ਸਪੋਰਟਸ ਡੈਸਕ- ਪਾਕਿਸਤਾਨ ਦੇ ਸਾਬਕਾ ਕਪਤਾਨ ਰਮੀਜ਼ ਰਾਜਾ ਸੋਮਵਾਰ ਨੂੰ ਪਾਕਿਸਤਾਨ ਕ੍ਰਿਕਟ ਬੋਡਡ (ਪੀ. ਸੀ. ਬੀ.) ਦੇ ਨਵੇਂ ਪ੍ਰਧਾਨ ਦਾ ਅਹੁਦਾ ਸੰਭਾਲਣਗੇ। ਪਾਕਿਸਤਾਨ ਬੋਰਡ ਨੇ ਸ਼ਨੀਵਾਰ ਨੂੰ ਇਹ ਐਲਾਨ ਕੀਤਾ ਕਿ ਗਵਰਨਰ ਬੋਰਡ ਦੀ ਵਿਸ਼ੇਸ਼ ਬੈਠਕ ਸੋਮਵਾਰ ਨੂੰ ਬੁਲਾਈ ਗਈ ਹੈ ਜਿਸ 'ਚ ਪੀ. ਸੀ. ਬੀ. ਦੇ ਚੋਣ ਕਮਿਸ਼ਨਰ ਜਸਟਿਸ (ਸੇਵਾ ਮੁਕਤ) ਸ਼ੇਖ ਅਜਮਤ ਸਈਦ ਚੋਣ ਦਾ ਸੰਚਾਲਨ ਕਰਨਗੇ ਤੇ ਬੈਠਕ ਦੀ ਪ੍ਰਧਾਨਗੀ ਕਰਨਗੇ। ਪ੍ਰਧਾਨਮੰਤਰੀ ਇਮਰਾਨ ਖ਼ਾਨ ਨੇ ਰਮੀਜ਼ ਤੇ ਸੀਨੀਆਰ ਬਿਊਰੋਕ੍ਰੇਟ ਅਸਲ ਅਲੀ ਨੂੰ ਗਵਰਨਰ ਬੋਰਡ ਦਾ ਨਵਾਂ ਮੈਂਬਰ ਬਣਾਇਆ ਹੈ। ਇਮਰਾਨ ਪੀ. ਸੀ. ਬੀ. ਦੇ ਮੁੱਖ ਸਰਪ੍ਰਸਤ ਵੀ ਹਨ। ਇਹ ਤੈਅ ਹੈ ਕਿ ਰਮੀਜ਼ ਨੂੰ ਅਹਿਸਾਨ ਮਨੀ ਦੀ ਜਗ੍ਹਾ ਪੀ. ਸੀ. ਬੀ. ਦਾ ਨਵਾਂ ਪ੍ਰਧਾਨ ਚੁਣਿਆ ਜਾਵੇਗਾ। ਮਨੀ ਦਾ ਕਾਰਜਕਾਲ ਪਿਛਲੇ ਮਹੀਨੇ ਖ਼ਤਮ ਹੋ ਗਿਆ ਹੈ। ਪੀ. ਸੀ. ਬੀ. ਨੇ ਕਿਹਾ ਕਿ ਨਵੇਂ ਪ੍ਰਧਾਨ ਬੈਠਕ ਦੇ ਬਾਅਦ ਪ੍ਰੈੱਸ ਨਾਲ ਰੂ-ਬ-ਰੂ ਹੋਣਗੇ।
ਸ਼੍ਰੀਲੰਕਾ ਨੇ T-20 WC ਲਈ ਟੀਮ ਦੀ ਕੀਤੀ ਚੋਣ, ਜਾਣੋ ਕਿਸ ਨੂੰ ਮਿਲੀ ਜਗ੍ਹਾ ਤੇ ਕੌਣ ਹੋਇਆ ਬਾਹਰ
NEXT STORY