ਹੈਦਰਾਬਾਦ- ਪੰਜਾਬ ਨੇ ਹੈਦਰਾਬਾਦ ਤੋਂ ਮਿਲੇ 338 ਦੌੜਾਂ ਦੇ ਟੀਚੇ ਦਾ ਵੱਡੇ ਹੌਸਲੇ ਨਾਲ ਪਿੱਛਾ ਕੀਤਾ ਪਰ ਉਹ ਰਣਜੀ ਟਰਾਫੀ ਗਰੁੱਪ-ਬੀ ਮੈਚ 'ਚ ਜਿੱਤ ਦੇ ਨੇੜੇ ਪਹੁੰਚ ਕੇ ਖੁੰਝ ਗਿਆ ਤੇ ਮੈਚ ਡਰਾਅ ਖਤਮ ਹੋ ਗਿਆ। ਪੰਜਾਬ ਨੇ ਮੈਚ ਡਰਾਅ ਖਤਮ ਹੋਣ ਤੱਕ 8 ਵਿਕਟਾਂ 'ਤੇ 324 ਦੌੜਾਂ ਬਣਾਈਆਂ। ਡਰਾਅ ਹੋਣ ਸਮੇਂ ਪੰਜਾਬ ਟੀਚੇ ਤੋਂ ਸਿਰਫ 14 ਦੌੜਾਂ ਦੂਰ ਸੀ। ਮੈਚ ਆਖਰੀ ਗੇਂਦ ਤੱਕ ਖਿੱਚਿਆ ਗਿਆ ਅਤੇ ਦੋਵਾਂ ਟੀਮਾਂ ਦੇ ਸਾਹ ਰੁਕੇ ਰਹੇ। ਹੈਦਰਾਬਾਦ ਨੂੰ ਪਹਿਲੀ ਪਾਰੀ ਦੀ ਬੜ੍ਹਤ ਦੇ ਆਧਾਰ 'ਤੇ 3 ਅੰਕ ਮਿਲੇ, ਜਦਕਿ ਪੰਜਾਬ ਦੇ ਹਿੱਸੇ ਵਿਚ 1 ਅੰਕ ਆਇਆ। ਹੈਦਰਾਬਾਦ ਪੰਜਾਬ ਦੀ ਟੀਮ ਵੱਲਂੋ ਲਾਏ ਜ਼ੋਰ ਨੂੰ ਅਖੀਰ ਤੱਕ ਰੋਕਣ 'ਚ ਕਾਮਯਾਬ ਰਿਹਾ।
ਪੰਜਾਬ ਨੇ 3 ਵਿਕਟਾਂ 'ਤੇ 278 ਦੌੜਾਂ ਦੀ ਵਧੀਆ ਪੁਜ਼ੀਸ਼ਨ ਤੋਂ 40 ਦੌੜਾਂ ਦੇ ਵਕਫੇ 'ਚ 5 ਵਿਕਟਾਂ ਗੁਆਈਆਂ ਅਤੇ ਉਸ ਦਾ ਸਕੋਰ 8 ਵਿਕਟਾਂ 'ਤੇ 318 ਦੌੜਾਂ ਹੋ ਗਿਆ। ਲਗਾਤਾਰ ਵਿਕਟਾਂ ਡਿਗਣ ਕਾਰਨ ਪੰਜਾਬ 'ਤੇ ਦਬਾਅ ਆਇਆ ਤੇ ਟੀਮ ਟੀਚੇ ਤੱਕ ਨਹੀਂ ਪਹੁੰਚ ਸਕੀ।
2 ਦਿਨਾਂ 'ਚ 2 ਪਿੱਚਾਂ 'ਤੇ ਹੋਈ ਖੇਡ ਪਰ ਮੈਚ ਡਰਾਅ
ਪੁਡੂਚੇਰੀ ਅਤੇ ਉੱਤਰਾਖੰਡ ਵਿਚਾਲੇ ਰਣਜੀ ਪਲੇਟ ਗਰੁੱਪ ਮੈਚ ਪਿੱਚ ਖਤਰਨਾਕ ਹੋਣ ਕਾਰਨ ਮੰਗਲਵਾਰ ਡਰਾਅ ਐਲਾਨਣਾ ਪਿਆ ਅਤੇ ਦੋਵਾਂ ਟੀਮਾਂ ਨੂੰ 1-1 ਅੰਕ ਦਿੱਤਾ ਗਿਆ। ਤੀਸਰੇ ਦਿਨ ਜਿਸ ਮੁੱਖ ਪਿੱਚ 'ਤੇ ਖੇਡ ਹੋਈ, ਉਸ 'ਤੇ ਖਤਰਨਾਕ ਉਛਾਲ ਕਾਰਨ 8.2 ਓਵਰਾਂ ਦੀ ਖੇਡ ਹੀ ਹੋ ਸਕੀ। ਚੌਥੇ ਤੇ ਆਖਰੀ ਦਿਨ ਮੈਚ ਵਿਚ ਨਵੀਂ ਸ਼ੁਰੂਆਤ ਕੀਤੀ ਅਤੇ ਨਵੀਂ ਪਿੱਚ 'ਤੇ ਨਵੀਂ ਟਾਸ ਹੋਈ ਪਰ ਇਸ 'ਤੇ ਵੀ ਅਸਾਧਾਰਨ ਉਛਾਲ ਕਾਰਨ ਮੈਚ ਨੂੰ 15 ਓਵਰਾਂ ਤੋਂ ਬਾਅਦ ਹੀ ਦੋਵਾਂ ਟੀਮਾਂ ਦੀ ਸਹਿਮਤੀ ਨਾਲ ਖਤਮ ਐਲਾਨਿਆ ਗਿਆ।
ਵੀਅਤਨਾਮ ਦੇ ਨੁਏਨ ਵਾਨ ਹੁਏ ਨੇ ਬਣਾਈ ਸਿੰਗਲ ਬੜ੍ਹਤ
NEXT STORY