ਪੁਣੇ– ਭਾਰਤੀ ਟੈਨਿਸ ਖਿਡਾਰੀ ਰਾਮਕੁਮਾਰ ਰਾਮਨਾਥਨ ਨੇ ਐਤਵਾਰ ਨੂੰ ਇੱਥੇ ਟਾਟਾ ਓਪਨ ਮਹਾਰਾਸ਼ਟਰ ਟੈਨਿਸ ਟੂਰਨਾਮੈਂਟ ਦੇ ਮੁੱਖ ਡਰਾਅ ਵਿਚ ਪ੍ਰਵੇਸ਼ ਕਰ ਲਿਆ ਪਰ ਹਮਵਤਨ ਯੂਕੀ ਭਾਂਬਰੀ ਆਖਰੀ ਕੁਆਲੀਫਾਇੰਗ ਮੈਚ ਵਿਚ ਹਾਰ ਜਾਣ ਦੇ ਕਾਰਨ ਅੱਗੇ ਵਧਣ ਵਿਚ ਅਸਫਲ ਰਿਹਾ। ਵਾਈਲਡ ਕਾਰਡ ਦੇ ਰਾਹੀਂ ਡਰਾਅ ਵਿਚ ਜਗ੍ਹਾ ਬਣਾਉਣ ਵਾਲੇ ਰਾਮਕੁਮਾਰ ਨੇ ਆਖਰੀ ਕੁਆਲੀਫਾਇੰਗ ਮੈਚ ਵਿਚ ਇਟਲੀ ਦੇ ਤੀਜਾ ਦਰਜਾ ਪ੍ਰਾਪਤ ਮਤੀਆ ਬੇਲੂਚੀ ਨੂੰ ਡੇਢ ਘੰਟੇ ਤਕ ਚੱਲੇ ਮੈਚ ਵਿਚ 6-3, 7-5 ਨਾਲ ਹਰਾਇਆ।
ਦੂਜੇ ਪਾਸੇ ਭਾਂਬਰੀ ਨੂੰ ਪਿਛਲੇ ਸਾਲ ਸੈਮੀਫਾਈਨਲ ਵਿਚ ਜਗ੍ਹਾ ਬਣਾਉਣ ਵਾਲੇ ਸਵੀਡਨ ਦੇ ਇਲਿਆਸ ਐਮਰ ਤੋਂ ਇਕ ਘੰਟਾ 12 ਮਿੰਟ ਵਿਚ 1-6, 4-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਹੋਰਨਾਂ ਭਾਰਤੀ ਖਿਡਾਰੀਆਂ ਵਿਚ ਪ੍ਰਜਨੇਸ਼ ਗੁਣੇਸ਼ਵਰਨ, ਸਿਧਾਰਥ ਰਾਵਤ ਤੇ ਆਦਿਤਿਆ ਬਾਲਸੇਕ ਸ਼ਨੀਵਾਰ ਨੂੰ ਕੁਆਲੀਫਾਇੰਗ ਦੇ ਆਪਣੇ ਪਹਿਲੇ ਦੌਰ ਦੇ ਮੈਚਾਂ ਵਿਚ ਹਾਰ ਗਏ ਸਨ। ਦੱਖਣੀ ਏਸ਼ੀਆ ਦੇ ਇਸ ਇਕਲੌਤੇ ਏ. ਟੀ. ਪੀ. 250 ਪ੍ਰਤੀਯੋਗਿਤਾ ਦਾ ਆਯੋਜਨ ਮਹਾਰਾਸ਼ਟਰ ਰਾਜ ਲਾਨ ਟੈਨਿਸ ਸੰਘ (ਐੱਮ. ਐੱਸ. ਐੱਲ. ਟੀ. ਏ.) ਰਾਜ ਸਰਕਾਰ ਦੇ ਸਹਿਯੋਗ ਨਾਲ ਕਰ ਰਿਹਾ ਹੈ।
ਯੋ-ਯੋ ਟੈਸਟ ਦੀ ਵਾਪਸੀ, ਡੇਕਸਾ ਵੀ ਭਾਰਤੀ ਟੀਮ ਦੇ ਚੋਣ ਮਾਪਦੰਡਾਂ ’ਚ ਸ਼ਾਮਲ
NEXT STORY