍ਰੇਸ਼ਠ ਸਮਾਂ ਕੱਢ ਕੇ ਪੈਰਿਸ ਓਲੰਪਿਕ ਲਈ ਪੁਰਸ਼ 20 ਕਿ. ਮੀ. ਰੇਸ ਦਾ ਕੁਆਲੀਫਿਕੇਸ਼ਨ ਮਾਪਦੰਡ ਹਾਸਲ ਕੀਤਾ।
ਹਾਂਗਝੋਊ ਏਸ਼ੀਆਈ ਖੇਡਾਂ ’ਚ 35 ਕਿ. ਮੀ. ਪੈਦਲ ਚਾਲ ਰੇਸ ਦੇ ਕਾਂਸੀ ਤਮਗਾ ਜੇਤੂ ਬਾਬੂ ਨੇ ਇਸ ‘ਰੇਸ ਵਾਕਿੰਗ ਟੂਰ’ ਦੇ ਗੋਲਡ ਪੱਧਰ ਦੇ ਟੂਰਨਾਮੈਂਟ ’ਚ ਚੰਗਾ ਪ੍ਰਦਰਸ਼ਨ ਕਰਦੇ ਹੋਏ ਤੀਜਾ ਸਥਾਨ ਹਾਸਲ ਕੀਤਾ। ਇਹ ਪਹਿਲੀ ਵਾਰ ਹੈ ਜਦੋਂ ਕੋਈ ਭਾਰਤੀ ਐਥਲੀਟ ਇਸ ਪ੍ਰਤੀਯੋਗਿਤਾ ’ਚ ਪੋਡੀਅਮ ’ਤੇ ਪਹੁੰਚਿਆ ਹੋਵੇ। ਓਲੰਪਿਕ ਕੁਆਲੀਫਿਕੇਸ਼ਨ ਲਈ ਕੱਟ ਆਫ ਮਾਪਦੰਡ 1:20.10 ਸੈਕੰਡ ਹੈ। ਪੇਰੂ ਦਾ ਸੀਜਰ ਰੋਡ੍ਰਿਗਜ਼ 1:19.41 ਸੈਕੰਡ ਦੇ ਸਮੇਂ ਨਾਲ ਪਹਿਲੇ ਜਦਕਿ ਇਕਵਾਡੋਰ ਦਾ ਬ੍ਰਾਇਨ ਪਿੰਟਾਂਡੋ 1:19.44 ਸੈਕੰਡ ਦੇ ਸਮੇਂ ਨਾਲ ਦੂਜੇ ਸਥਾਨ ’ਤੇ ਰਿਹਾ।
ਬਾਬੂ (24 ਸਾਲ) ਇਸ ਤਰ੍ਹਾਂ ਕੁਆਲੀਫਿਕੇਸ਼ਨ ਮਾਪਦੰਡ ਪਾਰ ਕਰਨ ਵਾਲਾ ਦੇਸ਼ ਦਾ 7ਵਾਂ ਪੁਰਸ਼ ਪੈਦਲ ਚਾਲ ਐਥਲੀਟ ਬਣਿਆ। ਅਜਿਹਾ ਕਰਨ ਵਾਲੇ ਹੋਰ ਪੈਦਲ ਚਾਲ ਐਥਲੀਟ ਅਕਸ਼ਦੀਪ ਸਿੰਘ, ਸੂਰਜ ਪੰਵਾਰ, ਸਰਵਿਨ ਸੇਬੇਸਟੀਅਨ, ਅਰਸ਼ਪ੍ਰੀਤ ਸਿੰਘ, ਪਰਮਜੀਤ ਬਿਸ਼ਟ ਤੇ ਵਿਕਾਸ ਸਿੰਘ ਹਨ। ਮਹਿਲਾਵਾਂ ’ਚ ਪ੍ਰਿਯੰਕਾ ਗੋਸਵਾਮੀ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਇਕਲੌਤੀ ਪੈਦਲ ਚਾਲ ਐਥਲੀਟ ਹੈ। ਪ੍ਰਿਯੰਕਾ ਨੇ ਪਿਛਲੇ ਸਾਲ ਝਾਰਖੰਡ ਵਿਚ ਓਲੰਪਿਕ ਕੁਆਲੀਫਿਕੇਸ਼ਨ ਮਾਪਦੰਡ ਹਾਸਲ ਕੀਤਾ ਸੀ। ਇਕ ਦੇਸ਼ ਓਲੰਪਿਕ ਦੀ ਵਿਅਕਤੀਗਤ ਟ੍ਰੈਕ ਤੇ ਫੀਲਡ ਪ੍ਰਤੀਯੋਗਿਤਾ ’ਚ ਸਿਰਫ 3 ਐਥਲੀਟ ਹੀ ਭੇਜ ਸਕਦਾ ਹੈ, ਜਿਸ ਨਾਲ ਹੁਣ ਇਹ ਭਾਰਤੀ ਐਥਲੈਟਿਕਸ ਸੰਘ (ਏ. ਐੱਫ. ਅਾਈ.) ਨੂੰ ਤੈਅ ਕਰਨਾ ਪਵੇਗਾ ਕਿ ਉਹ ਇਨ੍ਹਾਂ 7 ਪੈਦਲ ਚਾਲ ਖਿਡਾਰੀਆਂ ਵਿਚੋਂ ਕਿਸ ਨੂੰ ਪੈਰਿਸ ਓਲੰਪਿਕ ਲਈ ਭੇਜਦਾ ਹੈ।
ਭਾਰਤੀ ਨਿਸ਼ਾਨੇਬਾਜ਼ ਆਸ਼ੀ ਚੌਕਸੀ ਪੋਲਿਸ਼ ਗ੍ਰਾਂ. ਪ੍ਰੀ. ’ਚ ਦੂਜੇ ਸਥਾਨ ’ਤੇ ਰਹੀ
NEXT STORY