ਰਹਾਣੇ- ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਅਜਿੰਕਯ ਰਹਾਣੇ ਨੇ ਇੰਡੀਅਨ ਪ੍ਰੀਮੀਅਰ ਲੀਗ ਤੇ ਘਰੇਲੂ ਟੀ20 'ਚ ਮਿਲੀ ਸਫਲਤਾ ਦਾ ਸਿਹਰਾ ਸ਼ਾਂਤ ਰਹਿੰਦੇ ਹੋਏ ਬੇਖੌਫ ਕ੍ਰਿਕਟ ਖੇਡਣ ਨੂੰ ਦਿੱਤਾ। ਰਹਾਣੇ ਨੇ ਸਈਅਦ ਮੁਸ਼ਤਾਕ ਅਲੀ ਟਰਾਫੀ ਦੇ ਪਿਛਲੇ ਸੈਸ਼ਨ 'ਚ 164.56 ਦੀ ਸਟ੍ਰਾਈਕ ਰੇਟ ਨਾਲ 469 ਦੌੜਾਂ ਬਣਾਈਆਂ ਜਿਸ 'ਚ ਪੰਜ ਅਰਧ ਸੈਂਕੜੇ ਸ਼ਾਮਲ ਸਨ। ਉਨ੍ਹਾਂ ਨੇ ਆਈਪੀਐੱਲ 'ਚ ਚੇਨਈ ਸੁਪਰ ਕਿੰਗਜ਼ ਲਈ ਖੇਡਦੇ ਹੋਏ ਵੀ ਕਾਮਯਾਬੀ ਹਾਸਲ ਕੀਤੀ ਸੀ।
ਸਕਿਲਹੱਬ ਆਨਲਾਈਨ ਗੇਮਸ ਫੈਡਰੇਸ਼ਨ ਦੇ ਬ੍ਰਾਂਡ ਦੂਤੇ ਰਹਾਣੇ ਨੇ ਕਿਹਾ ਕਿ ਮੈਂ ਹਮੇਸ਼ਾ ਪਾਰੀ ਦੇ ਸੂਤਰਧਾਰ ਦੀ ਭੂਮਿਕਾ ਨਿਭਾਉਣ ਬਾਰੇ ਸੋਚਦਾ ਸੀ। ਪਿਛਲੇ ਦੋ ਤਿੰਨ ਸਾਲ ਤੋਂ ਹਾਲਾਂਕਿ ਮੈਂ ਬੇਖੌਫ ਕ੍ਰਿਕਟ ਖੇਡਣ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਮੈਂ ਇਹੋ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਪਰ ਆਪਣੀ ਪ੍ਰਕਿਰਿਆ ਵੀ ਨਹੀਂ ਛੱਡੀ ਹੈ। ਆਪਣੀ ਸੁਭਾਵਕ ਖੇਡ ਨੂੰ ਬਰਕਰਾਰ ਰਖਿਆ ਹੈ।
ਲੈਅ ਵਾਪਸ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ, ਮੇਰੇ 'ਤੇ ਜ਼ਿਆਦਾ ਜ਼ਿੰਮੇਵਾਰੀ ਹੈ : ਸ਼ੰਮੀ
NEXT STORY