ਜਲੰਧਰ - ਪੰਜਾਬ ਸਰਕਾਰ ਦੀ ਚੇਤਾਵਨੀ ਦੇ ਬਾਵਜੂਦ ਡਿਊਟੀ 'ਤੇ ਨਾ ਪਰਤਣ ਵਾਲੇ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ (235) ਦੇ ਸਰਕਾਰ ਨੇ ਤਬਾਦਲੇ ਕਰ ਦਿੱਤੇ ਹਨ। ਉੱਥੇ ਹੀ ਦੂਜੇ ਪਾਸੇ ਤਰਨਤਾਰਨ ਵਿਚ ਨਸ਼ਾ ਕਾਰੋਬਾਰੀਆਂ ਵੱਲੋਂ ਦਿਨ ਦਿਹਾੜੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਜੇਕਰ ਕੌਮਾਂਤਰੀ ਪੱਧਰ ਦੀ ਗੱਲ ਕਰੀਏ ਤਾਂ ਡੋਨਾਲਡ ਟਰੰਪ ਨੇ ਅਮਰੀਕੀ ਸਕੂਲਾਂ ਅਤੇ ਕਾਲਜਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਟਰੰਪ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਕਿਸੇ ਵੀ ਸਕੂਲ ਜਾਂ ਕਾਲਜ ਨੂੰ ਜਿੱਥੇ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਉਨ੍ਹਾਂ ਨੂੰ ਸੰਘੀ ਫੰਡਿੰਗ ਨਹੀਂ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਟੌਪ-10 ਖਬਰਾਂ ’ਤੇ
1. ਜਲੰਧਰ ਤੋਂ ਵੱਡੀ ਖ਼ਬਰ, ਨਸ਼ਾ ਤਸਕਰਾਂ ਤੇ ਪੁਲਸ ਵਿਚਾਲੇ ਮੁਕਾਬਲਾ, ਚੱਲੀਆਂ ਤਾੜ-ਤਾੜ ਗੋਲ਼ੀਆਂ
ਜਲੰਧਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਜਲੰਧਰ ਦੇ ਸਪੈਸ਼ਲ ਸੈੱਲ ਦੀ ਟੀਮ ਅਤੇ ਨਸ਼ਾ ਤਸਕਰਾਂ ਵਿਚਾਲੇ ਟਕਰਾਅ ਹੋ ਗਿਆ। ਇਹ ਘਟਨਾ ਬਸਤੀ ਗੁਜ਼ਾਂ 120 ਫੁੱਟੀ ਰੋਡ 'ਤੇ ਵਾਪਰੀ। ਇਥੇ ਦੱਸ ਦੇਈਏ ਇਹ ਇਕ ਰਿਹਾਇਸ਼ੀ ਏਰੀਆ ਹੈ। ਮਿਲੀ ਜਾਣਕਾਰੀ ਅਨੁਸਾਰ ਜਦੋਂ ਪੁਲਸ ਤਸਕਰਾਂ ਦਾ ਪਿੱਛਾ ਕਰ ਰਹੀ ਸੀ ਤਾਂ ਮੁਲਜ਼ਮਾਂ ਨੂੰ ਇਸ ਦੀ ਜਾਣਕਾਰੀ ਮਿਲ ਗਈ ਅਤੇ ਉਨ੍ਹਾਂ ਆਪਣੀ ਕਾਰ ਤੇਜ਼ ਕਰ ਦਿੱਤੀ। ਕਾਰ 'ਚ ਭੱਜ ਰਹੇ ਨਸ਼ਾ ਤਸਕਰ ਨੂੰ ਪੁਲਸ ਨੇ ਘੇਰਾ ਪਾਇਆ ਅਤੇ ਗੱਡੀ ਦੇ ਟਾਇਰ 'ਤੇ ਗੋਲ਼ੀਆਂ ਚਲਾ ਕੇ ਉਨ੍ਹਾਂ ਨੂੰ ਰੋਕਿਆ ਗਿਆ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਜਲੰਧਰ ਤੋਂ ਵੱਡੀ ਖ਼ਬਰ, ਨਸ਼ਾ ਤਸਕਰਾਂ ਤੇ ਪੁਲਸ ਵਿਚਾਲੇ ਮੁਕਾਬਲਾ, ਚੱਲੀਆਂ ਤਾੜ-ਤਾੜ ਗੋਲ਼ੀਆਂ
2. ਤਹਿਸੀਲਦਾਰਾਂ ਦੀ ਹੜਤਾਲ ਤੋਂ ਬਾਅਦ ਪੰਜਾਬ ਸਰਕਾਰ ਦਾ ਐਕਸ਼ਨ, ਮਾਲ ਵਿਭਾਗ 'ਚ 235 ਬਦਲੀਆਂ
ਪੰਜਾਬ ਸਰਕਾਰ ਦੀ ਚੇਤਾਵਨੀ ਦੇ ਬਾਵਜੂਦ ਡਿਊਟੀ 'ਤੇ ਨਾ ਪਰਤਣ ਵਾਲੇ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ (235) ਦੇ ਸਰਕਾਰ ਨੇ ਤਬਾਦਲੇ ਕਰ ਦਿੱਤੇ ਹਨ। ਸਰਕਾਰ ਨੇ ਵੱਡਾ ਕਦਮ ਚੁੱਕਦਿਆਂ 58 ਤਹਿਸੀਲਦਾਰਾਂ ਅਤੇ 177 ਨਾਇਬ ਤਹਿਸੀਲਦਾਰਾਂ ਦਾ ਤਬਾਦਲਾ ਕੀਤਾ ਹੈ। ਇਹ ਤਬਾਦਲੇ ਦੂਰ-ਦੁਰਾਡੇ ਦੇ ਇਲਾਕਿਆਂ ਵਿਚ ਕੀਤਾ ਗਿਆ ਹੈ। ਮਿਸਾਲ ਦੇ ਤੌਰ 'ਤੇ ਅੰਮ੍ਰਿਤਸਰ ਵਾਲੇ ਤਹਿਸੀਲਦਾਰ ਨੂੰ ਮਾਨਸਾ ਵਿਚ ਤਾਇਨਾਤ ਕੀਤਾ ਗਿਆ ਹੈ। ਬਾਬਾ ਬਕਾਲਾ ਵਾਲੇ ਨੂੰ ਫਾਜ਼ਿਲਕਾ, ਲੋਪੋਕੇ ਵਾਲੇ ਨੂੰ ਮਾਨਸਾ, ਬਰਨਾਲਾ ਵਾਲੇ ਨੂੰ ਪਠਾਨਕੋਟ ਤਾਇਨਾਤ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਇੰਨੇ ਵੱਡੇ ਪੱਧਰ 'ਤੇ ਤਬਾਦਲੇ ਕੀਤੇ ਜਾਣ ਦੇ ਫ਼ੈਸਲੇ ਤੋਂ ਬਾਅਦ ਹਲਚਲ ਮਚ ਗਈ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਤਹਿਸੀਲਦਾਰਾਂ ਦੀ ਹੜਤਾਲ ਤੋਂ ਬਾਅਦ ਪੰਜਾਬ ਸਰਕਾਰ ਦਾ ਐਕਸ਼ਨ, ਮਾਲ ਵਿਭਾਗ 'ਚ 235 ਬਦਲੀਆਂ
3. ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਲੁਟੇਰਿਆਂ ਦਾ ਵਿਰੋਧ ਕਰਨ 'ਤੇ ਗੋਲ਼ੀਆਂ ਮਾਰ ਕੇ ਕਰ 'ਤਾ ਕਤਲ
ਬੀਤੀ ਸ਼ਾਮ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਦੋ ਨੌਜਵਾਨਾਂ ’ਤੇ ਗੋਲੀਆਂ ਚਲਾਉਣ ਨਾਲ ਇਕ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਘੁਮਾਣ ਦੇ ਐੱਸ.ਆਈ ਹਰਜੀਤ ਸਿੰਘ ਨੇ ਦੱਸਿਆ ਕਿ ਦਿਨੇਸ਼ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਪਿੰਡ ਡਮਾਲ, ਜ਼ਿਲ੍ਹਾ ਕਾਂਗੜਾ, ਹਿਮਾਚਲ ਪ੍ਰਦੇਸ਼ ਨੇ ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਲਿਖਵਾਇਆ ਕਿ ਉਹ ਸ਼ੂਗਰ ਮਿੱਲ ਬੁੱਟਰ ਸਿਵਿਆ ਵਿਖੇ ਨੌਕਰੀ ਕਰਦਾ ਹੈ ਅਤੇ ਉਸਦੇ ਨਾਲ ਰਾਮਜੀਵਨ ਸ਼ੁਕਲਾ ਪੁੱਤਰ ਮੂਲ ਚੰਦਰ ਵਾਸੀ ਪਿੰਡ ਪਾਦਰੀ, ਡਾਕਖਾਨਾ ਅੱਤੀਪੁਰ, ਜ਼ਿਲ੍ਹਾ ਲਖੀਮਪੁਰ ਖੀਰੀ ਉੱਤਰ ਪ੍ਰਦੇਸ਼ ਵੀ ਸ਼ੂਗਰ ਮਿੱਲ ਵਿਚ ਡਿਊਟੀ ਕਰਦਾ ਸੀ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਲੁਟੇਰਿਆਂ ਦਾ ਵਿਰੋਧ ਕਰਨ 'ਤੇ ਗੋਲ਼ੀਆਂ ਮਾਰ ਕੇ ਕਰ 'ਤਾ ਕਤਲ
4. ਪੰਜਾਬ ਸਰਕਾਰ ਨੇ ਸੱਦੀ ਮੀਟਿੰਗ, 13 ਮਾਰਚ ਨੂੰ ਇਸ ਮੁੱਦੇ 'ਤੇ ਲਿਆ ਜਾਵੇਗਾ ਵੱਡਾ ਫ਼ੈਸਲਾ
ਪੰਜਾਬ ਸਰਕਾਰ ਨੇ ਪੰਜਾਬ ਵਕਫ਼ ਬੋਰਡ ਚੇਅਰਮੈਨ ਬਣਾਉਣ ਲਈ ਬੋਰਡ ਦੀ ਮੀਟਿੰਗ 13 ਮਾਰਚ ਸਵੇਰੇ 11 ਵਜੇ ਚੰਡੀਗੜ੍ਹ ਵਿਚ ਬੁਲਾਈ ਹੈ। ਇਸ ਵਿਚ ਬੋਰਡ ਦੇ ਚੇਅਰਮੈਨ ਦਾ ਉਸੇ ਦਿਨ ਫ਼ੈਸਲਾ ਹੋ ਜਾਵੇਗਾ। ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਇਕ ਸੀਲਬੰਦ ਲਿਫ਼ਾਫ਼ਾ ਖੋਲ੍ਹਿਆ ਜਾਵੇਗਾ, ਜਿਸ ਵਿੱਚ ਚੇਅਰਮੈਨ ਦਾ ਨਾਂ ਗੁਪਤ ਲਿਖਿਆ ਹੋਵਗਾ। ਬੋਰਡ ਦੇ ਸਾਰੇ ਮੈਂਬਰਾਂ ਨੂੰ ਸਰਕਾਰ ਦੇ ਬੰਦ ਲਿਫ਼ਾਫ਼ੇ ਦਾ ਸਮਰਥਨ ਕਰਨਾ ਹੋਵੇਗਾ। ਸਰਕਾਰ ਵੱਲੋਂ ਚੁਣੇ ਗਏ ਇਨ੍ਹਾਂ 10 ਮੈਂਬਰਾਂ ਵਿੱਚੋਂ ਇਕ ਨੂੰ ਚੇਅਰਮੈਨ ਬਣਾਇਆ ਜਾਵੇਗਾ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਪੰਜਾਬ ਸਰਕਾਰ ਨੇ ਸੱਦੀ ਮੀਟਿੰਗ, 13 ਮਾਰਚ ਨੂੰ ਇਸ ਮੁੱਦੇ 'ਤੇ ਲਿਆ ਜਾਵੇਗਾ ਵੱਡਾ ਫ਼ੈਸਲਾ
5. ਨਸ਼ਾ ਕਾਰੋਬਾਰੀਆਂ ਵੱਲੋਂ ਦਿਨ ਦਿਹਾੜੇ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ
ਤਰਨਤਾਰਨ ਵਿਚ ਨਸ਼ਾ ਕਾਰੋਬਾਰੀਆਂ ਵੱਲੋਂ ਦਿਨ ਦਿਹਾੜੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਗਦੀਪ ਸਿੰਘ ਨਿਵਾਸੀ ਪਿੰਡ ਜਰਮਸਤਪੁਰ ਜ਼ਿਲ੍ਹਾ ਤਰਨਤਾਰਨ ਆਪਣੇ ਸਾਲੇ ਸਮੇਤ ਬਾਜ਼ਾਰ ਕਿਸੇ ਕੰਮ ਲਈ ਬੁਲਟ ਮੋਟਰਸਾਈਕਲ ਉੱਪਰ ਸਵਾਰ ਹੋ ਕੇ ਆਇਆ ਸੀ, ਜਿਸਦਾ ਰਸਤੇ ਵਿਚ ਸ੍ਰੀ ਚੰਦਰ ਕਲੋਨੀ ਨਜ਼ਦੀਕ ਦੋ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ। ਵਾਰਦਾਤ ਤੋਂ ਬਾਅਦ ਕਾਤਲ ਤੇ਼ਜ਼ੀ ਨਾਲ ਮੌਕੇ ਤੋਂ ਫਰਾਰ ਹੋ ਗਏ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਨਸ਼ਾ ਕਾਰੋਬਾਰੀਆਂ ਵੱਲੋਂ ਦਿਨ ਦਿਹਾੜੇ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ
6. ਸ੍ਰੀ ਹੇਮਕੁੰਟ ਸਾਹਿਬ 'ਚ ਵੱਡਾ ਹਾਦਸਾ, ਗੋਵਿੰਦਘਾਟ 'ਚ ਪਹਾੜ ਡਿੱਗਣ ਕਾਰਨ ਪੁਲ ਟੁੱਟਿਆ
ਉਤਰਾਖੰਡ ਦੇ ਗੋਵਿੰਦਘਾਟ 'ਚ ਬੁੱਧਵਾਰ ਸਵੇਰੇ ਵੱਡਾ ਹਾਦਸਾ ਹੋ ਗਿਆ। ਇੱਥੇ ਅਚਾਨਕ ਗੋਵਿੰਦਘਾਟ ਤੋਂ ਪੁਲਨਾ ਘਾਂਗਰੀਆ ਜਾਣ ਵਾਲਾ ਮੋਟਰ ਪੁਲ ਪੂਰੀ ਤਰ੍ਹਾਂ ਗਿਆ ਹੈ। ਦੱਸਣਯੋਗ ਹੈ ਕਿ ਇਸੇ ਪੁਲ ਤੋਂ ਹੋ ਕੇ ਸਿੱਖ ਤੀਰਥ ਯਾਤਰੀ ਸ੍ਰੀ ਹੇਮਕੁੰਟ ਸਾਹਿਬ ਅਤੇ ਫੁੱਲਾਂ ਦੀ ਘਾਟੀ ਨੈਸ਼ਨਲ ਪਾਰਕ ਜਾਣ ਵਾਲੇ ਸੈਲਾਨੀ ਘੰਗਾਰੀਆ ਤੱਕ ਪਹੁੰਚਦੇ ਹਨ। ਹੁਣ ਇਹ ਪੁਲ ਟੁੱਟਣ ਕਾਰਨ ਪੈਦਲ ਆਵਾਜਾਈ ਦਾ ਸੰਕਟ ਵੀ ਡੂੰਘਾ ਹੋ ਗਿਆ ਹੈ, ਕਿਉਂਕਿ ਇਸ ਪੁਲ ਦੇ ਅਧੀਨ ਅਲਕਨੰਦਾ ਨਦੀ ਤੋਂ ਦੂਜੇ ਪਾਸੇ ਜਾਣ ਦਾ ਕੋਈ ਹੋਰ ਮਾਰਗ ਵੀ ਨਹੀਂ ਬਚਿਆ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਸ੍ਰੀ ਹੇਮਕੁੰਟ ਸਾਹਿਬ 'ਚ ਵੱਡਾ ਹਾਦਸਾ, ਗੋਵਿੰਦਘਾਟ 'ਚ ਪਹਾੜ ਡਿੱਗਣ ਕਾਰਨ ਪੁਲ ਟੁੱਟਿਆ
7. ਫਾਈਨਲ ਤੋਂ ਪਹਿਲਾਂ Team India ਨੂੰ ਵੱਡਾ ਝਟਕਾ, ਇਸ ਧਾਕੜ ਕ੍ਰਿਕਟਰ ਦੇ ਲੱਗੀ ਸੱਟ
ਭਾਰਤ ਤੇ ਆਸਟ੍ਰੇਲੀਆ ਦਰਮਿਆਨ ਦੁਬਈ 'ਚ ਖੇਡੇ ਗਏ ਚੈਂਪੀਅਨਜ਼ ਟਰਾਫੀ ਦੇ ਪਹਿਲੇ ਸੈਮੀਫਾਈਨਲ 'ਚ ਟੀਮ ਇੰਡੀਆ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਤੇ ਲਗਾਤਾਰ ਤੀਜੀ ਵਾਰ ਟੂਰਨਾਮੈਂਟ ਦੇ ਫਾਈਨਲ 'ਚ ਜਗ੍ਹਾ ਬਣਾਈਆ। ਇਸ ਤੋਂ ਪਹਿਲਾਂ ਭਾਰਤ 2013-2017 ਦੇ ਫਾਈਨਲ 'ਚ ਪੁੱਜ ਚੁੱਕਾ ਹੈ। ਹਾਲਾਂਕਿ ਫਾਈਨਲ ਤੋਂ ਪਹਿਲਾਂ ਭਾਰਤੀ ਟੀਮ ਲਈ ਬੁਰੀ ਖ਼ਬਰ ਆਈ ਹੈ- ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਸੱਟ ਦਾ ਸ਼ਿਕਾਰ ਹੋ ਗਏ ਹਨ ਤੇ ਉਨ੍ਹਾਂ ਦੇ ਫਾਈਨਲ ਮੁਕਾਬਲੇ 'ਚ ਖੇਡਣ 'ਤੇ ਹੁਣ ਸ਼ੰਕੇ ਹਨ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ-ਫਾਈਨਲ ਤੋਂ ਪਹਿਲਾਂ Team India ਨੂੰ ਵੱਡਾ ਝਟਕਾ, ਇਸ ਧਾਕੜ ਕ੍ਰਿਕਟਰ ਦੇ ਲੱਗੀ ਸੱਟ
8. ਜੇਕਰ US 'ਚ ਵਿਰੋਧ-ਪ੍ਰਦਰਸ਼ਨ ਕੀਤਾ ਤਾਂ ਕਰ ਦਵਾਂਗੇ Deport; ਡੋਨਾਲਡ ਟਰੰਪ ਦੀ ਵਿਦਿਆਰਥੀਆਂ ਨੂੰ ਧਮਕੀ
ਡੋਨਾਲਡ ਟਰੰਪ ਨੇ ਅਮਰੀਕੀ ਸਕੂਲਾਂ ਅਤੇ ਕਾਲਜਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਟਰੰਪ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਕਿਸੇ ਵੀ ਸਕੂਲ ਜਾਂ ਕਾਲਜ ਨੂੰ ਜਿੱਥੇ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਉਨ੍ਹਾਂ ਨੂੰ ਸੰਘੀ ਫੰਡਿੰਗ ਨਹੀਂ ਦਿੱਤੀ ਜਾਵੇਗੀ। ਇਸ ਵਿੱਚ ਸ਼ਾਮਲ ਵਿਦਿਆਰਥੀਆਂ ਵਿਰੁੱਧ ਸਜ਼ਾਯੋਗ ਕਾਰਵਾਈ ਕੀਤੀ ਜਾਵੇਗੀ। ਜੇਕਰ ਦੂਜੇ ਦੇਸ਼ਾਂ ਦੇ ਵਿਦਿਆਰਥੀ ਇਸ ਵਿੱਚ ਸ਼ਾਮਲ ਪਾਏ ਜਾਂਦੇ ਹਨ, ਤਾਂ ਉਨ੍ਹਾਂ ਨੂੰ ਉਨ੍ਹਾਂ ਦੇ ਸਬੰਧਤ ਦੇਸ਼ਾਂ ਵਿੱਚ ਡਿਪੋਰਟ ਕਰ ਦਿੱਤਾ ਜਾਵੇਗਾ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਜੇਕਰ US 'ਚ ਵਿਰੋਧ-ਪ੍ਰਦਰਸ਼ਨ ਕੀਤਾ ਤਾਂ ਕਰ ਦਵਾਂਗੇ Deport; ਡੋਨਾਲਡ ਟਰੰਪ ਦੀ ਵਿਦਿਆਰਥੀਆਂ ਨੂੰ ਧਮਕੀ
9. ਬੰਦ ਹੋਣ ਜਾ ਰਿਹੈ Google Pay! ਜਾਣੋ ਕਿਉਂ ਲਿਆ ਗਿਆ ਇਹ ਵੱਡਾ ਫੈਸਲਾ
ਗੂਗਲ ਪੇ (GPay) ਜਾਂ PhonePe ਦੀ ਵਰਤੋਂ ਕਰਨ ਵਾਲੇ ਉਪਭੋਗਤਾਵਾਂ ਲਈ ਵੱਡੀ ਖਬਰ ਹੈ। ਦਰਅਸਲ, ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਦੇ ਨਵੇਂ ਨਿਯਮ 1 ਅਪ੍ਰੈਲ, 2025 ਤੋਂ ਲਾਗੂ ਹੋਣ ਜਾ ਰਹੇ ਹਨ, ਜਿਸਦਾ ਸਿੱਧਾ ਅਸਰ UPI ਉਪਭੋਗਤਾਵਾਂ 'ਤੇ ਪਵੇਗਾ। ਜੀ ਹਾਂ, ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਦੇ ਨਵੇਂ ਨਿਯਮ 1 ਅਪ੍ਰੈਲ, 2025 ਤੋਂ ਲਾਗੂ ਹੋਣ ਜਾ ਰਹੇ ਹਨ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਬੰਦ ਹੋਣ ਜਾ ਰਿਹੈ Google Pay! ਜਾਣੋ ਕਿਉਂ ਲਿਆ ਗਿਆ ਇਹ ਵੱਡਾ ਫੈਸਲਾ
10. ਗੰਭੀਰ ਬਿਮਾਰੀ ਦਾ ਸ਼ਿਕਾਰ ਹੋਇਆ ਅਰਮਾਨ ਮਲਿਕ ਦਾ ਪੁੱਤਰ, ਮਾਂ ਨੇ ਰੋ-ਰੋ ਕੇ ਦਿਖਾਈਆਂ ਰਿਪੋਰਟਾਂ
ਯੂਟਿਊਬਰ ਅਰਮਾਨ ਮਲਿਕ ਅਤੇ ਉਸ ਦੀ ਦੂਜੀ ਪਤਨੀ ਕ੍ਰਿਤਿਕਾ ਮਲਿਕ ਦੇ 2 ਸਾਲ ਦੇ ਪੁੱਤਰ ਜ਼ੈਦ ਨੂੰ ਗੰਭੀਰ ਬਿਮਾਰੀ ਹੋ ਗਈ ਹੈ। ਇਸ ਗੱਲ ਦੀ ਜਾਣਕਾਰੀ ਖੁਦ ਕ੍ਰਿਤਿਕਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ ਹੈ। ਉਸ ਨੇ ਦੱਸਿਆ ਹੈ ਕਿ ਜ਼ੈਦ ਨੂੰ ਰਿਕੇਟਸ ਹੈ। ਡਾਕਟਰ ਤੋਂ ਰਿਪੋਰਟ ਮਿਲਣ ਤੋਂ ਬਾਅਦ, ਕ੍ਰਿਤਿਕਾ ਅਤੇ ਪਾਇਲ ਮਲਿਕ ਦੋਵੇਂ ਬਹੁਤ ਰੋ ਰਹੀਆਂ ਹਨ। ਕ੍ਰਿਤਿਕਾ ਦਾ ਕਹਿਣਾ ਹੈ ਕਿ ਉਸ ਦੇ ਪੁੱਤਰ ਨੂੰ ਕਿਸੇ ਨੇ ਸਰਾਪ ਦਿੱਤਾ ਹੈ। ਜ਼ਾਹਿਰ ਹੈ ਕਿ ਅਰਮਾਨ ਮਲਿਕ ਨੇ ਕ੍ਰਿਤਿਕਾ ਮਲਿਕ ਨਾਲ ਦੂਜਾ ਵਿਆਹ ਕਰਵਾਇਆ। ਉਨ੍ਹਾਂ ਦਾ ਪੁੱਤਰ ਜ਼ੈਦ ਸਿਰਫ਼ 2 ਸਾਲ ਦਾ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਗੰਭੀਰ ਬਿਮਾਰੀ ਦਾ ਸ਼ਿਕਾਰ ਹੋਇਆ ਅਰਮਾਨ ਮਲਿਕ ਦਾ ਪੁੱਤਰ, ਮਾਂ ਨੇ ਰੋ-ਰੋ ਕੇ ਦਿਖਾਈਆਂ ਰਿਪੋਰਟਾਂ
ਪੰਜ ਕਿਲੋ ਗਾਂਜੇ ਸਮੇਤ ਦੋ ਸਕੇ ਭਰਾ ਕਾਬੂ
NEXT STORY