ਨਵੀਂ ਦਿੱਲੀ– ਤਜਰਬੇਕਾਰ ਖੇਡ ਅਧਿਕਾਰੀ ਰਣਧੀਰ ਸਿੰਘ ਐੈਤਵਾਰ ਨੂੰ ਏਸ਼ੀਆਈ ਸੰਸਥਾ ਦੀ 44ਵੀਂ ਆਮ ਸਭਾ ਵਿਚ ਏਸ਼ੀਆਈ ਓਲੰਪਿਕ ਪ੍ਰੀਸ਼ਦ (ਓ. ਸੀ. ਏ.) ਦਾ ਪਹਿਲਾ ਭਾਰਤੀ ਮੁਖੀ ਚੁਣੇ ਜਾਣ ਲਈ ਤਿਆਰ ਹੈ। ਸਾਬਕਾ ਭਾਰਤੀ ਨਿਸ਼ਾਨੇਬਾਜ਼ ਰਣਧੀਰ ਨੂੰ ਖੇਡ ਮੰਤਰੀ ਮਨਸੁੱਖ ਮਾਂਡਵੀਆ ਤੇ ਏਸ਼ੀਆ ਦੇ ਸਾਰੇ 45 ਦੇਸ਼ਾਂ ਦੇ ਚੋਟੀ ਦੇ ਅਧਿਕਾਰੀਆਂ ਦੀ ਮੌਜੂਦਗੀ ਵਿਚ ਅਧਿਕਾਰਤ ਤੌਰ ਤੇ ਓ. ਸੀ. ਏ. ਮੁਖੀ ਨਾਮਜ਼ਦ ਕੀਤਾ ਜਾਵੇਗਾ।
ਪੰਜਾਬ ਦੇ ਪਟਿਆਲਾ ਦਾ 77 ਸਾਲਾ ਰਣਧੀਰ ਖਿਡਾਰੀਆਂ ਦੇ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਸਦੇ ਚਾਚਾ ਮਹਾਰਾਜਾ ਯਾਦਵਿੰਦਰ ਸਿੰਘ ਨੇ ਭਾਰਤ ਲਈ ਟੈਸਟ ਕ੍ਰਿਕਟ ਖੇਡੀ ਹੈ ਤੇ ਆਈ. ਓ. ਸੀ. ਦਾ ਮੈਂਬਰ ਸੀ। ਉਸਦਾ ਪਿਤਾ ਭਲਿੰਦਰ ਸਿੰਘ ਵੀ ਪਹਿਲੀ ਸ਼੍ਰੇਣੀ ਵਿਚ ਕ੍ਰਿਕਟਰ ਸੀ ਤੇ 1947 ਤੋਂ 1992 ਵਿਚਾਲੇ ਆਈ. ਓ. ਸੀ. ਦਾ ਮੈਂਬਰ ਸੀ। ਚਾਰ ਏਸ਼ੀਆਈ ਖੇਡਾਂ ਵਿਚ ਹਿੱਸਾ ਲੈਣ ਵਾਲੇ ਰਣਧੀਰ ਨੇ 1978 ਵਿਚ ਟ੍ਰੈਪ ਨਿਸ਼ਾਨੇਬਾਜ਼ੀ ਵਿਚ ਸੋਨ, 1982 ਵਿਚ ਕਾਂਸੀ ਤੇ 1986 ਵਿਚ ਟੀਮ ਚਾਂਦੀ ਤਮਗਾ ਜਿੱਤਿਆ ਸੀ। ਰਣਧੀਰ ਨੇ ਕੈਨੇਡਾ ਦੇ ਐਡਮੋਂਟਨ ਵਿਚ 1978 ਦੀਆਂ ਰਾਸ਼ਟਰਮੰਡਲ ਖੇਡਾਂ ਵਿਚ ਵੀ ਹਿੱਸਾ ਲਿਆ ਸੀ।
ਫਲਿੰਟਾਫ ਇੰਗਲੈਂਡ ਲਾਇਨਜ਼ ਦਾ ਬਣਿਆ ਮੁੱਖ ਕੋਚ
NEXT STORY