ਨਵੀਂ ਦਿੱਲੀ(ਬਿਊਰੋ)— ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਖੱਬੇ ਹੱਥ ਦੇ ਬੱਲੇਬਾਜ਼ ਸੁਰੇਸ਼ ਰੈਨਾ ਦਾ ਖ਼ਰਾਬ ਪ੍ਰਦਰਸ਼ਨ ਰਣਜੀ ਟਰਾਫੀ 'ਚ ਵੀ ਜਾਰੀ ਹੈ। ਦਿੱਲੀ ਦੇ ਗੇਂਦਬਾਜ਼ਾਂ ਨੇ ਚੰਗੀ ਗੇਂਦਬਾਜ਼ੀ ਕਰਦੇ ਹੋਏ ਬੁੱਧਵਾਰ ਨੂੰ ਰਣਜੀ ਟਰਾਫੀ ਗਰੁੱਪ 'ਏ' ਮੁਕਾਬਲੇ 'ਚ ਉੱਤਰ ਪ੍ਰਦੇਸ਼ ਨੂੰ 300 ਤੋਂ 'ਤੇ ਨਹੀਂ ਜਾਣ ਦਿੱਤਾ। ਦੱਸ ਦਈਏ ਕਿ ਕਾਫੀ ਸਮੇਂ ਤੋਂ ਭਾਰਤੀ ਟੀਮ ਤੋਂ ਬਾਹਰ ਚਲ ਰਹੇ ਇਸ ਧਾਕੜ ਖਿਡਾਰੀ ਦੀ ਇਹ ਵੀ ਖਬਰ ਆਈ ਸੀ ਕਿ ਇਹ ਯੋ-ਯੋ ਟੈਸਟ ਕਲੀਅਰ ਨਹੀਂ ਕਰ ਸਕਿਆ ਸੀ। ਪਰ ਬਾਅਦ 'ਚ ਜਦੋਂ ਰੈਨਾ ਤੋਂ ਇਸ ਬਾਰੇ 'ਚ ਪੁੱਛਿਆ ਗਿਆ ਤਾਂ ਉਸ ਨੇ ਇਸਦਾ ਜਵਾਬ ਦਿੰਦੇ ਹੋਏ ਕਿਹਾ ਕਿ ਇਸ ਬਾਰੇ 'ਚ ਤੁਸੀਂ ਖੁਦ ਜਾ ਕੇ ਬੀ.ਸੀ.ਸੀ.ਆਈ. ਨੂੰ ਪੁੱਛੋ। ਰੈਨਾ ਦੀ ਇਸ ਗੱਲ ਦੀ ਅਜੇ ਤੱਕ ਵੀ ਕੋਈ ਪੁਸ਼ਟੀ ਨਹੀਂ ਹੋਈ ਕਿ ਉਸ ਨੇ ਅਜਿਹਾ ਕਿਉਂ ਕਿਹਾ ਸੀ।
ਦੱਸ ਦਈਏ ਕਿ ਜੇਕਰ ਇਸ ਧਾਕੜ ਖਿਡਾਰੀ ਨੇ ਆਪਣੀ ਖੇਡ 'ਚ ਸੁਧਾਰ ਨਾ ਲਿਆਂਦਾ ਤਾਂ ਇਸ ਦੀ ਟੀਮ 'ਚ ਵਾਪਸੀ ਵੀ ਹੋਰਨਾਂ ਖਿਡਾਰੀਆਂ ਵਾਂਗ ਇਕ ਸੁਪਨਾ ਬਣ ਸਕਦੀ ਹੈ।
ਪਹਿਲੇ ਦਿਨ ਦੀ ਖੇਡ ਸਮਾਪਤ ਹੋਣ ਤੱਕ ਉੱਤਰ ਪ੍ਰਦੇਸ਼ ਨੇ ਪਹਿਲੀ ਪਾਰੀ 'ਚ ਅੱਠ ਵਿਕਟਾਂ 'ਤੇ 270 ਦੌੜਾਂ ਬਣਾ ਲਈਆਂ ਹਨ ਉਪੇਂਦਰ ਯਾਦਵ (ਅਜੇਤੂ 48) ਤੇ ਮੁਹੰਮਦ ਇਸਰਾਰ (ਅਜੇਤੂ 06) ਕ੍ਰੀਜ਼ 'ਤੇ ਡਟੇ ਹੋਏ ਸਨ।
ਨਿਊਜ਼ੀਲੈਂਡ ਖਿਲਾਫ ਮੈਚ 'ਚ ਨੇਹਿਰਾ ਦੀ ਫੀਲਡਿੰਗ ਦੇਖ ਦੰਗ ਰਹਿ ਗਏ ਕਪਤਾਨ ਕੋਹਲੀ (ਵੀਡੀਓ)
NEXT STORY